BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੱਚਿਆ ਦੇ ਸਰਵਪੱਖੀ ਵਿਕਾਸ ਲਈ ਅਕਦ ਆਰਟ ਰੰਗਮੰਚ ਗੁਰੂਹਰਸਹਾਏ ਵੱਲੋ 10 ਰੋਜਾ ਸਮਰ ਕੈਂਪ ਦੀ ਸ਼ੁਰੂਆਤ

ਗੁਰੂਹਰਸਹਾਏ 1 ਜੂਨ (ਮਨਦੀਪ ਸਿੰਘ ਸੋਢੀ)- ਅਕਸ ਆਰਟ ਰੰਗਮੰਚ ਗੁਰੂਹਰਸਹਾਏ ਅਤੇ ਸ.ਲ.ਸ ਦੁੱਲੇ ਵਾਲੀ ਵੱਲੋ ਸਾਂਝੇ ਤੋਰ ਤੇ ਲਗਾਏ ਜਾ ਰਹੇ 10 ਰੋਜਾ ਸਮਰ ਕੈਂਪ ਦੀ ਸ਼ੁਰੂਆਤ ਤਹਿਸੀਲ ਗੁਰੂਹਰਸਹਾਏ ਦੇ ਸ਼ਧਫ ਪਰਮਦੀਪ ਸਿੰਘ ਖਹਿਰਾ ਵੱਲੋ ਰੀਬਨ ਕੱਟ ਕੇ ਕੀਤੀ ਗਈ।ਜਿਸ ਵਿੱਚ ਮੁੱਖ ਮਹਿਮਾਨ ਵਜੋ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੇ ਨਿੱਜੀ ਸਕੱਤਰ ਅਧੜ ਅਰਵਿੰਦਰਜੀਤ ਸਿੰਘ,ਮਿੰਟੂ ਗਿੱਲ ਵੀ ਸ਼ਾਮਲ ਹੋਏ।ਇਸ ਮੋਕੇ ਅਕਸ ਆਰਟ ਰੰਗਮੰਚ ਦੇ ਮੁਖੀ ਗੁਰਪ੍ਰੀਤ ਸਿੰਘ ਗੋਪੀ ਸੰਧੂ,ਮੁੱਖ ਨਿਰਦੇਸ਼ਕ ਜਗਮੀਤ ਚੁੱਘਾ,ਸਹਾਇਕ ਨਿਰਦੇਸ਼ਕ ਸੁਨੀਲ ਕੁਮਾਰ, ਪੀ.ਆਈ.ੳ.ਜਗਸੀਰ ਕੰਬੋਜ ਅਤੇ ਸਕੂਲ ਵਿਪਨ ਲੋਟਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਸ 10 ਰੋਜਾ ਸਮਰ ਕੈਂਪ ਵਿੱਚ ਬੱਚਿਆ ਨੂੰ ਡਾਂਸ,ਕੋਰਿੳਗਰਾਫੀ,ਚਿੱਤਰਕਲਾ,ਸੁੰਦਰ ਲਿਖਾਈ ਅਤੇ ਸਰਵਪੱਖੀ ਵਿਕਾਸ ਲਈ ਟ੍ਰੇਨਿੰਗ ਦਿੱਤੀ ਜਾਵੇਗੀ।ਇਸ ਮੋਕੇ ਵਿਸ਼ੇਸ਼ ਤੋਰ ਤੇ ਪਹੁੰਚੇ ਮਿੰਟੂ ਗਿੱਲ ਵੱਲੋ ਹਲਕਾ ਇੰਚਾਰਜ ਤਰਫੋ ਭੇਜੀ ਲ਼ਓਧ ਸਕੂਲ ਮੁੱਖੀ ਨੂੰ ਭੇਟ ਕੀਤੀ ਗਈ ਤਾਂ ਜੋ ਸਕੂਲ ਵਿੱਚ ਸਮਾਰਟ ਕਲਾਸ ਬਣਾਈ ਜਾ ਸਕੇ।ਇਸ ਮੋਕੇ ਪਿੰਡ ਸਰਪੰਚ ਡਾ ਭਜਨ ਸਿੰਘ ਤੇ ਸਾਬਕਾ ਸਰਪੰਚ ਪਾਲਾ ਸਿੰਘ ਵੱਲੋ 2100 ਰੁਪਏ ਭੇਟ ਕੀਤਾ ਗਿਆ।ਇਸ ਮੋਕੇ ਉਹਨਾ ਨਾਲ ਹੈਪੀ ਬਰਾੜ ਝੰਡੂ ਵਾਲਾ,ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਪਿਲ ਕੰਧਾਰੀ ਪ੍ਰਧਾਨ ਆੜਤੀਆ ਐਸੋਸੀਏਸ਼ਨ ,ਹੈਪੀ ਸ਼ਰਮਾ,ਹਰਦੀਪ ਸਿੰਘ ਨਰਾਇਣ,ਜਸਪਾਲ,ਰਾਜਨ,ਮੈਡਮ ਸ਼ਾਲੂ,ਰਾਜ ਸਿੰਘ ਆਦਿ ਵੀ ਹਾਜਰ ਸਨ।

No comments: