BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤੀਕਸ਼ਨ ਸੂਦ ਨੇ ਸ਼ਗਨ ਸਕੀਮ ਤਹਿਤ ਲਾਭਪਾਤਰੀ ਨੂੰ ਦਿੱਤਾ 15,000/- ਰੁਪਏ ਦਾ ਚੈਕ

ਹੁਸ਼ਿਆਰਪੁਰ, 11 ਜੂਨ (ਤਰਸੇਮ ਦੀਵਾਨਾ)- ਪੰਜਾਬ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਆਮ ਲੋਕਾਂ ਲਈ ਅਨੇਕਾਂ ਭਲਾਈ ਸਕੀਮਾ ਚਲਾਈਆਂ ਜਾ ਰਹੀਆਂ ਹਨ ਜਿਸ ਨਾਲ ਗਰੀਬ ਪਰਿਵਾਰਾਂ ਦੇ ਜੀਵਨ ਪੱਧਰ  ਨੂੰ ਉੱਚਾ ਚੁੱਕਿਆ ਜਾ ਰਿਹਾ ਹੈ ਇਹ ਵਿਚਾਰ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਨ ਸੂਦ ਨੇ ਆਪਣੇ ਗ੍ਰਹਿ ਵਿਖੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸ਼ਗਨ ਸਕੀਮ ਤਹਿਤ ਸ਼ੰਕਰ ਨਗਰ ਹੁਸ਼ਿਆਰਪੁਰ ਦੇ ਨਿਵਾਸੀ ਤ੍ਰਿਪਤਾ ਦੇਵੀ ਪਤਨੀ ਦਲਜੀਤ ਸਿੰਘ ਨੂੰ 15,000/- ਰੁਪਏ ਦਾ ਚੈਕ ਦੇਣ ਮੌਕੇ ਪ੍ਰਗਟ ਕੀਤੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਟਾ ਦਾਲ ਸਕੀਮ ਤਹਿਤ ਗਰੀਬ ਪਰਿਵਾਰਾਂ ਨੂੰ ਕਣਕ ਅਤੇ ਚਨੇ ਦਿੱਤੇ ਜਾ ਰਹੇ ਹਨ ਉਹਨਾਂ ਹੋਰ ਦੱਸਿਆ ਕਿ ਸਰਕਾਰ ਵਲੋਂ ਬੁਢਾਪਾ, ਵਿਧਵਾ ਅਤੇ ਅਪੰਗ ਵਿਅਕਤੀਆਂ ਦੀ ਪੈਨਸ਼ਨ 250 ਰੁਪਏ ਤੋਂ ਵਧਾ ਕੇ 1 ਜਨਵਰੀ ਤੋਂ 500 ਰੁਪਏ ਕਰ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਮੋਦੀ ਸਰਕਾਰ ਵਲੋਂ 2019 ਤੱਕ ਸਾਰੇ ਘਰਾਂ ਵਿਚ ਟੁਆਲਿਟ ਬਣਾਏ ਜਾਣਗੇ ਅਤੇ 2022 ਤੱਕ ਸਾਰੇ ਬੇਘਰੇ ਲੋਕਾਂ ਨੂੰ ਘਰ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਜਨਰਲ ਸਕੱਤਰ ਭਾਜਪਾ ਪੰਜਾਬ ਜਗਤਾਰ ਸਿੰਘ ਸੈਣੀ, ਮਨਜਿੰਦਰ ਸਿੰਘ ਸਿਆਣ, ਯਸ਼ਪਾਲ ਸ਼ਰਮਾ, ਅਜੇ ਚੋਪੜਾ, ਜਤਿੰਦਰ ਸਿੰਘ, ਸਰਵਣ ਸਿੰਘ, ਦੀਪਕ ਕੁਮਾਰ, ਚੰਦਰ ਸ਼ੇਖਰ ਵੀ ਇਸ ਮੌਕੇ ਤੇ ਹਾਜਰ ਸਨ।

No comments: