BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਦਾ ਸਰਬਪੱਖੀ ਵਿਕਾਸ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕਰਵਾਇਆ-ਬੱਬੀ ਬਾਦਲ

ਆਪ ਦਾ ਕਿਸਾਨਾਂ ਪ੍ਰਤੀ ਹੇਜ ਨਿਰੀ ਡਰਾਮੇਬਾਜੀ
ਪਿੰਡ ਝਾਮਪੁਰ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਹਰਸੁੱਖਇੰਦਰ ਸਿੰਘ ਬੱਬੀ ਬਾਦਲ
ਚੰਡੀਗੜ੍ਹ 18 ਮਈ (ਬਲਜੀਤ ਰਾਏ)- ਪੰਜਾਬ ਦੇ ਲੋਕ ਬਹੁਤ ਸਿਆਣੇ ਅਤੇ ਜਾਗਰੂਕ ਨੇ ਜੋ ਕਿ ਇਸ ਸੱਚ ਨੂੰ ਜਾਣਦੇ ਹਨ ਕਿ ਪੰਜਾਬ ਵਿੱਚ ਰਿਕਾਰਡ ਤੋੜ ਵਿਕਾਸ ਹੋਇਆ ਹੈ ਤੇ ਉਹ ਹਮੇਸ਼ਾ ਸ੍ਰੋਮਣੀ ਅਕਾਲੀ ਦਲ ਦੀਆਂ ਸਰਕਾਰ ਦੌਰਾਨ ਹੀ ਹੋਈਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਕੋਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਪਿੰਡ ਝਾਮਪੁਰ ਵਿਖੇ ਗੁਰਪ੍ਰੀਤ ਸਿੰਘ ਝਾਮਪੁਰ ਦੀ ਅਗਵਾਈ ਵਿੱਚ ਲੋਕਾਂ ਨਾਲ ਮੀਟਿੰਗ ਦੋਰਾਨ ਰੂਬਰੂ ਹੁੰਦਿਆ ਆਖੇ। ਬੱਬੀ ਬਾਦਲ ਨੇ ਕਿਹਾ ਕਿ ਜੇ ਬਾਦਲ ਸਰਕਾਰ ਨੂੰ ਲਗਾਤਾਰ ਤੀਸਰੀ ਵਾਰ ਲੋਕਾਂ ਦਾ ਆਸ਼ੀਰਵਾਦ ਮਿਲਦਾ ਹੈ ਤਾਂ ਦੇਸ਼ ਦਾ ਸਭ ਤੋਂ ਵਿਕਸਤ ਸੂਬਾ ਪੰਜਾਬ ਹੋਵੇਗਾ। ਬੱਬੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੀ ਕੋਠੀ ਘੇਰਣ ਦੀ ਕੀਤੀ ਡਰਾਮੇਬਾਜੀ ਇੱਕ ਹਾਸੋਹੀਣ ਕਾਰਵਾਈ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾ ਹੀ ਸਪਸ਼ਟ ਕਰ ਚੁੱਕੀ ਹੈ ਕਿ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਆਉਣ ਤੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਦੀ ਸਹੂਲਤ ਨੂੰ ਬੰਦ ਕੀਤਾ ਜਾਵੇਗਾ। ਬੱਬੀ ਬਾਦਲ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪਿਛਲੇ ਦਿਨੀ ਐਸ.ਵਾਈ.ਐਲ ਨਹਿਰ ਵਾਰੇ ਪੰਜਾਬ ਦੇ ਲੋਕਾਂ ਨਾਲ ਕੀਤੀ ਧੋਖੇਬਾਜੀ ਜੱਗ ਜਾਹਿਰ ਹੈ। ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਆਪ ਅਤੇ ਕਾਗਰਸ ਦਾ ਮਕਸਦ ਪੰਜਾਬ ਦੀ ਤਰੱਕੀ ਨਹੀਂ ਸਿਰਫ ਕੁਰਸੀ ਹਾਸਿਲ ਕਰਨਾ ਹੈ ਨਾਂ ਕਿ ਪੰਜਾਬ ਦੇ ਹਿੱਤਾ ਦੀ ਲੜਾਈ ਲੜਨਾ। ਇਸ ਮੌਕੇੇ ਵਿਕੀ ਪਰੋਚਾ, ਇਕਬਾਲ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਪ੍ਰਧਾਨ, ਨਰਿੰਦਰ ਸਿੰਘ, ਜਸਬੀਰ ਸਿੰਘ ਲੰਬਰਦਾਰ, ਗੁਰਮੀਤ ਕੌਰ ਪੰਚ, ਸਵਰਨ ਕੌਰ ਸਾਬਕਾ ਸਰਪੰਚ, ਜਗਦੀਪ ਸਿੰਘ, ਮੁਖਤਿਆਰ ਸਿੰਘ, ਹਰਜੋਤ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਕੇਵਲ ਸਿੰਘ, ਕੁਲਬੀਰ ਸਿੰਘ, ਜਗਰੂਪ ਸਿੰਘ, ਬੰਤ ਸਿੰਘ ਸੋਹਾਣਾ, ਮੇਜਰ ਸਿੰਘ ਚਡਿਆਲਾ, ਮੁਖਤਿਆਰ ਸਿੰਘ, ਇਕਬਾਲ ਸਿੰਘ ਜੁਝਾਰ ਨਗਰ, ਪਰਵਿੰਦਰ ਸਿੰਘ ਸੋਹਾਣਾ, ਕਰਨ ਸਿੰਘ, ਗੌਰਵ ਸ.ਰਮਾ, ਸੁਰਮੁੱਖ ਸਿੰਘ ਸਿਆਊ, ਕੁਲਵੰਤ ਸਿੰਘ ਗੀਗੇ ਮਾਜਰਾ, ਅਵਤਾਰ ਸਿੰਘ ਮਾਣਕਪੁਰ, ਸਿ.ਵਰਾਜ ਬਲੌਂਗੀ, ਰਾਮਜੀਤ, ਝੂਲਨ ਰਾਏ ਬੜ ਮਾਜਰਾ, ਨਿਰਮਲ ਸਿੰਘ ਰਾਏਪੁਰ ਆਦਿ ਅਕਾਲੀ ਵਰਕਰ ਹਾਜਰ ਸਨ।

No comments: