BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜ਼ਿਲਾ ਪ੍ਰਸ਼ਾਸਨੀ ਅਲੋਚਨਾ-ਬਰਫ਼ 10 ਰੁਪਏ ਕਿੱਲੋ ਵਿਕੀ?

ਫ਼ੀਸਾਂ ਵਿੱਚ ਵਾਧੇ ਵਿਰੁੱਧ 15 ਨੂੰ ਮੁਜ਼ਾਹਰਾ
ਹੁਸ਼ਿਆਰਪੁਰ 14 ਜੂਨ (ਤਰਸੇਮ ਦੀਵਾਨਾ)-
ਸੋਸ਼ਲਿਸਟ ਪਾਰਟੀ (ਇੰਡੀਆ) ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਦੀ ਲੁੱਟ ਵਿਰੁੱਧ ਚਲ ਰਹੇ ਸੰਘਰਸ਼ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਲਾ ਸਿਖਿਆ ਅਧਿਕਾਰ ਮੰਚ ਵੱਲੋਂ 15 ਜੂਨ ਦੇ ਅਰਥੀ ਫੂਕ ਵਿਖਾਵੇ ਵਿੱਚ ਸ਼ਾਮਿਲ ਹੋਣ ਲਈ ਸਾਰੇ ਸਾਥੀਆਂ ਨੂੰ ਕਿਹਾ ਹੈ। ਜ਼ਿਲਾ ਦਫ਼ਤਰ ਵਿੱਚ ਬੈਠਕ ਕੇਵਲ ਸਿੰਘ ਮੂਨਕ ਦੀ ਪ੍ਰਧਾਨਗੀ ਹੇਠ ਹੋਈ। ਆਰੰਭ ਵਿੱਚ ਉੱਘੇ ਸਮਾਜ ਸੇਵੀ ਮਾਸਟਰ ਕੁਲਦੀਪ ਰਾਏ ਗੁਪਤਾ ਦੀ ਧਰਮ ਪਤਨੀ ਬੀਬੀ ਸੁਸ਼ੀਲ ਦੇਵੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਨਾਂ ਦੀ ਰਸਮ ਕਿਰਿਆ 19 ਜੂਨ ਨੂੰ ਡੇਰਾ ਬਹਾਦਰਪੁਰ ਵਿਖੇ ਰੱਖੀ ਗਈ ਹੈ। ਸਰਬ ਓਮ ਸਿੰਘ ਸਟਿਆਣਾ, ਧਰਮ ਪਾਲ ਤੇ ਲਾਲ ਚੰਦ ਬੱਗਾ ਨੇ ਵੀ ਵਿਚਾਰ ਪ੍ਰਗਟ ਕੀਤੇ। ਇਕ ਮਤੇ ਵਿਚ ਜ਼ਿਲਾ ਪ੍ਰਸ਼ਾਸਨ ਵੱਲੋਂ ਮਹਿੰਗਾਈ ਵਿਰੁੱਧ ਸਮੇਂ ਸਿਰ ਯੋਗ ਕਦਮ ਨਾ ਪੁੱਟਣ ਦੀ ਅਲੋਚਨਾ ਕੀਤੀ ਕਿ ਜ਼ਿਲੇ ਦੇ ਸ਼ਹਿਰਾਂ ਵਿਚ 10 ਰੁ. ਕਿੱਲੋ ਬਰਫ਼ ਵਿਕ ਰਹੀ ਹੈ। ਇਸ ਅਵਸਰ ਤੇ ਪਾਰਟੀ ਨੇਤਾ ਬਲਵੰਤ ਸਿੰਘ ਖੇੜਾ ਨੇ ਆਪਣੇ ਸੰਬੋਧਨ ਵਿਚ ਅਕਾਲੀ ਭਾਜਪਾ ਸਰਕਾਰ ਤੇ ਦੋਸ਼ ਲਾਇਆ ਕਿ ਉਸ ਸਿਖਿਆ ਮਾਫ਼ੀਏ ਦੀ ਮਿਲੀ ਭੁਗਤ ਕਾਰਨ ਲਗਾਤਾਰ ਐਲਾਨੀ ਸਿਖਿਆ ਰੈਗੂਲੇਟਰੀ ਅਥਾਰਿਟੀ ਸਥਾਪਿਤ ਕਰਨ ਵਿੱਚ ਦੇਰੀ ਕਰ ਰਹੀ ਹੈ। ਉਨਾਂ ਸਿੱਖਿਆ ਮੰਚ ਨੂੰ ਵਧਾਈ ਦਿੱਤੀ ਜਿਨਾਂ ਦੇ ਸੰਘਰਸ਼ ਕਾਰਨ ਚੀਫ਼ ਖ਼ਾਲਸਾ ਦੀਵਾਨ ਦੇ 45 ਸਕੂਲਾਂ ਵੱਲੋਂ ਤੇ ਵਿਕਾਸ ਫ਼ੰਡ ਦੇ ਨਾਂ ਤੇ ਇਕੱਠੇ ਕੀਤੇ ਘੋਟਾਲੇ ਦਾ ਮਾਮਲਾ ਉਜਾਗਰ ਹੋਇਆ ਹੈ। ਇਹ ਮਾਮਲਾ ਮੰਚ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਥਾਪਿਤ ਫ਼ੀਸ ਕਮੇਟੀ ਸਾਹਮਣੇ ਉਠਾਇਆ ਸੀ ਜਿਸ ਤੇ ਜਸਟਿਸ ਅਮਰ ਦੱਤ ਸ਼ਰਮਾ ਨੇ ਪੰਜਾਬ ਭਰ ਵਿੱਚ ਹਰ ਸਾਲ 500/- ਰੁਪਏ ਪ੍ਰਤੀ ਵਿਦਿਆਰਥੀ ਕੀਤੀ ਦਾ ਰਿਕਾਰਡ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।

No comments: