BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵੈਦਿਕ ਚੇਤਨਾ ਸ਼ਿਵਿਰ ਦਾ ਸਮਾਪਨ ਸਮਾਰੋਹ

ਜਲੰਧਰ 24 ਮਈ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਆਯੋਜਿਤ ਪੰਜ ਦਿਨੀਂ ਵੈਦਿਕ ਚੇਤਨਾ ਸ਼ਿਵਿਰ ਦੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਸ਼੍ਰੀ ਅਰਵਿੰਦ ਘਈ (ਸਚਿਵ, ਡੀ.ਏ.ਵੀ ਮੈਨੇਜ਼ਿੰਗ ਕਮੇਟੀ, ਨਵੀਂ ਦਿੱਲੀ) ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਰਸ਼ਮੀ ਘਈ ਜੀ ਨੂੰ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਫੁੱਲ ਭੇਂਟ ਕਰਕੇ ਸਨਮਾਨਤ ਕੀਤਾ।  ਪ੍ਰਿੰਸੀਪਲ ਜੀ ਨੇ ਵਿਦਿਆਰਥਣਾਂ ਨਾਲ ਮੁੱਖ ਮਹਿਮਾਨ ਦੀ ਜਾਨਪਹਿਚਾਣ ਕਰਵਾਉਂਦੇ ਹੋਏ ਉਨ੍ਹਾਂ ਵਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਰਿਆ ਸਮਾਜ ਮਾਡਲ ਟਾਊਨ ਦਾ ਦੂਜਾ ਨਾਮ ਸ਼੍ਰੀ ਅਰਵਿੰਦ ਘਈ ਜੀ ਹੈ।  ਉਹਨਾਂ ਨੇ ਵਿਦਿਆਰਥਣਾਂ ਨੂੰ ਸ਼ਿਵਿਰ ਦੌਰਾਨ ਪ੍ਰਾਪਤ ਗਿਆਨ ਅਤੇ ਨੈਤਿਕ ਮਾਨਤਾ ਨੂੰ ਹਮੇਸ਼ਾ ਅਪਨਾਉਣ ਦਾ ਸੰਕਲਪ ਕਰਵਾਇਆ।
ਸਮਾਰੋਹ ਦਾ ਆਰੰਭ, ਹਵਨ ਯੱਗ ਨਾਲ ਮੁੱਖ ਮਹਿਮਾਨ ਸ਼੍ਰੀ ਘਈ ਅਤੇ ਪ੍ਰਿੰਸੀਪਲ ਜੀ ਦੁਆਰਾ ਵੈਦਿਕ ਮੰਤਰਾਂ ਦੇ ਉਚਾਰਣ ਦੇ ਨਾਲਨਾਲ ਆਹੁਤਿਆਂ ਪਾ ਕੇ ਕੀਤਾ ਗਿਆ।  ਸੰਸਕ੍ਰਿਤ ਵਿਭਾਗ ਦੀ ਮੁੱਖੀ ਸ਼੍ਰੀਮਤੀ ਸੁਨੀਤਾ ਧਵਨ ਵੱਲੋਂ ਹਵਨ ਸਮਾਪਨ ਕਰਵਾਇਆ ਗਿਆ। ਉਸ ਤੋਂ ਬਾਅਦ ਭਜਨ ਸੰਧਿਆ ਵਿੱਚ ਸ਼੍ਰੀਮਤੀ ਰਸ਼ਮੀ ਘਈ ਨੇ ਓਮz ਧਵਨਿ ਦੇ ਉਚਾਰਣ ਦੇ ਨਾਲ ਆਪਣੀ ਮਧੁਰ ਧਵਨਿ ਵਿੱਚ ਭਜਨ ਸੁਣਾ ਕੇ ਵਾਤਾਵਰਨ ਭਗਤੀਨੁਮਾ ਬਣਾ ਦਿੱਤਾ।  ਵਿਦਿਆਰਥਣਾਂ ਨੇ ਇਸ ਪੰਜ ਦਿਨੀਂ ਸ਼ਿਵਿਰ ਦੇ ਅਨੁਭਵ ਨੂੰ ਸਾਂਝਾ ਕੀਤਾ। ਮੁੱਖ ਮਹਿਮਾਨ ਸ਼੍ਰੀ ਘਈ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਵਿਦਿਆਰਥਣਾਂ ਖੁਸ਼ਨਸੀਬ ਹਨ ਜਿਨ੍ਹਾਂ ਨੇ ਪੜ੍ਹਾਈ ਦੇ ਲਈ ਦੇਸ਼ ਦੇ ਇਸ ਸਭ ਤੋਂ ਵਧੀਆ ਮਹਾਵਿਦਿਆਲਾ ਦਾ ਚੁਨਾਵ ਕੀਤਾ ਹੈ। ਇਸ ਸ਼ਿਵਿਰ ਦੇ ਮਾਧਿਅਮ ਨਾਲ ਤੁਹਾਨੂੰ ਸਚਾ ਚਰਿੱਤਰ ਅਤੇ ਚੰਗੇ ਨਾਗਰਿਕ ਬੱਨਣ, ਜ਼ਿੰਦਗੀ ਨੂੰ ਬੇਹਤਰ ਢੰਗ ਨਾਲ ਜਿਉਣ ਅਤੇ ਮੁਸ਼ਕਲਾਂ ਨੂੰ ਪਾਰ ਕਰਨ ਦੇ ਤਰੀਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈੇ, ਇਹ ਸੱਚ ਹੀ ਤੁਹਾਡੇ ਜ਼ਿੰਦਗੀ ਦੇ ਲਈ ਬਹੁਤ ਉਪਯੋਗੀ ਹੈ ਅਤੇ ਮਹਿਵਿਦਿਆਲਾ ਦੇ ਲਈ ਕਾਬਿਲੇ ਤਾਰੀਫ ਹੈ।
ਸ਼ਿਵਿਰ ਦੌਰਾਨ ਕਰਵਾਈ ਗਈ ਭਾਸ਼ਣ, ਗਾਇਨ, ਕਵਿਤਾ, ਭੰਗੜਾ, ਡਾਂਸ, ਸ਼ਬਦ, ਵੈਦਿਕ ਪ੍ਰਸ਼ਨੋਤਰੀ ਆਦਿ ਵਿਭਿੰਨ ਗਤਿਵਿਧਿਆਂ ਵਿੱਚ ਸਰਵੋਤਮ ਰਹੀਆਂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ।  ਭਾਸ਼ਨ ਪ੍ਰਤਿਯੋਗਿਤਾ ਵਿੱਚ ਦਿਵਯਾ ਅਤੇ ਸੁਪ੍ਰੀਤ, ਲੋਕ ਗਾਇਨ ਵਿੱਚ ਦਿਸ਼ਾ, ਸੁਵਿਚਾਰਾਂ ਵਿੱਚ ਜਾਗ੍ਰਿਤੀ, ਭੰਗੜੇ ਵਿੱਚ ਇੰਦਰ ਅਤੇ ਅਰਸ਼ਦੀਪ, ਕਵਿਤਾ ਗਾਇਨ ਵਿੱਚ ਜਸ਼ਨਦੀਪ, ਡਾਂਸ ਵਿੱਚ ਨਵਰਾਜ, ਯੋਗਾ ਵਿੱਚ ਅਮਨਦੀਪ ਅਤੇ ਹਰਮਨ, ਪ੍ਰਸ਼ਨੋਤਰੀ ਵਿੱਚ ਮਨਸਵੀ ਟੀਮ ਦੀ ਨਿਸ਼ਾ ਅਤੇ ਸੁਮੇਘਾ ਨੂੰ ਮੁੱਖ ਮਹਿਮਾਨ ਨੇ ਇਨਾਮ ਦੇ ਕੇ ਸਨਮਾਨਤ ਕੀਤਾ।  ਇਹ ਸ਼ਿਵਿਰ ਸੰਚਾਲਿਕਾ ਸ਼੍ਰੀਮਤੀ ਸੁਨੀਤਾ ਧਵਨ ਅਤੇ ਪ੍ਰੋ. ਨਵਰੂਪ ਦੀ ਦੇਖਰੇਖ ਵਿੱਚ ਸਮਪੰਨ ਹੋਇਆ। ਚੀਫ ਵਾਰਡਨ ਸ਼੍ਰੀਮਤੀ ਅਨੀਤਾ ਸ਼ਰਮਾ, ਵੀਨਾ, ਸੀਮਾ, ਰਾਜਿੰਦਰ ਅਤੇ ਸੁਮਨ ਦਾ ਸਹਿਯੋਗ ਵੀ ਸ਼ਲਾਘਾਯੋਗ ਰਿਹਾ।

No comments: