BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਜਨਾਲਾ ਪੁਲਿਸ ਨੇ 15 ਲੱਖ ਦੀ ਹੋਈ ਲੁੱਟ ਦੀ ਸੁਲਝਾਈ ਗੁੱਥੀ

ਡੀ ਐੱਸ ਪੀ ਮਨਮੋਹਨ ਸਿੰਘ ਔਲਖ ਪ੍ਰੈੱਸ ਕਾਨਫਰੰਸ ਦੌਰਾਨ
ਅਜਨਾਲਾ 09 ਜੂਨ (ਕੁਲਬੀਰ ਸਿੰਘ ਢਿੱਲੋਂ)- ਬੀਤੇ ਦਿਨੀਂ ਕਸਬਾ ਗੱਗੋਮਾਹਲ ਨੇੜੇ ਹੋਈ ਆੜਤੀ ਬਲਵਿੰਦਰ ਸਿੰਘ ਸਪੁੱਤਰ ਕਰਤਾਰ ਸਿੰਘ ਵਾਸੀ ਡਿਆਲ ਭੱਟੀ 15 ਲੱਖ ਦੀ ਹੋਈ ਲੁੱਟ ਦੀ ਗੁੱਥੀ ਸੁਲਝਾਉਂਦਿਆਂ ਅੱਜ ਡੀ ਐੱਸ ਪੀ ਮਨਮੋਹਨ ਸਿੰਘ ਔਲਖ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬਲਵਿੰਦਰ ਸਿੰਘ ਵੱਲੋਂ ਆੜਤੀ ਵਲੋਂ ਹੀ 15 ਲੱਖ ਦੀ ਲੁੱਟ ਦੀ ਕਹਾਣੀ ਰਚੀ ਗਈ ਸੀ ।ਉਹਨਾਂ ਦੱਸਿਆਂ ਕਿ ਮੁੱਢਲੀ ਜਾਂਚ ਪੜਤਾਲ ਦੌਰਾਨ ਬਲਵਿੰਦਰ ਸਿੰਘ ਨੇ ਆਪਣਾ ਜੁਰਮ ਕਬੂਲ ਕਰਦਿਆਂ ਮੰਨਿਆ ਕਿ ਮੈਂ 7 ਸਾਲ ਤੋਂ ਗੱਗੋਮਾਹਲ ਵਿਖੇ ਆੜਤ ਕਰ ਰਿਹਾ ਹਾਂ।ਮੈਂ ਆਪਣੇ ਗ੍ਰਾਹਕਾਂ ਨੂੰ ਪੈਸੇ ਦੇਣੇ ਸਨ ਮੈਂ ਪੈਸੇ ਇਕੱਠੇ ਨਹੀਂ ਕਰ ਸਕਿਆ ਅਤੇ ਗ੍ਰਾਹਕਾਂ ਦੇ ਪੈਸੇ ਦੇਣੇ ਸਨ ਜਿਸ ਕਰਕੇ ਮੈਂ ਬਹੁਤ ਪ੍ਰੇਸ਼ਾਨ ਸੀ ਅਤੇ ਪ੍ਰੇਸ਼ਾਨੀ ਕਾਰਨ ਮੈਂ ਝੂਠੀ ਕਹਾਣੀ ਰਚ ਕੇ ਪੁਲਿਸ ਨੂੰ ਗੁਮਰਾਹ ਕਰਦਾ ਰਿਹਾ ਹਾਂ ਮੈਂ ਆਪਣਾ ਜੁਰਮ ਬਿਨਾਂ ਕਿਸੇ ਦਬਾਅ ਦੇ ਕਬੂਲ ਕਰਦਾ ਹਾਂ। ਇਸ ਮੌਕੇ ਸ੍ਰ ਹਰਜੀਤ ਸਿੰਘ ਐੱਸ ਐੱਚ ਓ ਰਮਦਾਸ, ਪਰਗਟ ਸਿੰਘ ਏ ਐੱਸ ਆਈ ਰਮਦਾਸ ਹਾਜਰ ਸਨ।

No comments: