BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੈਪੀ ਬਰਾੜ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਾਧਨ ਬਣੇ

ਹੈਪੀ ਬਰਾੜ ਦਾ ਮੂੰਹ ਮਿੱਠਾ ਕਰਵਾਉਂਦੇ ਵਰਦੇਵ ਸਿੰਘ ਨੋਨੀ ਮਾਨ ਅਤੇ ਹਾਜ਼ਰ ਵਰਕਰ।
ਗੁਰੂਹਰਸਹਾਏ, 12 ਮਈ (ਮਨਦੀਪ ਸਿੰਘ ਸੋਢੀ)- ਯੂਥ ਅਕਾਲੀ ਆਗੂ ਤੇ ਕੋਆਪ੍ਰੇਟਿਵ ਸੋਸਾਇਟੀ ਝੰਡੂ ਵਾਲਾ ਦੇ ਪ੍ਰਧਾਨ ਹਰਪਾਲ ਸਿੰਘ ਹੈਪੀ ਬਰਾੜ ਯੂਥ ਅਕਾਲੀ ਦਲ ਫਿਰੋਜ਼ਪੁਰ ਦਾ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਤੇ ਅਕਾਲੀ ਖੇਮੇ ਵਿਚ ਖੁਸ਼ੀ ਪਾਈ ਜਾ ਰਹੀ ਹੈ। ਖੁਸ਼ੀ ਸਾਂਝੀ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਸ. ਵਰਦਵ ਸਿੰਘ ਨੋਨੀ ਮਾਨ ਦੇ ਨਿੱਜੀ ਸਕੱਤਰ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਹਰਦੇਵ ਸਿੰਘ ਸਰਪੰਚ, ਸੁਖਚੈਨ ਸਿੰਘ ਸੇਖੋਂ ਦਫ਼ਤਰ ਇੰਚਾਰਜ, ਜਸਵਿੰਦਰ ਸਿੰਘ ਬਾਘੂ ਵਾਲਾ, ਗੁਰਬਾਜ ਸਿੰਘ ਸਰਪੰਚ ਰੱਤੇ ਵਾਲਾ, ਸੋਨੂੰ ਰੱਤੇ ਵਾਲਾ, ਕਪਿਲ ਕੰਧਾਰੀ, ਜੋਗਾ ਬੁੱਟਰ ਗਹਿਰੀ, ਮਨੀਸ਼ ਕੰਧਾਰੀ, ਰਣਜੀਤ ਸਿੰਘ ਰਾਣਾ, ਕੁਲਬੀਰ ਸਿੰਘ ਕਾਹਨ ਸਿੰਘ ਵਾਲਾ ਆਦਿ ਨੇ ਹੈਪੀ ਬਰਾੜ ਨੂੰ ਵਧਾਈ ਦਿੱਤੀ। ਹੈਪੀ ਬਰਾੜ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਸ. ਵਰਦੇਵ ਸਿੰਘ ਨੋਨੀ ਮਾਨ, ਕਵਰਜੀਤ ਸਿੰਘ ਰੋਜ਼ੀ ਬਰਕੰਦੀ, ਜ਼ਿਲਾ ਪ੍ਰਧਾਨ ਜੋਗਿੰਦਰ ਸਿੰਘ ਸੁਆਈ ਕੇ ਦਾ ਧੰਨਵਾਦ ਕੀਤਾ ਅਤੇ ਆਪਣੀ ਇਸ ਸੇਵਾ ਨੂੰ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣ ਦਾ ਵਿਸ਼ਵਾਸ਼ ਦਿਵਾਇਆ।

No comments: