BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜ਼ਿਲਾ ਪ੍ਰਸਾਸ਼ਨ ਵਲੋਂ ਪੁਲਿਸ ਭਰਤੀ ਲਈ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੈਂਪ 15 ਜੂਨ ਤੋਂ -ਗਿਰੀਸ਼ ਦਯਾਲਨ

11 ਤੋਂ 13 ਜੂਨ ਤੱਕ ਚਾਹਵਾਨ ਨੌਜਵਾਨ ਲੜਕੇ ਲੜਕੀਆਂ ਕਰਵਾ ਸਕਦੇ ਹਨ ਰਜਿਸਟਰੇਸ਼ਨ
ਜਲੰਧਰ 10 ਜੂਨ (ਜਸਵਿੰਦਰ ਆਜ਼ਾਦ)- ਪੰਜਾਬ ਪੁਲਿਸ ਵਲੋਂ ਕੀਤੀ ਜਾ ਰਹੀ ਭਰਤੀ ਲਈ ਚਾਹਵਾਨ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਕੋਚਿੰਗ ਦੇਣ ਖਾਤਿਰ ਜ਼ਿਲਾ ਪ੍ਰਸਾਸ਼ਨ ਵਲੋਂ 15 ਜੂਨ ਤੋਂ ਸਥਾਨਕ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਚੌਕ ਵਿਖੇ 3 ਹਫਤਿਆਂ ਦਾ  ਪ੍ਰੀ ਰਿਕਰੂਟਮੈਂਟ ਟਰੇਨਿੰਗ ਕੈਂਪ ਸੁਰੂ ਕੀਤਾ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਗਿਰੀਸ਼ ਦਿਆਲਨ ਨੇ ਇਸ ਸਬੰਧੀ ਅੱਜ ਸਿੱਖਿਆ ਵਿਭਾਗ, ਖੇਡ ਵਿਭਾਗ  ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਦੱਸਿਆ ਕਿ ਪੁਲਿਸ ਭਰਤੀ ਲਈ ਯੋਗਤਾ ਰੱਖਣ ਵਾਲੇ ਨੌਜਵਾਨ ਲੜਕੇ ਲੜਕੀਆਂ ਭਲਕੇ 11 ਜੂਨ ਤੋਂ 13 ਜੂਨ ਤੱਕ ਇਸ ਕੋਚਿੰਗ ਕੈਂਪ ਲਈ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਇਹ ਰਜਿਸਟਰੇਸ਼ਨ ਸਵੇਰੇ 09 ਤੋਂ ਦੁਪਹਿਰ 12 ਵਜੇ ਤੱਕ ਲਾਇਲਪੁਰ ਖਾਲਸਾ ਸੀਨੀਅਰ ਸਕੈਡੰਰੀ ਸਕੂਲ ਨਕੋਦਰ ਚੌਕ ਵਿਖੇ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਰਜਿਸਟਰੇਸ਼ਨ ਉਪਰੰਤ 13 ਅਤੇ 14 ਜੂਨ ਨੂੰ ਮੈਡੀਕਲ ਟੈਸਟ ਹੋਵੇਗਾ। ਉਨਾਂ ਦੱਸਿਆ ਕਿ ਚਾਹਵਾਨ ਨੌਜਵਾਨ ਪੁਲਿਸ ਭਰਤੀ ਦੀਆਂ ਵਿਦਿਅਕ ਘੱਟੋ ਘੱਟ 12ਵੀਂ ਪਾਸ ਅਤੇ ਸਰੀਰਿਕ ਯੋਗਤਾਵਾਂ ਪੂਰੀਆਂ ਕਰਦੇ ਹੋਣ।
ਸ੍ਰੀ ਦਯਾਲਨ ਨੇ ਦੱਸਿਆ ਕਿ ਇਸ ਟਰੇਨਿੰਗ ਕੈਂਪ ਲਈ 100 ਚਾਹਵਾਨ ਨੌਜਵਾਨ ਲੜਕੇ ਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਟਰੈਨਿੰਗ ਲਈ ਰਜਿਸਟਰੇਸ਼ਨ ਕਰਵਾਉਣ ਵਾਲੇ ਚਾਹਵਾਨ ਨੌਜਵਾਨਾਂ ਵਲੋਂ ਪੁਲਿਸ ਭਰਤੀ ਲਈ ਪਹਿਲਾਂ ਆਨ ਲਾਈਨ ਅਪਲਾਈ ਜਰੂਰ ਕੀਤਾ ਗਿਆ ਹੋਵੇ। ਉਨਾਂ ਦੱਸਿਆ ਕਿ ਇਸ ਪ੍ਰੀ ਰਿਕਰੂਟਮੈਂਟ ਕੋਚਿੰਗ ਕੈਂਪ ਲਈ ਜ਼ਿਲਾ ਗਾਈਡੈਂਸ ਕਾਊਂਸਲਰ ਸ੍ਰੀ ਸੁਰਜੀਤ ਲਾਲ ਨੋਡਲ ਅਫ਼ਸਰ ਲਗਾਏ ਗਏ ਹਨ ਜਦਕਿ ਸੂਬੇਦਾਰ ਪਰਮਜੀਤ ਸਿੰਘ ਅਤੇ ਕੈਪਟਨ ਹਰਭਜਨ ਸਿੰਘ ਦੋਵੇਂ ਨੋਡਲ ਇੰਸਟਰੱਕਟਰ ਹੋਣਗੇ। ਇਸ ਮੌਕੇ ਜ਼ਿਲਾ ਗਾਈਡੈਂਸ ਕਾਊਂਸਲਰ ਸ੍ਰੀ ਸੁਰਜੀਤ ਲਾਲ, ਡਿਪਟੀ ਡੀ.ਈ.ਓ ਸ੍ਰੀ ਅਨਿਲ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।

No comments: