BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੀ ਕੀਤਾ ਜਾਵੇ?: ਕਮਿਊਨਿਟੀ ਪ੍ਰਤੀਨਿਧੀਆਂ ਨੇ ਪੁਲਿਸ ਮੰਤਰੀ ਦੇ ਨਾਲ ਕੀਤੀ ਅਹਿਮ ਮੀਟਿੰਗ

  • ਸਾਊਥ ਆਕਲੈਂਡ ਵਿੱਚ ਵਧਦੇ ਅਪਰਾਧ
  • 'ਯੂਥ ਏਜ਼' 16 ਸਾਲ ਤੱਕ ਹੀ ਬਣਾਈ ਰੱਖਣ ਦੀ ਕੀਤੀ ਮੰਗ
ਨਿਊਜ਼ੀਲੈਂਡ ਦੀ ਪੁਲਿਸ ਮੰਤਰੀ ਸ੍ਰੀਮਤੀ ਜੂਠਿਤ ਕੌਲਿਨ ਨਾਲ ਮੀਟਿੰਗ ਕਰਨ ਵਾਲੇ ਇਕੱਤਰ ਭਾਰਤੀ ਭਾਈਚਾਰੇ ਦੇ ਆਗੂ।
ਆਕਲੈਂਡ-17 ਮਈ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੁਝ ਸਾਲਾਂ ਤੋਂ ਸਾਊਥ ਆਕਲੈਂਡ ਜਿੱਥੇ ਕਿ ਭਾਰਤੀਆਂ ਦੀ ਆਬਾਦੀ ਵੀ ਸੁੱਖ ਨਾਲ ਦੁਗਣੀ ਚੌਗਣੀ ਹੋ ਗਈ ਹੈ, ਉਥੇ ਭਾਰਤੀ ਭਾਈਚਾਰੇ ਨੂੰ ਖਾਸ ਨਿਸ਼ਾਨਾ ਬਣਾ ਕੇ ਲੁੱਟ-ਖਸੁੱਟ ਦੀਆਂ ਵਾਰਦਾਤਾਂ ਦੇ ਵਿਚ ਕਾਫੀ ਵਾਧਾ ਹੋ ਰਿਹਾ ਹੈ। ਜਿੱਥੇ ਆਮ ਲੋਕ ਚਿੰਤਤ ਹੈ ਉਥੇ ਕਮਿਊਨਿਟੀ ਆਗੂਆਂ ਨੇ ਵੀ ਆਪਣਾ ਫਰਜ਼ ਸਮਝ ਕੇ ਅੱਜ ਦੇਸ਼ ਦੀ ਪੁਲਿਸ ਮੰਤਰੀ ਸ੍ਰੀਮਤੀ ਜੂਠਿਤ ਕੌਲਿਨ ਦੇ ਨਾਲ ਗਲਬਾਤ ਕੀਤੀ। ਆਗੂਆਂ ਨੇ ਕਿਹਾ ਕਿ ਪੁਲਿਸ ਘਟਨਾ ਹੋਣ ਦੇ ਬਾਅਦ ਜੋ ਪੜਤਾਲ ਕਰਕੇ ਦੋਸ਼ੀਆਂ ਤੱਕ ਪਹੁੰਚ ਬਣਾਉਂਦੈ ਹੈ ਉਹ ਤਾਂ ਬਹੁਤ ਵਧੀਆ ਕਾਰਗੁਜ਼ਾਰੀ ਦੇ ਵਿਚ ਆਉਂਦਾ ਹੈ ਪਰ ਜਦੋਂ ਅਜਿਹੇ ਲੁਟੇਰਿਆਂ ਨੂੰ ਨਾ ਮਾਤਰ ਸਜਾ ਦੇ ਕੇ ਦੁਬਾਰਾ ਫਿਰ ਖੁੱਲੇ ਛੱਡ ਦਿੱਤਾ ਜਾਂਦਾ ਹੈ ਤਾਂ ਉਹ ਦੁਬਾਰਾ ਫਿਰ ਅਪਰਾਧ ਦੀ ਦੁਨੀਆ ਵਿਚ ਰਲਦੇ ਹਨ। ਇਸ ਮੌਕੇ ਕੌਂਸਲਰ ਕਾਲਮ ਪੈਨਰੋਜ ਨੇ ਮੁੱਦਾ ਉਠਾਇਆ ਕਿ ਇਸ ਸਬੰਧ ਵਿਚ ਲਗਾਤਾਰ ਸੰਵਾਦ ਰਚੇ ਜਾਣ, ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਆਖਿਆ ਕਿ ਸਰਕਾਰ ਨੂੰ ਅਪਰਾਧਿਕ ਬਿਰਤੀ ਵਾਲੇ ਲੋਕਾਂ ਨਾਲ ਸਖਤੀ ਨਾਲ ਨਿਬੜਨਾ ਚਾਹੀਦਾ ਹੈ। ਜਿਆਦਾ ਸਖਤੀ ਨਾ ਹੋਣ ਕਰਕੇ ਹੀ ਅਪਰਾਧ ਜਨਮ ਲੈ ਰਿਹਾ ਹੈ। ਇਸ ਮੀਟਿੰਗ ਦੇ ਵਿਚ ਸ਼ਰਾਬ ਦੇ ਠੇਕੇ 9 ਵਜੇ ਬੰਦ ਕਰਨ ਦੀ ਵੀ ਗੱਲ ਚੱਲੀ। ਪੁਲਿਸ ਮੰਤਰੀ ਨੇ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨਾਂ ਉਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਡੇਅਰੀ ਮਾਲਕ ਦੁਕਾਨ ਦੇ ਬਾਹਰੀ ਸ਼ੀਸ਼ਿਆਂ ਉਤੇ ਪੋਸਟਰ ਲਗਾਉਣ ਦਾ ਬਜਾਏ ਉਨਾਂ ਨੂੰ ਸਾਫ ਰੱਖਣ। ਕਮਿਊਨਿਟੀ ਪ੍ਰਤੀਨਿਧ ਨੇ ਮੰਗ ਕੀਤੀ ਕਿ ਦੇਸ਼ ਦੇ ਵਿਚ ਯੂਥ ਦੀ ਉਮਰ ਹੱਦ 16 ਸਾਲ ਹੈ ਅਤੇ ਇਸਨੂੰ 18 ਤੱਕ ਨਾ ਵਧਾਇਆ ਜਾਵੇ। ਇਸ ਵੇਲੇ ਜੇਕਰ ਯੂਥ ਉਮਰ ਦੇ ਵਿਚ ਕੋਈ ਅਪਰਾਧ ਕਰਦਾ ਹੈ ਤਾਂ ਉਸਦੇ ਲਈ ਵੱਖਰਾ ਅਤੇ ਨਰਮ ਕਾਨੂੰਨ ਹੈ ਜੇਕਰ ਇਹ ਉਮਰ 18 ਸਾਲ ਹੋ ਗਈ ਤਾਂ ਅਪਰਾਧੀ ਲਗਾਤਾਰ 18 ਸਾਲ ਤੱਕ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦੇ ਕੇ ਨਰਮ ਕਾਨੂੰਨ ਦਾ ਫਾਇਦਾ ਚੁੱਕਦੇ ਰਹਿਣਗੇ। ਇਸ ਮੀਟਿੰਗ ਦੇ ਵਿਚ ਉਪਰੋਕਤ ਪਤਵੰਤਿਆਂ ਤੋਂ ਇਲਾਵਾ ਸ. ਪ੍ਰਿਥੀਪਾਲ ਸਿੰਘ ਬਸਰਾ, ਭਿੱਕੂ ਭਾਨਾ ਪ੍ਰਧਾਨ ਐਨ. ਜ਼ੈਡ. ਆਈ. ਸੀ.ਏ., ਬੇਅੰਤ ਸਿੰਘ ਜਡੋਰ, ਮੋਹਨਪਾਲ ਸਿੰਘ ਬਾਠ, ਜਸਬੀਰ ਸਿੰਘ ਢਿੱਲੋਂ ਪ੍ਰਧਾਨ ਗਲੋਬਲ ਇੰਡੀਅਨਜ਼, ਅਨੀਤਾ ਬਡਵਾਲ ਅਤੇ ਵੀਰਖਾਰ ਸ਼ਾਮਿਲ ਸਨ।

No comments: