BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖਿਡਾਰੀਆਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਐਡਵੋਕੇਟ ਨਵੀਨ ਜੈਰਥ ਦੀ ਸਪੋਰਟਸ ਡਾਇਰੈਕਟਰ ਨਾਲ ਮੁਲਾਕਾਤ

ਹੁਸ਼ਿਆਰਪੁਰ ਵਿੱਚ ਫੁੱਟਬਾਲ ਦੀ ਨੈਸ਼ਨਲ ਅਕੈਡਮੀ ਦਾ ਆਉਣਾ ਸੁਖਦ-ਐਡਵੋਕੇਟ ਨਵੀਨ ਜੈਰਥ
ਹੁਸ਼ਿਆਰਪੁਰ 9 ਮਈ (ਤਰਸੇਮ ਦੀਵਾਨਾ)- ਆਮ ਆਦਮੀ ਪਾਰਟੀ ਦੀ ਕੌਮੀ ਪਰਿਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ ਨੇ ਹੁਸ਼ਿਆਰਪੁਰ ਦੇ ਨੈਸ਼ਨਲ ਅਤੇ ਸਟੇਟ ਲੈਵਲ ਦੇ ਖਿਡਾਰੀਆਂ ਦੇ ਨਾਲ ਪੰਜਾਬ ਦੇ ਸਪੋਰਟਸ ਡਾਇਰੈਕਟਰ ਸੁਖਬੀਰ ਸਿੰਘ ਗਰੇਵਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਮੁੱਖ ਟੀਚਾ ਹੁਸ਼ਿਆਰਪੁਰ ਵਿੱਚ ਖਿਡਾਰੀਆਂ, ਖਾਸ ਕਰਕੇ ਨੈਸ਼ਨਲ ਅਤੇ ਸਟੇਟ ਲੈਵਲ ਦੇ ਅਥਲੀਟਾਂ ਨੂੰ ਆ ਰਹੀਂਆਂ ਸਮੱਸਿਆਵਾਂ ਨਾਲ ਅਵਗਤ ਕਰਵਾਉਂਦਿਆਂ ਕਿਹਾ ਕਿ ਉਹਨਾਂ ਦੀਆਂ ਸਮੱਸਿਆਵਾਂ ਨੂੰ ਲੋਕਲ ਲੈਵਲ ਤੇ ਕੋਈ ਅਧਿਕਾਰੀ ਸੁਨਣ ਲਈ ਤਿਆਰ ਨਹੀਂ ਹੈ। ਖਿਡਾਰੀਆਂ ਨੂੰ ਪੇਸ਼ ਆ ਰਹੀਆਂ ਮੁੱਖ ਮੁਸ਼ਕਿਲਾਂ ਵਿੱ ਮਹਿਲਾ ਖਿਡਾਰੀਆਂ ਲਈ ਕਿਸੇ ਬਾਥਰੂਮ ਦਾ ਨਾ ਹੋਣਾ, ਆਊਟਡੋਰ ਸਟੇਡਿਅਮ ਦੇ ਇੱਕੋਇੱਕ ਮਹਿਲਾ ਬਾਥਰੂਮ ਨੂੰ ਸ਼ਾਮ 5 ਵਜੇ ਬੰਦ ਕਰ ਦੇਣਾ, ਮਹਿਲਾਵਾਂ ਵਾਸਤੇ ਕੋਈ ਅਲੱਗ ਚੇਂਜਿੰਗ ਰੂਮ ਨਾ ਹੋਣਾ। ਵੇਟ ਲਿਫਟਿੰਗ ਲਈ ਕਿਸੇ ਕਮਰੇ ਦਾ ਪ੍ਰਬੰਧ ਨਾ ਹੋਣਾ, ਅਥਲੈਟਿਕਸ ਵਾਸਤੇ ਸਟੇਟ ਜਾਂ ਨੈਸ਼ਨਲ ਲੈਵਲ ਦੇ ਕਿਸੇ ਟਰੈਕ ਦਾ ਨਾ ਹੋਣਾ ਆਦੀ ਸ਼ਾਮਿਲ ਸਨ। ਇਸ ਮੁਲਾਕਾਤ ਤੋਂ ਬਾਅਦ ਐਡਵੋਕੇਟ ਨਵੀਨ ਜੈਰਥ ਨੇ ਦੱਸਿਆ ਕਿ ਸਪੋਰਟਸ ਡਾਇਰੈਕਰ ਗਰੇਵਾਲ ਦੇ ਨਾਲ ਉਹਨਾਂ ਦੀ ਮੁਲਾਕਾਤ ਬਹੁਤ ਹੀ ਚੰਗੀ ਰਹੀ। ਜਿੱਥੇ ਉਹਨਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਫੁੱਟਬਾਲ ਦੀ ਨੈਸ਼ਨਲ ਲੈਵਲ ਦੀ ਅਕੈਡਮੀ ਸ਼ੁਰੂ ਹੋਣ ਜਾ ਰਹੀ ਹੈ ਜਿਸਦੇ ਲਈ ਫੁੱਟਬਾਲ ਦੇ ਖਿਡਾਰੀਆਂ ਨੂੰ ਕਈ ਹੋਰ ਮੈਦਾਨਾਂ ਤੋਂ ਇਲਾਵਾ ਹੁਸ਼ਿਆਰਪੁਰ ਦੇ ਆਊਟਡੋਰ ਸਟੇਡਿਅਮ ਦਾ ਬਾਹਰੀ ਮੈਦਾਨ ਹੀ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਖਿਡਾਰੀਆਂ ਦੀਆਂ ਉਪਰੋਕਤ ਦੱਸੀਆਂ ਮੁਸ਼ਕਿਲਾਂ ਵੀ ਉਹ ਛੇਤੀ ਤੋਂ ਛੇਤੀ ਹੱਲ ਕਰਵਾ ਦੇਣਗੇ। ਜੈਰਥ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਨੈਸ਼ਨਲ ਲੈਵਲ ਦੀ ਫੁੱਟਬਾਲ ਅਕੈਡਮੀ ਦਾ ਹੋਣਾ ਖਿਡਾਰੀਆਂ ਵਾਸਤੇ ਬਹੁਤ ਚੰਗੀ ਗੱਲ ਹੈ ਅਤੇ ਗਰੇਵਾਲ ਜੀ ਵੱਲੋਂ ਦੁਆਏ ਗਏ ਭਰੋਸੇ ਤੋਂ ਅਥਲੀਟ ਖਿਡਾਰੀਆਂ ਦਾ ਇਹ ਸ਼ੱਕ ਵੀ ਦੂਰ ਹੋ ਗਿਆ ਕਿ ਫੁੱਟਬਾਲ ਅਕੈਡਮੀ ਦੇ ਚੱਲਦਿਆਂ ਉਹਨਾਂ ਦਾ ਸਟੇਡੀਅਮ ਦੇ ਅੰਦਰ ਮੌਜੂਦ ਟਰੈਕ ਕਿਤੇ ਖਰਾਬ ਨਾ ਹੋ ਜਾਵੇ। ਇਸ ਮੌਕੇ ਤੇ ਕੁੱਝ ਕੋਚਾਂ ਤੋਂ ਇਲਾਵਾ ਨੈਸ਼ਨਲ ਅਤੇ ਸਟੇਟ ਲੈਵਲ ਤੇ ਮੈਡਲ ਜੇਤੂ ਖਿਡਾਰੀ ਰਮਨਪ੍ਰੀਤ ਕੌਰ, ਕਿਰਨਜੋਤ, ਨਵਜੋਤ ਸਿੰਘ, ਅਮਿਤ ਬਹਿਨੀ, ਪੂਨਮ ਮਹਿਤਾ, ਬਲਜੋਤ ਕੌਰ, ਮਨਿੰਦਰ ਕੌਰ, ਰੰਜੀਤ ਸਿੰਘ, ਰਾਮ ਬਾਬੂ ਸਮੇਤ ਕਈ ਖਿਡਾਰੀ ਮੌਜੂਦ ਰਹੇ।

No comments: