BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

12 ਜੂਨ ਦੇ ਇਤਿਹਾਸਕ ਦਿਹਾੜੇ ਨੂੰ ਭੁਲਾਉਣ ਵਾਲਾ ਬਾਦਲ ਨੈਤਿਕਤਾ ਦੇ ਆਧਾਰ 'ਤੇ ਤੁਰੰਤ ਅਸਤੀਫਾ ਦੇਵੇ-ਸਰਨਾ

ਨਵੀ ਦਿੱਲੀ 13 ਜੂਨ (ਬਿਊਰੋ)- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਕਲ੍ਹ 12 ਜੂਨ ਨੂੰ ਪੰਜਾਬੀ ਸੂਬੇ ਦਾ ਮੁੱਢ ਬੰਨਣ ਵਾਲੇ ਇਤਿਹਾਸਕ ਦਿਹਾੜੇ ਨੂੰ ਅੱਖੋ ਪਰੋਖੇ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ 12 ਜੂਨ 1960 ਨੂੰ ਦਿੱਲੀ ਵਿੱਚ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਜਲੂਸ ਕੱਢਿਆ ਗਿਆ ਤੇ ਕਈ ਸਿੱਖ ਸ਼ਹੀਦ ਹੋਣ ਦੇ ਨਾਲ ਨਾਲ ਤਸ਼ੱਦਦ ਤੋ ਇਲਾਵਾ ਜੇਲ੍ਹ ਯਾਤਰਾ ਵੀ ਗਏ ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ ) ਨੇ ਅੱਜ ਇਸ ਦਿਨ ਦੀ ਮਹੱਤਤਾ ਨੂੰ ਭੁਲਾ ਕੇ ਸਿਰਫ ਸੱਤਾ ਦੇ ਨਸ਼ੇ ਵਿੱਚ ਹੀ ਚੂਰ ਹੋ ਜਾਣਾ ਸਿੱਖ ਪੰਥ ਲਈ ਘਾਟੇਵੰਦਾ ਸੌਦਾ ਹੈ ਅਤੇ ਸ੍ਰ ਬਾਦਲ ਨੂੰ ਚਾਹੀਦਾ ਹੈ ਕਿ ਉਹ ਆਪਣੀ ਗਲਤੀ ਨੂੰ ਕਬੂਲ ਕਰਕੇ ਨੈਤਿਕਤਾ ਦੇ ਆਧਾਰ 'ਤੇ ਤੁਰੰਤ ਅਸਤੀਫਾ ਦੇਵੇ ਕਿਉਕ ਉਸ ਨੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋ ਪੰਜਾਬ ਵਿੱਚ ਸ਼ਹੀਦੀ ਯਾਦਗਾਰਾਂ ਉਸਾਰੀਆ ਜਾ ਰਹੀਆ ਸਨ ਦੂਸਰੇ ਪਾਸੇ ਉਹਨਾਂ ਸ਼ਹੀਦਾ ਨੂੰ ਵਿਸਾਰ ਦਿੱਤਾ ਗਿਆ ਹੈ ਜਿਹਨਾਂ ਦੀਆ ਸ਼ਹਾਦਤਾਂ ਦੀ ਬਦੌਲਤ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਹਨ। ਉਹਨਾਂ ਕਿਹਾ ਕਿ 12 ਜੂਨ ਨੂੰ ਨਾ ਸ਼੍ਰੋਮਣੀ ਅਕਾਲੀ ਦਲ, ਨਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਨਾ ਹੀ ਬਾਦਲ ਮਾਰਕਾ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਤੇ ਅਕਾਲੀ ਦਲ ਬਾਦਲ ਦੀ ਇਕਾਈ ਨੇ ਇਸ ਦਿਨ ਦੀ ਮਹੱਤਤਾ ਨੂੰ ਮੁੱਖ ਰੱਖ ਕੇ ਕੋਈ ਸਮਾਗਮ ਕੀਤਾ ਹੈ ਤੇ ਨਾ ਹੀ ਦੋ ਲਫਜ਼ ਸ਼ਹੀਦਾਂ ਦੀ ਯਾਦ ਵਿੱਚ ਆਪਣੇ ਮੁਖਾਰਬਿੰਦ ਤੋ ਪ੍ਰਗਟ ਕੀਤੇ ਹਨ। ਉਹਨਾਂ ਕਿਹਾ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਹਮੇਸ਼ਾਂ ਹੀ ਸੋਚ ਸੁਆਰਥੀ ਰਹੀ ਹੈ ਅਤੇ ਉਹਨਾਂ ਨੇ ਆਪਣੀ ਕੁਰਸੀ ਨੂੰ ਬਚਾਉਣ ਲਈ ਹਰ ਪ੍ਰਕਾਰ ਦੀ ਪੰਥ ਦੀ ਕੁਰਬਾਨੀ ਦੇਣ ਤੋ ਕਦੇ ਵੀ ਸੰਕੋਚ ਨਹੀ ਕੀਤਾ। ਉਹਨਾਂ ਕਿਹਾ ਕਿ 12 ਜੂਨ 1960 ਵਾਲੇ ਦਿਨ ਦਿੱਲੀ ਵਿੱਚ ਕੱਢੇ ਜਾਣ ਵਾਲੇ ਜਲੂਸ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਰੇਲਾਂ ਰਾਹੀ ਤੇ ਬੱਸ਼ਾਂ ਰਾਹੀ , ਟਰੱਕਾਂ ਰਾਹੀ ਤੇ ਆਪਣੇ ਸਾਧਨਾ ਰਾਹੀ ਦਿੱਲੀ ਪੁੱਜੇ ਸਨ ਜਿਹਨਾਂ ਵਿੱਚੋ ਬਹੁਤ ਸਾਰੇ ਦਿੱਲੀ ਬਾਰਡਰ ਜਾਂ ਹਰਿਆਣੇ ਵਿੱਚ ਗ੍ਰਿਫਤਾਰ ਕਰ ਲਏ ਗਏ ਫਿਰ ਵੀ ਵੱਡੀ ਗਿਣਤੀ ਵਿੱਚ ਸਿੱਖਾਂ ਵੱਲੋ ਭੇਸ ਬਦਲ ਜਾਂ ਕੋਈ ਹੋਰ ਹੀਲਾ ਅਪਨਾ ਤੇ ਗੁਰੂਦੁਆਰਾ ਸੀਸ ਗੰਜ ਵਿਖੇ ਪੁੱਜ ਗਏ ਸਨ।  ਉਹਨਾਂ ਕਿਹਾ ਕਿ ਜਦੋ ਜਲੂਸ ਗੁਰੂਦੁਆਰੇ ਤੋ ਬਾਹਰ ਨਿਕਲ ਕੇ ਅੱਗੇ ਵੱਧਿਆ ਤਾਂ ਜਲੂਸ 'ਤੇ ਪੁਲੀਸ ਨੇ ਗੋਲੀਆ, ਲਾਠੀਆ ਤੇ ਅੱਥਰੂ ਗੈਸ ਦੇ ਗੋਲਿਆ ਦੀ ਬਰਸਾਤ ਕਰ ਦਿੱਤੀ ਪਰ ਸਿੱਖ ਨੌਜਵਾਨ ਅੱਥਰੂ ਗੈਸ ਦੇ ਗੋਲੇ ਫੜ ਦੁਬਾਰਾ ਪੁਲੀਸ ਵੱਲ ਸੁਟਦੇ ਵੀ ਵੇਖੇ ਗਏ। ਉਹਨਾਂ ਕਿਹਾ ਕਿ ਇਸ ਗੋਲਾਬਾਰੀ ਵਿੱਚ ਕਈ ਸਿੱਖ ਸ਼ਹੀਦ ਹੋਏ ਤੇ ਬਾਕੀਆ ਤੇ ਅੰਨੇਵਾਹ ਤਸ਼ੱਦਦ ਕਰਕੇ ਉਹਨਾਂ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਪਰ ਫਿਰ ਵੀ ਸਿੱਖ ਨਾਅਰੇ ਲਗਾਉਦੇ ਜਾ ਰਹੇ ਸਨ। ਉਹਨਾਂ ਕਿਹਾ ਕਿ ਸ੍ਰ ਬਾਦਲ ਨੂੰ ਕੋਈ ਹੱਕ ਹੀ ਕਿ ਉਹ ਸ਼ਹੀਦਾਂ ਦੀਆ ਕੁਰਬਾਨੀਆ ਨੂੰ ਭੁੱਲਾਂ ਕੇ ਉਹਨਾਂ ਦੇ ਸਿਵਿਆ 'ਤੇ ਸੱਤਾ ਅਨੰਦ ਮਾਣੇ ਤੇ ਸ਼ਹੀਦਾਂ ਨੂੰ ਵਿਸਾਰ ਦੇਵੇ। ਉਹਨਾਂ ਕਿਹਾ ਕਿ ਇਸ ਤੋ ਵੱਧ ਸ੍ਰ ਬਾਦਲ ਦੀ ਹੋਰ ਕੋਈ ਦਭੰਗਪੁਣਾ ਹੋਰ ਕੀ ਹੋ ਸਕਦਾ ਹੈ?
ਉਹਨਾਂ ਕਿਹਾ ਕਿ ਇਹ ਸਾਕਾ ਦਿੱਲੀ ਵਿੱਚ ਹੋਇਆ ਪਰ ਦਿੱਲੀ ਕਮੇਟੀ ਤੇ ਕਾਬਜ ਬਾਦਲ ਦਲੀਆ ਨੇ ਬੀਤੇ ਕਲ੍ਹ ਇਹ ਦਿਹਾੜਾ ਯਾਦਾਂ ਦੇ ਝਰੋਖੋ ਵਿੱਚੋ ਕਿਥੇ ਮਨਾਉਣਾ ਸੀ ਸਗੋ ਸ਼ਹੀਦਾਂ ਦੇ ਲੰਬੜਦਾਰ ਦੱਸਣ  ਵਾਲਿਆ ਨੇ ਦੋ ਲਫਜ਼ ਸੰਘਰਸਸ਼ੀਲ ਯੋਧਿਆ ਦੀ ਪ੍ਰਸੰਸਾ ਵਿੱਚ ਕਹਿਣ ਦੀ ਵੀ ਲੋੜ ਨਹੀ ਸਮਝੀ। ਉਹਨਾਂ ਕਿਹਾ ਕਿ ਸ਼ਹੀਦ ਦਿਲਦਾਰ ਕੌਮਾਂ ਦਾ ਸਰਮਾਇਆ ਹੁੰਦੇ ਹਨ ਤੇ ਸਿੱਖ ਕੌਮ ਵੀ ਇੱਕ ਅਣਖੀ ਤੇ ਬਹਾਦਰ ਕੌਮ ਹੈ ਜਿਸ ਦਾ ਇਤਿਹਾਸ ਕੁਰਬਾਨੀਆ ਨਾਲ ਭਰਿਆ ਪਿਆ ਹੈ। ਉਹਨਾਂ ਕਿਹਾ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਪੱਖੋ 90 ਦੇ ਦਹਾਕੇ ਕੋਲ ਪਹੁੰਚ ਕੇ ਵੀ ਅੱਜ ਵੀ ਸੱਤਾ ਹਾਸਲ ਕਰਨ ਪੰਥ ਵਿਰੋਧੀ ਜਮਾਤ ਆਰ.ਐਸ.ਐਸ ਦੇ ਚਾਪਲੂਸ ਬਣੇ ਹੋਏ ਹਨ । ਉਹਨਾਂ ਕਿਹਾ ਕਿ 12 ਜੂਨ 1960 ਦਾ ਦਿਹਾੜਾ ਨਾ ਮਨਾਉਣ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਸਿੱਖ ਸ਼ਹੀਦਾਂ ਨੂੰ ਭੁਲਾਉਣ ਵਾਲਾ ਬਾਦਲ ਆਪਣੇ ਅਹੁਦੇ ਤੋ ਤੁਰੰਤ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਵੇ।

No comments: