BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਮ ਆਦਮੀ ਪਾਰਟੀ ਨੂੰ ਪਿੰਡ ਗੱਗੜ ਤੋਂ ਮਿਲਿਆ ਭਰਵਾ ਹੁੰਗਾਰਾ 13 ਅਕਾਲੀ ਪਰਿਵਾਰ ਆਪ 'ਚ ਹੋਏ ਸ਼ਾਮਿਲ

ਆਪ ਦੇ ਸੀਨੀਅਰ ਆਗੂ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆ ਨੂੰ ਸਨਮਾਨਿਤ ਕਰਦੇ ਹੋਏ।
ਰਮਦਾਸ 17 ਜੂਨ (ਰਜਿੰਦਰ ਭਗਤ)- ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਰਵਾ ਹੁੰਗਾਰਾ ਮਿਲਿਆ ਜਦ ਪਿੰਡ ਗੱਗੜ ਦੇ ਅਕਾਲੀ ਪਾਰਟੀ ਦੇ 13 ਪਰਿਵਾਰ ਅਕਾਲੀ ਦਲ ਨੂੰ ਛੱਡ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ। ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਉਕਤ ਪਰਿਵਾਰਾਂ ਦੇ ਮੁੱਖੀਆਂ ਬੱਗਾ ਮਸੀਹ, ਸੁੱਖਾ ਮਸੀਹ, ਜੈਮਲ ਮਸੀਹ, ਮੰਗਾ ਮਸੀਹ, ਬਚਨ ਮਸੀਹ, ਜਸਪਾਲ ਸਿੰਘ, ਸ਼ਮਸੇਰ ਮਸੀਹ, ਨਾਜਰ ਮਸੀਹ, ਰਾਣੀ, ਗਿਆਨੋ, ਭੋਲੀ, ਹਰਜੀਤ ਤੇ ਰਾਜ ਨੂੰ ਪਾਰਟੀ ਦੇ ਸੀਨੀਅਰ ਆਗੂ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਨੇ ਸਨਮਾਨਿਤ ਕੀਤਾ ਤੇ ਪਾਰਟੀ ਵਿੱਚ ਆਉਣ ਤੇ ਜੀ ਆਇਆ ਕਿਹਾ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਰੰਧਾਵਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਭਾਜਪਾ ਗੱਠਜੋੜ ਇੱਕੋ ਥੈਲੀ ਦੇ ਚੱਟੇ ਵੱਟੇ ਹਨ ਇਨ੍ਹਾਂ ਦਾ ਕੰਮ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਹੈ ਜੋ ਪੰਜਾਬੀਆਂ ਨੂੰ ਹੁਣ ਬਰਦਾਸ਼ਤ ਨਹੀ। ਪੰਜਾਬ ਵਿੱਚ ਨਸ਼ਿਆ ਦਾ ਛੇਵਾ ਦਰਿਆ ਇਨ੍ਹਾਂ ਪਾਰਟੀਆਂ ਸੇ ਸਮਰਥਕ ਆਗੂਆਂ ਵੱਲੋਂ੍ਹ ਵਹਾਇਆ ਜਾ ਰਿਹਾ ਹੈ ਜੋ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਹੈ ਤੇ ਇਹ ਲੋਕ ਆਂਪਣੀਆਂ ਤੇਜੋਰੀਆਂ ਭਰਨ ਲਈ ਇਸ ਦਾ ਧੰਦਾ ਕਰ ਰਹੇ ਹਨ। ਪੰਜਾਬ ਅੰਦਰ ਚੱਲ ਰਿਹਾ ਲੈਂਡ ਮਾਫੀਆ, ਸੈਂਡ ਮਾਫੀਆ, ਲੁੱਟਾ ਖੋਹਾ ਤੇ ਕਤਲੋ ਗਾਰਤ ਕਰਨ ਵਾਲੀਆਂ ਨੂੰ ਇਨ੍ਹਾਂ ਪਾਰਟੀਆਂ ਦੇ ਆਗੂਆਂ ਦਾ ਸਮਰਥਨ ਹੈ ਤਾਂ ਹੀ ਉਹ ਕਾਨੂੰਨ ਨਾਲ ਖੁੱਲ ਖੇਡ ਰਹੇ ਹਨ ਇਸ ਮੌਕੇ ਉਨ੍ਹਾਂ ਨਾਲ ਧੀਰ ਸਿੰਘ, ਬੱਗਾ ਸਿੰਘ, ਨਿਰਮਲ ਸਿੰਘ, ਰਫੀਕ ਮਸੀਹ, ਕਸ਼ਮੀਰ ਮਸੀਹ, ਜੋਨੀ ਮਸੀਹ, ਦੇਬਾ ਮਸੀਹ, ਜੱਗੂ ਮਸੀਹ ਤੇ ਜਮਾਲੋ ਮਸੀਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ।

No comments: