BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

'ਯੂਥ ਕ੍ਰਾਈਮ ਏਜ਼' 16 ਸਾਲ ਹੀ ਰੱਖੀ ਜਾਵੇ ਸਬੰਧੀ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਦਿੱਤੀ ਪਟੀਸ਼ਨ

5278 ਲੋਕਾਂ ਕੀਤੇ ਦਸਤਖਤ ਅਤੇ 1100 ਨਾਂਅ ਆਨ ਲਾਈ ਦਰਜ ਹੋਏ
ਆਕਲੈਂਡ-27 ਜੂਨ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਸਰਕਾਰ 'ਯੂਥ ਕਾਈਮ ਏਜ਼' ਮਤਲਬ ਕਿ ਅਪਰਾਧੀ ਨੂੰ ਅੱਲੜ ਬੱਚਾ ਸਮਝਣ ਦੀ ਉਮਰ 16 ਸਾਲ ਤੋਂ ਵਧਾ ਕੇ 17 ਸਾਲ ਕਰਨ ਦੀ ਕਾਰਵਾਈ ਚੱਲ ਰਹੀ ਹੈ, ਜਿਸ ਦੇ ਨਾਲ 17 ਸਾਲ ਦੀ ਉਮਰ ਤੱਕ ਦੇ ਨੌਜਵਾਨ ਵਰਗ ਨੂੰ ਇਸ ਗੱਲ ਦੀ ਛੋਟ ਮਿਲਦੀ ਰਹੇਗੀ ਕਿ ਉਨਾਂ ਨੂੰ ਸਜਾ ਹੋਣ ਵੇਲੇ ਕਈ ਤਰਾਂ ਦੀ ਛੋਟ ਮਿਲਦੀ ਰਹੇਗੀ। ਇਸ ਮਹੱਤਵਪੂਰਨ ਗੱਲ ਨੂੰ ਭਾਰਤੀਆਂ ਖਾਸ ਕਰ ਪੰਜਾਬੀ ਭਾਈਚਾਰੇ ਨੇ ਬੜੀ ਗੰਭੀਰਤਾ ਨਾਲ ਲਿਆ ਸੀ। 'ਦਾ ਨਿਊਜ਼ੀਲੈਂਡ ਇੰਡੀਅਨ ਸੈਂਟਰਲ ਐਸੋਸੀਏਸ਼ਨ' ਦੀ ਤਰਫ ਤੋਂ ਇਕ ਪਟੀਸ਼ਨ ਜਿਸ ਦੇ ਉਤੇ 5278 ਲੋਕਾਂ ਨੇ ਦਸਤਖਤ ਕੀਤੇ ਅਤੇ ਇਕ ਯੂਰੀਪੀਅਨ ਔਰਤ ਵੱਲੋਂ ਆਨ ਲਾਈਨ ਪਟੀਸ਼ਨ ਰਾਹੀਂ 1100 ਲੋਕਾਂ ਦੀ ਸਹਿਮਤੀ ਹੋਈ, ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਉਨਾਂ ਦੇ ਦਫਤਰ ਸ੍ਰੀਮਤੀ ਗਿੰਦੋ ਸਿੰਘ ਬਸਰਾ ਅਤੇ ਮੈਡਮ ਅਨੀਤਾ ਬਡਵਾਲ ਵੱਲੋਂ ਦਿੱਤੀ ਗਈ। ਦਸਤਖਤਾਂ ਦੇ ਵਿਚ ਟੀਪੁਕੀ, ਟੌਰੰਗਾ, ਰੋਟੋਰੂਆ, ਹਮਿਲਟਨ ਅਤੇ ਆਕਲੈਂਡ ਖੇਤਰ ਦੇ ਲੋਕ ਸ਼ਾਮਿਲ ਸਨ। ਪ੍ਰਬੰਧਕਾਂ ਵੱਲੋਂ ਦਸਤਖਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਗਿਆ।

No comments: