BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰ ਵੱਲੋਂ ਕਣਕ ਦੀ ਅਦਾਇਗੀ ਨਾ ਹੋਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਪਿੰਡ ਥੋਬਾ ਵਿਖੇ ਅਣਮਿੱਥੇ ਸਮੇ ਲਈ ਧਰਨਾ ਲਗਾਇਆ

ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ)ਦੇ ਆਗੂ  ਪਿੰਡ ਥੋਬਾ ਵਿਖੇ ਧਰਨਾ ਲਗਾ ਕੇ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ
ਰਮਦਾਸ 3 ਮਈ (ਸਾਹਿਬ ਖੋਖਰ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ )ਵੱਲੋਂ ਇਨਕਲਾਬੀ ਲਹਿਰ ਨਾਲ ਜੁੜੇ ਪਿੰਡ ਥੋਬਾ ਵਿਖੇ  ਕਣਕ ਦੀ ਅਦਾਇਗੀ ਨਾ ਹੋਣ ਕਾਰਨ ਅਤੇ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਸਬੰਧੀ ਇੱਕ ਵਿਸ਼ਾਲ ਰੋਸ ਪ੍ਰਦਰਸਨ ਕਰਦਿਆਂ ਅਣਮਿੱਥੇ ਸਮੇ ਲਈ ਰੋਡ ਜਾਮ ਕਰਕੇ ਧਰਨਾ ਲਗਾਇਆ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ । ਇਸ ਮੌਕੇ ਜੱਥੇਬੰਦੀ ਦੇ ਆਗੂਆ ਨੇ ਸੰਬੋਧਨ ਕਰਦਿਆ ਕਿਹਾ ਕਿ ਪਿਛਲੇ ਦਿਨੀ ਪ੍ਰੈੱਸ ਬਿਆਨ ਰਾਹੀ ਖ੍ਰੀਦ ਏਜੰਸੀਆਂ, ਸਿਵਲ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ 3, 4 ਦਿਨਾ ਵਿੱਚ  ਸਰਕਾਰ ਨੇ ਕਣਕ ਦੀ ਅਦਾਇਗੀ ਨਾ ਕੀਤੀ ਤਾਂ ਜੱਥੇਬੰਦੀ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ । ਪਰ ਸਰਕਾਰ ਜਾ ਕਿਸੇ ਹੋਰ ਮਹਿਕਮੇ ਦੇ ਅਧਿਕਾਰੀ ਨੇ ਇਸ ਗੱਲ ਤੇ ਅਮਲ ਨਹੀ ਕੀਤਾ ਤਾਂ ਸਾਨੂੰ ਮਜਬੂਰਨ ਇਹ ਰੋਸ ਧਰਨੇ  ਦੇਣੇ ਪੈ ਰਹੇ ਹਨ ਕਿਉਕਿ ਕਿਸਾਨ ਦਿਨ ਬ ਦਿਨ ਆਂਰਥਿਕ ਪੱਖ ਤੋ ਕਮਜੋਰ ਹੋ ਚੁੱਕਾ ਹੈ ਤੇ ਖੁਦ ਕੁਸ਼ੀਆ ਦੇ ਰਾਹ ਪੈ ਚੁੱਕਾ ਹੈ । ਕਿਸਾਨਾਂ, ਮਜਦੂਰਾਂ ਦੇ ਇਸ ਹਲਾਤ ਦੀ ਜਿੰਮੇਵਾਰ ਖੁਦ ਪੰਜਾਬ ਸਰਕਾਰ ਹੀ ਹੈ ਜਿਸ ਨੇ ਸਮੇ ਸਿਰ ਕਿਸਾਨਾਂ ਨੂੰ ਅਦਾਇਗੀ ਨਾ ਕਰਨਾ, ਫਸਲ ਦਾ ਪੂਰਾ ਭਾਅ ਨਾ ਮਿਲਣਾ , ਖਾਦਾ ਦਵਾਈਆ ਦੇ ਰੇਟ ਵੱਧਣੇ, ਕਿਸਾਨਾਂ ਨੂੰ ਬਣਦੀਆ ਸਹੂਲਤਾ ਨਾ ਦੇਣੀਆ ਇਹ ਸਰਕਾਰ ਦੀ ਮਾੜੀ ਕਾਰਜੁਗਾਰੀ ਦਾ ਸਿੱਟ ਹੈ । ਜਿਸ ਕਾਰਨ ਕਿਸਾਨ ਅੱਜ ਮੰਦਹਾਲੀ ਦੀ ਜਿੰਦਗੀ ਜੀਅ ਰਿਹਾ ਹੈ ਜਿੰਨ੍ਹਾ ਚਿਰ ਸਰਕਾਰ ਕਣਕ ਦੀ ਅਦਾਇਗੀ ਨਹੀ ਕਰਦੀ ਉਨ੍ਹਾ ਚਿਰ ਇਹ ਧਰਨਾ ਜਾਰੀ ਰਹੇਗਾ । ਸੰਬੋਧਨ ਕਰਨ ਵਾਲਿਆ 'ਚ ਜਿਲ੍ਹਾ ਪ੍ਰਧਾਨ ਹੀਰਾ ਸਿੰਘ ਚੱਕਸਿਕੰਦਰ, ਪ੍ਰੈਸ ਸਕੱਤਰ ਗੁਰਿੰਦਰਬੀਰ ਸਿੰਘ,ਬਲਾਕ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ, ਹਰਚਰਨ ਸਿੰਘ ਮੱਦੀਪੁਰਾ, ਡਾ, ਕੁਲਦੀਪ ਸਿੰਘ ਮਮੱਤੇਨੰਗਲ, ਜਸਪਾਲ ਸਿੰਘ ਧੰਗਾਈ, ਗੁਰਚਰਨ ਸਿੰਘ ਲੱਖੂਵਾਲ, ਸਰਦੂਲ ਸਿੰਘ ਰਮਦਾਸ, ਮੋਹਨ ਸਿਘੰ ਪੈੜੇਵਾਲ, ਬੀਬੀ ਪਰਮਜੀਤ ਕੌਰ, ਬੀਬੀ ਭੁਪਿੰਦਰ ਕੌਰ, ਬੀਬੀ ਕਰਤਾਰ ਕੌਰ, ਬੀਬੀ ਗੁਰਦੀਪ ਕੌਰ , ਬੀਰ ਸਿੰਘ ਮਲਕਪੁਰ ਆਦਿ ਸ਼ਾਮਿਲ ਸਨ । ਇਸ ਮੌਕੇ ਦੂਕਾਨਦਾਰ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿਘੰ ਬੌਬੀ, ਜਸਬੀਰ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਟੀ.ਵੀ. ਮਕੈਨਿਕ ਕੁਲਵੰਤ ਸਿੰਘ, ਇਲਾਕੇ ਭਰ ਤੋ ਵੱਡੀ ਗਿਣਤੀ ਵਿੱਚ ਕਿਸਾਨ ਤੇ ਔਰਤਾ ਸ਼ਾਮਿਲ ਸਨ।

No comments: