BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੇ ਸੀ ਟੀ ਮਿਡਲ ਸਕੂਲ ਚੌਹਾਲ ਵਿਖੇ ਬੱਚਿਆਂ ਨੇ ਮਦਰਜ਼ ਡੇ ਮਨਾਇਆ

ਹੁਸ਼ਿਆਰਪੁਰ 9 ਮਈ (ਤਰਸੇਮ ਦੀਵਾਨਾ)- ਜੇ ਸੀ ਟੀ ਮਿਡਲ ਸਕੂਲ ਚੌਹਾਲ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਨੀਰਜਾ ਭਸੀਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਬੱਚਿਆਂ ਵਲੋਂ ''ਮਦਰਜ਼ ਡੇ'' ਮਨਾਇਆ ਗਿਆ। ਇਸ ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ । ਇਸ ਮੌਕੇ ਬੱਚਿਆਂ ਵਲੋਂ ਭੰਗੜਾ, ਗਿੱਧਾ, ਸਕਿੱਟਾਂ ਤੋਂ ਇਲਾਵਾ ਹੋਰ ਹਾਸਰਸ ਪ੍ਰੋਗ੍ਰਾਮ ਪੇਸ਼ ਕੀਤਾ ਗਿਆ। ਇਸ ਸਮਾਗਮ ਦੌਰਾਨ ਸਕੂਲ ਦੇ ਪਿੰz. ਸੁਨੀਤਾ ਵਾਲੀਆ ਅਤੇ ਹੋਰ ਸਟਾਫ ਮੈਂਬਰਾਂ ਵਲੋਂ ਮਦਰ ਡੇਅ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ '' ਮਦਰ ਡੇ '' ਵਰਗੇ ਸਮਾਗਮ ਕਰਵਾ ਕੇ ਸਮਾਜ ਵਿਚ ਇਕ ਚੇਤਨਾ ਪੈਦਾ ਕਰਨੀ ਚਾਹੀਦੀ ਹੈ। ਇਸ ਮੌਕੇ ਵਾਈਸ ਪ੍ਰਿੰਸ਼ੀਪਲ ਪਰਵੀਨ ਚੁੱਘ, ਮੋਨੀਕਾ ਸ਼ਰਮਾ, ਬਬੀਤਾ ਪਚੋਲੀ, ਅਰਾਧਨਾ ਪਰਾਸ਼ਰ, ਦੀਪੂ ਵਿਜੇ,ਰਜਨੀਤਾ ਕਾਲੀਆ,ਹਰਸ਼ ਜੋਤੀ ਤੋਂ ਇਲਾਵਾ ਹੋਰ ਸਕੂਲ ਸਟਾਫ ਅਤੇ ਬੱਚੇ ਵੀ ਹਾਜ਼ਰ ਸਨ।

No comments: