BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਿਲ੍ਹਾ ਰੈਡ ਕਰਾਸ ਸੁਸਾਇਟੀ ਵਲੋ ਵਿਸ਼ਵ ਰੈਡ ਕਰਾਸ ਦਿਵਸ ਨੂੰ ਮਨਾਉਣ ਲਈ ਜਿਲ੍ਹਾ ਪੱਧਰੀ ਸਮਾਗਮ

ਜਲੰਧਰ 9 ਮਈ (ਦਲਵੀਰ ਸਿੰਘ)- ਅੱਜ ਜਿਲ੍ਹਾ ਰੈਡ ਕਰਾਸ ਸੁਸਾਇਟੀ ਵਲੋ ਵਿਸ਼ਵ ਰੈਡ ਕਰਾਸ ਦਿਵਸ ਨੂੰ ਮਨਾਉਣ ਲਈ ਇਥੇ ਜਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ  ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਕਮਲ ਕਿਸ਼ੋਰ ਯਾਦਵ ਜੀ  ਨੇ ਸਿਰਕਤ ਕੀਤੀ ਜਿਲ੍ਹਾ ਰੈਡ ਕਰਾਸ ਵਲੋ ਸਮੇ -ਸਮੇ ਖੂਨਦਾਨ ਕੈਂਪ ਲੋੜਵੰਦਾ ਨੂੰ ਟ੍ਈ ਸਾਈਕਲ ਤੇ ਸਿਲਾਈ ਮਸ਼ੀਨਾ ਮੁੱਹਈਆ ਕਰਾਉਣ ਤੇ ਸਮਾਜ ਭਲਾਈ ਦੀਆ ਗਤੀਵਿਧੀਆ ਕਰਵਾਈਆ ਜਾਦੀਆ ਹਨ। ਇਸ ਵੇਲੇ ਲੋੜਵੰਦਾ ਨੂੰ ਟ੍ਈ ਸਾਈਕਲ ਤੇ ਸਿਲਾਈ ਮਸ਼ੀਨਾ ਦਿੱਤੀਆ ਗਈਆ। ਸਮਾਗਮ ਦੀ ਸ਼ੁਰੂਆਤ ਵਿਚ ਮੁੱਖ ਮਹਿਮਾਨ ਤੇ ਹਰ ਸ਼ਖਸੀਅਤ ਵਲੋ ਰੈਡ ਕਰਾਸ ਦੇ ਬਾਨੀ ਹੈਨਰੀ ਡਿਊਨਾ ਤੇ ਮਨੁੱਖਤਾ ਦੀ ਭਲਾਈ ਲਈ ਜੀਵਨ ਸਮਰਪਿਤ ਕਰਨ ਵਾਲੇ ਭਾਈ ਘੋਨਈਆ ਦੀਆ ਤਸਵੀਰਾ ਤੇ ਫੁੱਲ ਮਾਲਵਾ ਭੇਟ ਕੀਤੀਆ ਅਤੇ ਸਮਾਂ ਰੋਸ਼ਨ ਕੀਤੀ ਗਈ। ਜਿਨ੍ਹਾ ਵਿਅਕਤੀਆ ਨੇ ਖੂਨਦਾਨ ਕੀਤਾ ਉਹਨਾ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਗਿਰੀਸ਼ ਦਿਆਲਨ ਜਿਲ੍ਹਾ ਗਾਈਡੈਂਸ ਕੋਸਲਨ ਸ਼੍ਰੀ ਸੁਰਜੀਤ ਲਾਲ, ਕਰਨਲ ਮਨਮੋਹਨ ਸਿੰਘ (ਰਿਟਾ) ਪਹਿਲ ਦੇ ਪ੍ਰਧਾਨ ਪ੍ਰੋ ਲਖਬੀਰ ਸਿੰਘ, ਲੈਕਚਰਾਰ ਸੋਮ ਰਾਜ  ਡਾ ਜਗਦੀਸ਼ ਕੌਰ, ਵੀਨੂੰ ਕੰਬੋਜ ਤੋ ਇਲਾਵਾ ਹੋਰ ਹਾਜ਼ਰ ਸਨ।

No comments: