BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਸ.ਐਚ.ਓ.ਪ੍ਰਦੀਪ ਸਿੰਘ ਨੇ ਕੀਤੀ ਪੱਤਰਕਾਰਾਂ ਨਾਲ ਪਹਿਲੀ ਮੀਟਿੰਗ

ਨਵੇ ਥਾਣਾ ਮੁਖੀ ਵਜੋਂ ਅਹੁਦਾ ਸੰਭਾਲਿਆ
ਥਾਣਾ ਮੁਖੀ ਪ੍ਰਦੀਪ ਸਿੰਘ
ਗੁਰੂਹਰਸਹਾਏ, 10 ਮਈ (ਮਨਦੀਪ ਸਿੰਘ ਸੋਢੀ) : ਥਾਣਾ ਗੁਰੂਹਰਸਹਾਏ ਅੰਦਰ ਨਵੇਂ ਆਏ ਇੰਸਪੈਕਟਰ ਪ੍ਰਦੀਪ ਸਿੰਘ ਨੇ ਆਪਣਾ ਅਹੁਦਾ ਸੰਭਾਲਦੇ ਹੋਏ ਪੱਤਰਕਾਰਾਂ ਨਾਲ ਮੀਟਿੰਗ ਕਰਕੇ ਵਿਚਾਰ ਵਿਟਾਂਦਰਾ ਕੀਤਾ ਅਤੇ ਉਨਾਂ ਇਲਾਕੇ ਅੰਦਰ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣ ਦਾ ਵਿਸ਼ਵਾਸ਼ ਦਿਵਾਇਆ। ਉਨਾਂ ਪੱਤਰਕਾਰਾਂ ਤੋਂ ਸਹਿਯੋਗ ਮੰਗਦੇ ਹੋਏ ਕਿਹਾ ਕਿ ਜੋ ਵੀ ਇਲਾਕੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਕੰਮ ਹੋ ਰਹੇ ਹਨ ਉਨਾਂ ਤੋਂ ਮੈਨੂੰ ਤੁਸੀਂ ਜਾਣੂ ਕਰਵਾਉਗੇ ਤਾਂ ਗੈਰ ਕਾਨੂੰਨੀ ਕੰਮ ਕਰਨ ਵਾਲੇ ਅਨਸਰਾਂ ਖਿਲਾਫ਼ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਮੀਟਿੰਗ ਦੌਰਾਨ ਪ੍ਰਦੀਪ ਸਿੰਘ ਨੇ ਕਿਹਾ ਕਿ ਇਲਾਕੇ ਅੰਦਰ ਟ੍ਰੈਫਿਕ ਸਮੱਸਿਆ ਅਤੇ ਵਿਕ ਰਹੇ ਮੈਡੀਕਲ ਨਸ਼ੇ ਨੂੰ ਬੰਦ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਥਾਣੇ ਅੰਦਰ ਕਿਸੇ ਤਰਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਮੇਰੇ ਨਾਲ ਸੰਪਰਕ ਕਰੇ। ਉਨਾਂ ਸਕੂਲਾਂ ਅੱਗੇ ਗੇੜੀਆਂ ਮਾਰਨ ਵਾਲੇ ਭੂੰਡ ਆਸ਼ਕਾਂ ਨੂੰ ਵਾਰਨਿੰਗ ਦਿੰਦੇ ਕਿਹਾ ਕਿ ਮਾਹੌਲ ਖਰਾਬ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।  ਲੜਕੀਆਂ ਦੀ ਵਿਸ਼ੇਸ਼ ਸੁਰੱਖਿਆ ਸਬੰਧੀ ਉਨਾਂ ਕਿਹਾ ਕਿ ਥਾਣੇ ਅੰਦਰ ਲੇਡੀਜ਼ ਕਾਸਟੇਬਲਾਂ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ, ਜੋ 24 ਘੰਟੇ ਇਲਾਕੇ ਅੰਦਰ ਡਿਊਟੀ ਕਰਨ ਲਈ ਤੱਤਪਰ ਹਨ ਅਤੇ ਉਨਾਂ ਕਿਹਾ ਕਿ ਜੇਕਰ ਲੜਕੀਆਂ ਨੂੰ ਕੋਈ ਪ੍ਰੇਸ਼ਾਨ ਕਰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ 100 ਨੰਬਰ 'ਤੇ ਸੰਪਰਕ ਕਰੇ, ਤੁਰੰਤ ਲੇਡੀਜ਼ ਕਾਂਸਟੇਬਲਾਂ ਪੁੱਜ ਕੇ ਸਹਾਇਤਾ ਕਰਨਗੀਆਂ ਅਤੇ ਪ੍ਰੇਸ਼ਾਨ ਕਰਨ ਵਾਲੇ ਮਜਨੂਆਂ ਨੂੰ ਹਿਰਾਸਤ ਵਿਚ ਲਿਆ ਜਾਵੇਗਾ। ਇਸ ਤੋਂ ਪਹਿਲਾਂ ਪ੍ਰਦੀਪ ਸਿੰਘ  ਥਾਣਾ ਲੱਖੋ ਕੇ ਬਹਿਰਾਮ ਵਿਖੇ ਆਪਣੀ ਡਿਊਟੀ 'ਤੇ ਤਾਇਨਾਤ ਸਨ।  ਇਸ ਮੀਟਿੰਗ ਵਿਚ ਰਮੇਸ਼ ਕੁਮਾਰ ਪ੍ਰਧਾਨ ਪ੍ਰੈਸ ਕਲੱਬ, ਮਨਦੀਪ ਸਿੰਘ ਸੋਢੀ, ਗੁਰਿੰਦਰ ਧਵਨ, ਗੁਰਮੀਤ ਕਚੂਰਾ, ਪ੍ਰਦੀਪ ਕਾਲੜਾ, ਰਜਿੰਦਰ ਕੰਬੋਜ਼, ਰਵੀ ਮੋਂਗਾ, ਜੱਸਾ ਮੋਂਗਾ, ਮੁਕੇਸ਼ ਗੁਪਤਾ, ਵਰੁਣ ਕੰਧਾਰੀ, ਦਲਜੀਤ ਸਿੰਘ ਕਪੂਰ, ਹਰਮੀਤ ਪਾਲ ਵਿਨਾਇਕ, ਸੰਤੋਖ ਭੋਲੋਵਾਲੀਆ, ਰਮਨ ਬਹਿਲ ਤੋਂ ਇਲਾਵਾ ਸਮੂਹ ਪ੍ਰੈਸ ਕਲੱਬ ਦੇ ਮੈਬਰ ਹਾਜ਼ਰ ਸਨ।

No comments: