BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

1500 ਕਰੋੜ ਨਾਲ ਸਰਹਿੰਦ ਨਹਿਰ ਦੀ ਵੀ ਕੰਕਰੀਟ ਲਾਈਨਿੰਗ ਹੋਵੇਗੀ-ਢਿੱਲੋਂ

  • ਬਿਸਤ ਦੁਆਬ ਨਹਿਰ ਦੀਆਂ ਡਿਸਟ੍ਰੀਬਿਊਟਰੀਆਂ ਦੀ ਕੰਕਰੀਟ ਲਾਈਨਿੰਗ 10 ਜੁਲਾਈ ਤੱਕ ਮੁਕੰਮਲ  ਹੋਵੇਗੀ
  • ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਿੰਚਾਈ ਮੋਘਿਆਂ ਦੇ ਨਾਲ ਰੀਚਾਰਜਿੰਗ ਵੈੱਲ ਬਣਨਗੇ
ਜਲੰਧਰ, 14 ਜੂਨ (ਜਸਵਿੰਦਰ ਆਜ਼ਾਦ)- ਸਿੰਚਾਈ ਮੰਤਰੀ ਸ੍ਰੀ ਸ਼ਰਨਜੀਤ ਸਿੰਘ ਢਿੱਲੋੋਂ ਨੇ ਕਿਹਾ ਕਿ ਸੂਬੇ ਅੰਦਰ ਨਹਿਰੀ ਸਿੰਚਾਈ ਪ੍ਰਣਾਲੀ ਨੂੰ ਮਜਬੂਤ ਕਰਨ ਲਈ 1500 ਕਰੋੜ ਦੀ ਲਾਗਤ ਨਾਲ ਸਰਹਿੰਦ ਨਹਿਰ ਦੀ ਵੀ ਕੰਕਰੀਟ ਲਾਈਨਿੰਗ ਕੀਤੀ ਜਾਵੇਗੀ ਤਾਂ ਜੋ ਇਸਦੀ ਸਿੰਚਾਈ ਸਮਰੱਥਾ ਵਧਾਉਣ ਦੇ ਨਾਲ-ਨਾਲ ਧਰਤੀ ਹੇਠਲੇ  ਪਾਣੀ ਨੂੰ  ਵੀ ਬਚਾਉਣ ਵਿਚ ਵੱਡੀ ਮਦਦ ਮਿਲੇਗੀ। ਅੱਜ ਜ਼ਿਲੇ ਦੇ ਪਿੰਡ ਮੁਆਈ ਅਤੇ ਮੁਠੱਡਾ ਵਿਖੇ ਬਿਸਤ ਦੁਆਬ ਨਹਿਰ ਦੀ ਕੰਕਰੀਟ ਸਾਈਡ ਲਾਈਨਿੰਗ ਦੇ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਲਈ ਪੁੱਜੇ ਸਿੰਚਾਈ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋੋਂ ਸਰਹਿੰਦ ਕੈਨਾਲ ਦੀ ਕੰਕਰੀਟ ਲਾਈਨਿੰਗ ਸਬੰਧੀ ਭੇਜੇ ਪ੍ਰਸਤਾਵ ਨੂੰ ਕੇਂਦਰ ਸਰਕਾਰ ਵੱਲੋੋਂ ਮੰਨਜ਼ੂਰ ਕਰ ਲਿਆ ਗਿਆ ਹੈ ਅਤੇ ਇਸ ਅਹਿਮ ਪ੍ਰਾਜੈਕਟ ਸਬੰਧੀ ਪੰਜਾਬ ਸਰਕਾਰ ਵੱਲੋੋਂ ਲੋੜੀਂਦੀ ਪ੍ਰਕ੍ਰਿਆ ਪੂਰੀ ਕਰਨ ਉਪਰੰਤ ਕੰਮ ਸ਼ੁਰੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ  ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਸੂਬੇ ਦੀ ਨਹਿਰੀ ਸਿੰਚਾਈ ਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ।
ਸ੍ਰੀ ਢਿੱਲੋਂ ਨੇ ਦੱਸਿਆ ਕਿ 320 ਕਰੋੜ ਦੀ ਲਾਗਤ ਨਾਲ ਬਿਸਤ ਦੁਆਬ ਨਹਿਰ ਦੀ ਕੰਕਰੀਟ ਲਾਈਨਿੰਗ ਦੇ ਚੱਲ ਰਹੇ ਪ੍ਰਾਜੈਕਟ ਦਾ ਕੰਮ 60 ਫੀਸਦ ਦੇ ਕਰੀਬ ਮੁਕੰਮਲ ਹੋ ਚੁੱਕਿਆ ਹੈ ਅਤੇ ਬਾਕੀ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਕੌਮੀ ਗਰੀਨ ਟ੍ਰਿਬਿਊਨਲ ਵਲੋਂ ਨਹਿਰ ਦੀ ਉਸਾਰੀ 'ਤੇ ਰੋਕ :ਲਾਉਣ  ਕਾਰਨ ਇਸਦੇ ਕੰਮ ਵਿਚ ਰੁਕਾਵਟ ਪੈਦਾ ਹੋਈ ਸੀ ਪਰ ਹੁਣ ਇਸ ਪ੍ਰਾਜੈਕਟ ਤਹਿਤ ਡਿਸਟ੍ਰੀਬਿਊਟਰੀਆਂ ਦੀ ਕੰਕਰੀਟ ਲਾਈਨਿੰਗ ਦਾ ਕੰਮ 10 ਜੁਲਾਈ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ 802 ਕਿਲੋਮੀਟਰ ਨਹਿਰ ਤੇ ਇਸ ਦੀਆਂ ਡਿਸਟ੍ਰੀਬਿਊਟਰੀਆਂ ਦੀ ਕੰਕਰੀਟ ਲਾਈਨਿੰਗ ਕੀਤੀ ਜਾਣੀ ਹੈ ਅਤੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ 2 ਲੱਖ ਹੈਕਟੇਅਰ ਰਕਬੇ ਨੂੰ ਸਿੰਚਾਈ ਸਹੂਲਤ ਮਿਲੇਗੀ।
ਸ੍ਰੀ ਢਿੱਲੋੋਂ ਨੇ ਦੱਸਿਆ ਕਿ ਬਿਸਤ ਦੁਆਬ ਦੀ ਕੰਕਰੀਟ ਲਾਈਨਿੰਗ ਉਪਰੰਤ ਇਸ ਨਹਿਰ ਤੇ ਇਸਦੀਆਂ ਡਿਸਟ੍ਰੀਬਿਊਟਰੀਆਂ ਤੋੋਂ ਖੇਤਾਂ ਤੱਕ ਸਿੰਚਾਈ ਲਈ 550 ਕਰੋੜ ਦੀ ਲਾਗਤ ਨਾਲ ਜ਼ਮੀਨਦੋਜ਼ ਪਾਈਪਾਂ ਪਾਈਆਂ ਜਾਣਗੀਆਂ ਜਿਸ ਨਾਲ ਕਿਸਾਨਾਂ ਨੂੰ ਵੱਡੀ ਸਹੂਲਤ ਮਿਲੇਗੀ।     ਸਿੰਚਾਈ ਮੰਤਰੀ ਨੇ ਦੱਸਿਆ ਕਿ ਬਿਸਤ ਦੁਆਬ ਅਤੇ ਇਸਦੀਆਂ ਡਿਸਟ੍ਰੀਬਿਊਟਰੀਆਂ ਦੇ ਸਿੰਚਾਈ ਮੋਘਿਆਂ ਦੇ ਨਾਲ ਰੀਚਾਰਜਿੰਗ ਵੈੱਲ ਬਣਾਏ ਜਾਣਗੇ ਤਾਂ ਜੋ ਜ਼ਮੀਨ ਹੇਠਲੇ ਪਾਣੀ ਦੀ ਰੀਚਾਰਜਿੰਗ ਵੀ ਨਾਲ ਦੀ ਨਾਲ ਹੋ ਸਕੇ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸ੍ਰੀ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਨੇਪਰੇ ਚੜਨ ਨਾਲ ਦੁਆਬੇ ਅੰਦਰ ਨਹਿਰੀ ਸਿੰਚਾਈ ਵਿਵਸਥਾ ਨੂੰ ਵੱਡੀ ਪੱਧਰ ਤੇ ਮਜਬੂਤੀ ਮਿਲੇਗੀ। ਇਸ ਐਕਸੀਅਨ ਸਿੰਚਾਈ ਵਿਭਾਗ ਸ੍ਰੀ ਜੀ.ਐਸ.ਵਾਹੀਆ ਤੇ ਹੋਰ ਅਧਿਕਾਰੀ ਹਾਜ਼ਰ ਸਨ।

No comments: