BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਸਕੂਲ ਵਿਖੇ ਅਚਿਵਰਜ਼ ਡੇ ਅਤੇ ਫ੍ਰੈਸ਼ਰ ਪਾਰਟੀ ਦਾ ਆਯੋਜਨ

ਜਲੰਧਰ 26 ਮਈ (ਜਸਵਿੰਦਰ ਆਜ਼ਾਦ)- ਐਚ.ਐਮ.ਵੀ ਕਾੱਲਜਇਏਟ ਸੀ.ਸੈ. ਸਕੂਲ ਵਿਖੇ ਅਚਿਵਰਜ਼ ਡੇ ਅਤੇ ਫ੍ਰੈਸ਼ਰ ਪਾਰਟੀ ਦਾ ਆਯੋਜਨ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਮਾਰਗਦਰਸ਼ਨ ਦੇ ਅੰਤਰਗਤ ਕੀਤਾ ਗਿਆ ਜਿਸ ਵਿੱਚ ਲੋਕਲ ਮੈਨੇਜ਼ਿੰਗ ਕਮੇਟੀ ਦੇ ਮੈਂਬਰ ਸ਼੍ਰੀਮਾਨ ਅਜੇ ਗੋਸਵਾਮੀ ਅਤੇ ਸ਼੍ਰੀਮਤੀ ਰੀਟਾ ਗੋਸਵਾਮੀ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਪ੍ਰਿੰਸੀਪਲ ਜੀ ਨੇ ਉਹਨਾਂ ਦਾ ਸਵਾਗਤ ਫੁੱਲ ਭੇਂਟ ਕਰਕੇ ਕੀਤਾ। ਪ੍ਰੋਗਰਾਮ ਦਾ ਸ਼ੁਭਾਰੰਭ ਜ਼ੋਤ ਜਲਾ ਕੇ ਕੀਤਾ ਗਿਆ। ਸਭਾ ਵਿੱਚ ਮੌਜੂਦ ਸਾਰਿਆਂ ਨੇ ਡੀ.ਏ.ਵੀ ਗਾਨ ਵਿੱਚ ਹਿੱਸਾ ਲਿਆ। ਸ਼੍ਰੀ ਅਜੇ ਗੋਸਵਾਮੀ ਨੇ ਆਪਣੇ ਭਾਸ਼ਨ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੂੰ ਜ਼ਿੰਦਗੀ ਵਿੱਚ ਮਿਹਨਤ ਅਤੇ ਏਕਾਗਰਤਾ ਨਾਲ ਹਰ ਕਾਰਜ਼ ਕਰਨ ਦੇ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਡੀ.ਏ.ਵੀ ਮਿਸ਼ਨ ਦੇ ਬਾਰੇ ਦੱਸਦੇ ਹੋਏ ਨਾਰੀ ਸਿਖਿਆ, ਮਾਨਤਾ ਅਤੇ ਸੰਸਕ੍ਰਿਤੀ ਨਾਲ ਹਮੇਸ਼ਾ ਜੁੜੇ ਰਹਿਨ ਦੀ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਅੱਜ ਦੀ ਯੁਵਾ ਪੀੜ੍ਹੀ ਨੂੰ ਆਧੁਨਿਕਤਾ ਦੇ ਸਹੀ ਮਾਯਨੇ ਸਮਝਨ ਦੀ ਲੋੜ ਹੈ। ਸਾਨੂੰ ਸਾਰਿਆਂ ਨੂੰ ਸਿਰਫ ਪੱਛਮੀ ਸਭਿਅਤਾ ਦਾ ਅੰਨਾ ਅਨੁਸਰਨ ਨਹੀਂ ਕਰਨਾ ਹੈ ਬਲਕਿ ਭਾਰਤੀ ਸੰਸਕ੍ਰਿਤੀ ਦੀ ਮਾਨਮਰਿਆਦਾ ਨਾਲ ਜੁੜੇ ਰਹਿ ਕੇ ਆਪਣੀ ਸੰਸਥਾ, ਪਰਿਵਾਰ, ਅਤੇ ਰਾਸ਼ਟਰ ਦਾ ਨਾਮ ਰੋਸ਼ਨ ਕਰਨਾ ਹੈ। ਮੁੱਖ ਮਹਿਮਾਨ ਸ਼੍ਰੀ ਗੋਵਸਾਮੀ ਅਤੇ ਪ੍ਰਿੰਸੀਪਲ ਡਾ. ਸਰੀਨ ਵੱਲੋਂ ਅਚਿਵਰਜ਼ ਦੀ ਸ਼੍ਰੇਣੀ ਵਿੱਚ ਲਗਭਗ 30 ਵਿਦਿਆਰਥਣਾਂ ਨੂੰ ਬੋਰਡ ਅਤੇ ਕਾਲਜ ਦੀਆਂ ਪਰੀਖਿਆਵਾਂ ਵਿੱਚ ਵਿਭਿੰਨ ਸਤਰ ਪ੍ਰਾਪਤ ਕਰਨ ਤੇ ਇਨਾਮ ਅਤੇ ਪ੍ਰਮਾਣਪੱਤਰ ਪ੍ਰਦਾਨ ਕੀਤੇ ਗਏੇ।
ਫ੍ਰੈਸ਼ਰ ਪਾਰਟੀ ਵਿੱਚ ਕਾਮਾਕਸ਼ੀ ਮਿਸ ਫ੍ਰੈਸ਼ਰ, ਸਿਮਰਨ ਮਿਸ ਸਿਮਪਲੀਸਿਟੀ, ਤਾਨਿਆ ਮਿਸ ਗ੍ਰੇਸਫੁਲ ਅਤੇ ਰਿਧਿਮਾ ਮਿਸ ਕਯੂਟੀਪਾਈ ਚੁਣਿਆਂ ਗਈਆਂ।  ਅੰਤ ਵਿੱਚ ਵਿਦਿਆਰਥਣਾਂ ਵੱਲੋਂ ਲੋਕ ਨਾਚ, ਭੰਗੜਾ ਅਤੇ ਜਾਹਨਵੀ ਅਤੇ ਗੁਰਕੰਵਲ ਵਲੋਂ ਲੋਕ ਗੀਤਾਂ ਦਾ ਪ੍ਰਦਰਸ਼ਨ ਕੀਤਾ ਗਿਆ।  ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਪ੍ਰੋਗਰਾਮ ਦੀ ਸਫਲਤਾ ਦੇ ਸੁਨਹਰੀ ਮੌਕੇ ਤੇ ਕਾੱਲਜਇਏਟ ਸਕੂਲ ਦੀ ਇੰਚਾਰਜ਼ ਸ਼੍ਰੀਮਤੀ ਸੁਨੀਤਾ ਧਵਨ, ਡੀਨ ਸਟੂਡੈਂਟ ਕਾਂਊਸਿਲ ਸ਼੍ਰੀਮਤੀ ਅਰਚਨਾ ਕਪੂਰ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ।  ਮੰਚ ਦਾ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ।

No comments: