BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਆਨ ਕੈਂਪਸ ਪਲੇਸਮੈਂਟ ਡਰਾਈਵ ਵਿੱਚ ਗੈਬਰੀਅਲ ਇੰਡੀਆ ਦੁਆਰਾ 12 ਵਿਦਿਆਰਥੀਆਂ ਦੀ ਹੋਈ ਚੋਣ

ਮਕੈਨੀਕਲ ਡਿਪਲੋਮਾ 2016 ਦੇ ਪਾਸ ਹੋਏ 60 ਵਿਦਿਆਰਥੀ ਨੇ ਲਿਆ ਭਾਗ
ਜਲੰਧਰ 13 ਜੂਨ (ਜਸਵਿੰਦਰ ਆਜ਼ਾਦ)- ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਆਪਣੇ ਸ਼ਾਹਪੁਰ ਕੈਂਪਸ ਵਿੱਚ ਮਕੈਨੀਕਲ ਡਿਪਲੋਮਾ 2016 ਦੇ ਪਾਸ ਹੋਏ ਵਿਦਿਆਰਥੀਆਂ ਲਈ ਗੈਬਰੀਅਲ ਇੰਡੀਆ ਦਾ ਆਨ ਕੈਂਪਸ ਪਲੇਸਮੈਂਟ ਡਰਾਈਵ ਆਯੋਜਿਤ ਕੀਤੀ ਜਿਸ ਵਿੱਚ 60 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਵਿੱਚੋਂ ਟੈਕਨੀਕਲ ਅਤੇ ਨਿੱਜੀ ਇੰਟਰਵਿਊ ਦੇ ਅਧਾਰ ਤੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਜਿਸ ਦੌਰਾਨ 12 ਵਿਦਿਆਰਥੀਆਂ ਨੂੰ ਕੰਪਨੀ ਦੇ ਵੱਖ ਵੱਖ ਅਹੁਦਿਆਂ ਤੇ 1.12 ਲੱਖ ਰੁਪਏ ਸਲਾਨਾ ਦੇ ਪੈਕੇਜ ਦੇ ਅਧਾਰ ਤੇ ਚੋਣ ਹੋਈ।
ਗੈਬਰੀਅਲ ਇੰਡੀਆ ਦੇ ਐਚ ਆਰ ਹੈਡ ਰੇਖਾ ਸੰਧੂ ਅਤੇ ਐਚ ਆਰ ਮੈਨੇਜਰ ਸ਼੍ਰੀ ਕਿਮਲ ਸਿੰਘ ਨੇ ਇਹ ਪਲੇਸਮੈਂਟ ਡਰਾਈਵ ਆਯੋਜਿਤ ਕਰਵਾਈ। ਕੰਪਨੀ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਗੈਬਰੀਅਲ ਇੰਡੀਆ ਬਾਰੇ ਦਸਦਿਆਂ ਕਿਹਾ ਕਿ ਪਿਛਲੇ 50 ਸਾਲਾਂ ਤੋਂ ਇਸ ਕੰਪਨੀ ਨੇ ਆਪਣੇ ਆਪ ਨੂੰ ਨਵੀਨਤਾਕਾਰੀ ਅਤੇ ਮਲਕੀਅਤ ਉਤਪਾਦਾਂ ਦੇ ਪ੍ਰੋਵਾਈਡਰ ਵਜੋਂ ਸਥਾਪਿਤ ਕੀਤਾ ਹੈ। ਮੁੰਬਈ ਵਿੱਚ ਸ਼ੁਰੂ ਹੋਣ ਵਾਲੀ ਇਹ ਕੰਪਨੀ ਅੱਜ ਭਾਰਤ ਵਿੱਚ ਸੱਤ ਜਗਾ ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਗੈਬਰੀਅਲ ਡਿਫੈਂਸ ਅਤੇ ਰੇਲਵੇਜ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀਆਂ ਸੇਵਾਵਾਂ ਵੀ ਪ੍ਰਦਾਨ ਕਰ ਰਹੀ ਹੈ।
ਗੈਬਰੀਅਲ ਇੰਡੀਆ ਦੇ ਐਚ ਆਰ ਹੈਡ ਰੇਖਾ ਸੰਧੂ ਨੇ ਕਿਹਾ ਕਿ ਮਾਰਕਿਟ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਗੈਬਰੀਅਲ ਇੰਡੀਆ ਨੂੰ ਜਪਾਨ ਦੀ ਕੇ ਵਾਈ ਬੀ ਕਾਰਪੋਰੇਸ਼ਨ, ਸਪੇਨ ਦੀ ਕੇ ਵਾਈ ਬੀ ਐਸ ਈ ਅਤੇ ਜਾਪਾਨ ਦੀ ਯਾਮਾਹਾ ਮੋਟਰ ਹਾਈਡ੍ਰੌਲਿਕ ਸਿਸਟਮ ਆਪਣਾ ਤਕਨੀਕੀ ਸਹਿਯੋਗ ਦੇ ਰਹੀਆਂ ਹਨ।
ਚੁਣੇ ਗਏ ਵਿਦਿਆਰਥੀਆਂ ਵਿੱਚੋਂ ਅਦਵੇਸ਼ ਕੁਮਾਰ ਨੇ ਕਿਹਾ ਕਿ ਉਹਨਾਂ ਸੀਟੀ ਕੈਂਪਸ ਵਿੱਚ ਵੱਖ ਵੱਖ ਪਲੇਸਮੈਂਟ ਡਰਾਈਵਜ਼ ਵਿੱਚ ਹਿੱਸਾ ਲਿਆ ਹੈ। ਉਹਨਾਂ ਸੀਟੀ ਦੁਆਰਾ ਆਪਣੇ ਵਿਦਿਆਰਥੀਆਂ ਦੀ ਸਫਲਤਾ ਲਈ ਉਠਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰਾਂ ਦੇ ਮੌਕੇ ਸਾਨੂੰ ਕੰਪਨੀ ਦੇ ਅਧਿਕਾਰੀਆਂ ਦੇ ਸਾਹਮਣੇ ਆਪਣਾ ਹੁਨਰ ਪੇਸ਼ ਕਰ ਦਾ ਮੌਕਾ ਦਿੰਦੇ ਹਨ, ਜੋ ਕਿ ਨੌਕਰੀ ਪ੍ਰਾਪਤ ਕਰਨ ਵਿੱਚ ਬਹੁਤ ਸਹਾਇਕ ਸਿੱਧ ਹੁੰਦੇ ਹਨ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਅਤੇ ਡਾਇਰੈਕਟਰ ਡਾ. ਪੀ. ਐਸ. ਬੇਦੀ ਨੇ ਚੁਣੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਪਲੇਸਮੈਂਟ ਡਰਾਈਵ ਦੇ ਆਯੋਜਨ ਦਾ ਮੁੱਖ ਉਦੇਸ਼ ਵਿਦਿਆਰਥੀਆਂ  ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਸੀ। ਉਹਨਾਂ ਕਿਹਾ ਗੈਬਰੀਅਲ ਇੰਡੀਆ ਵਿੱਚ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਕਰੀਅਰ ਵਿੱਚ ਆਪਣੀ ਪ੍ਰਤਿਭਾ ਪੇਸ਼ ਕਰਨ ਦਾ ਬਹੁਤ ਵਧੀਆ ਮੌਕਾ ਮਿਲੇਗਾ।

No comments: