BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਸਕੂਲ ਦੀਆਂ ਵਿਦਿਆਰਥਣਾਂ ਦੇ ਲਈ ਛੇ ਦਿਨੀਂ "ਫਿਨਿਸ਼ਿੰਗ ਸਕੂਲ" ਦਾ ਸ਼ੁਭਾਰੰਭ

ਜਲੰਧਰ 23 ਮਈ (ਜਸਵਿੰਦਰ ਆਜ਼ਾਦ)- ਐਚ.ਐਮ.ਵੀ ਕਾੱਲਜਇਏਟ ਸੀ.ਸੈ.ਸਕੂਲ ਜਲੰਧਰ ਦੀਆਂ ਵਿਦਿਆਰਥਣਾਂ ਦੇ ਲਈ ਛੇ ਦਿਨੀਂ “ਫਿਨਿਸ਼ਿੰਗ ਸਕੂਲ” ਦਾ ਸ਼ੁਭਾਰੰਭ ਕੀਤਾ ਗਿਆ।  ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਨਿਰਦੇਸ਼ਾਨੁਸਾਰ ਆਯੋਜਿਤ ਕੀਤੇ ਗਏ ਇਸ ਫਿਨਿਸ਼ਿੰਗ ਸਕੂਲ ਵਿੱਚ ਸੌ ਤੋਂ ਜਿਆਦਾ ਵਿਦਿਆਰਥਣਾਂ ਨੇ ਭਾਗ ਲਿਆ ਜਿਸ ਵਿੱਚ ਕਾੱਲਜਇਏਟ ਸਕੂਲ ਦੇ ਬਾਹਰ ਦੀਆਂ ਵਿਦਿਆਰਥਣਾਂ ਵੀ ਮੌਜੂਦ ਸਨ। ਪੋ੍ਰਗਰਾਮ ਦਾ ਆਰੰਭ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਰੇਣੁਕਾ ਭੱਟੀ ਨੇ ਦੀਪ ਜਲਾ ਕੇ ਕੀਤਾ।  ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਕਿਹਾ ਕਿ ਇਸ ਤਰਾਂ ਦੀ ਕਾਰਜਸ਼ਾਲਾਵਾਂ ਵਿਦਿਆਰਥਣਾਂ ਦੇ ਲਈ ਸੰਪੂਰਨ ਵਿਕਾਸ ਵਿੱਚ ਬਹੁਤ ਯੋਗਦਾਨ ਪਾਊਂਦੀਆ ਹਨ। ਉਹਨਾਂ ਨੇ ਵਿਦਿਆਰਥਣਾਂ ਨੂੰ ਵੱਧਚੜ੍ਹ ਕੇ ਪੂਰੇ ਉਤਸ਼ਾਹ ਦੇ ਨਾਲ ਭਾਗ ਲੈਣ ਲਈ ਦੇ ਲਈ ਪ੍ਰੇਰਿਤ ਕੀਤਾ।  ਫਿਨਿਸ਼ਿੰਗ ਸਕੂਲ ਦੇ ਪਹਿਲੇ ਦਿਨ “ਫਾਯਰਿੰਗ ਸ਼ੂਜ਼” ਡਾਂਸਿੰਗ ਅਕਾਦਮੀ ਦੇ ਟੇ੍ਰਨਰ ਆਫ਼ਤਾਬ ਅਤੇ ਉਹਨਾਂ ਦੀ ਟੀਮ ਨੇ ਵਿਦਿਆਰਥਣਾਂ ਦੀ ਜ਼ੁਮਬਾ ਅਤੇ ਮਸਾਲਾ ਭੰਗੜਾ ਦੇ ਟਿਪਸ ਦਿੱਤੇ।  ਵਿਦਿਆਰਥਣਾਂ ਨੇ ਇਸ ਸੈਸ਼ਨ ਦਾ ਭਰਪੂਰ ਆਨੰਦ ਲਿਆ।  ਪ੍ਰੋਗਰਾਮ ਦੇ ਦੌਰਾਨ ਕਾੱਲੀਜਇਏਟ ਸਕੂਲ ਦੀ ਇੰਚਾਰਜ਼ ਪੋz. ਸੁਨੀਤਾ ਧਵਨ ਫਿਨਿਸ਼ਿੰਗ ਸਕੂਲ ਦੀ ਇੰਚਾਰਜ਼ ਡਾ. ਅੰਜਨਾ ਭਾਟਿਆ, ਕੋਇੰਚਾਰਜ਼ ਡਾ. ਨਿਧਿ ਕੋਛੜ ਅਤੇ ਹੌਰ ਅਧਿਆਪਕ ਵੀ ਮੌਜੂਦ ਸਨ।

No comments: