BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੁਸਾਂਝ ਕਲਾਂ ਵਿਖੇ ਸਲਾਨਾ ਛਿੰਝ ਮੇਲਾ 17 ਨੂੰ

ਦੁਸਾਂਝ ਕਲਾਂ 12 ਜੂਨ (ਸੁਰਿੰਦਰ ਪਾਲ ਕੁੱਕੂ)- ਵਿਸ਼ਵ ਪ੍ਰਸਿੱਧ ਕਸਬਾ ਦੁਸਾਂਝ ਕਲਾਂ ਵਿਖੇ ਬਾਬਾ ਪਿੱਪਲੀ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸਲਾਨਾ ਛਿੰਝ ਮੇਲਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ 17 ਜੂਨ ਕਰਵਾਇਆ ਜਾ ਰਿਹਾ ਹੈ 14 ਜੂਨ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ।16 ਜੂਨ ਨੂੰ ਭੋਗ ਪੈਣ ਉਪੰਰਤ ਬੀਬੀ ਜਸਵਿੰਦਰ ਕੌਰ ਦਾ ਢਾਡੀ ਜਥਾ ਆਏ ਹੇਏ ਲੋਕਾਂ ਨੂੰ ਵਾਰਾਂ ਰਾਹੀ ਨਿਹਾਲ ਕਰਨਗੇ। ਬਾਅਦ ਸ਼ਾਮ ਨੂੰ ਪੰਜਾਬ ਵਿਚੋ ਅਲੋਪ ਹੋ ਰਹੀਆਂ ਹਲਟਾਂ ਦੀਆਂ ਦੌੜਾਂ ਨੂੰ ਜਿਉਦਾ ਰੱਖਣ ਲਈ  ਹੱਲਟਾਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। 17 ਜੂਨ ਨੂੰ ਸਵੇਰੇ 11 ਵਜੇ ਤੋ 2 ਵਜੇ ਤੱਕ ਅਲਗੋਜਿਆ ਦਾ ਰਾਗ ਬਜ਼ੁਰਗਾਂ ਦੀ ਰੂਹ ਦੀ ਖੁਰਾਕ ਕਰਵਾਇਆ ਜਾਵੇਗਾ ਬਾਅਦ ਦੁਪਹਿਰ 3 ਵਜੇ ਛਿੰਝ ਮੇਲਾ ਵਿਚ ਪੰਜਾਬ ਦੇ ਨਾਮਵਰ ਪਹਿਲਵਾਨ ਭਾਗ ਲੈਣਗੇ।ਪੈਸ ਨੂੰ ਇਹ ਜਾਣਕਾਰੀ ਹਰਜਿੰਦਰ ਸਿੰਘ ਲੰਬੜਦਾਰ, ਤੀਰਥ ਸਿੰਘ ਕਾਲਾ, ਬਹਾਦਰ ਸਿੰਘ, ਦਲਜੀਤ ਸਿੰਘ ਚਾਨਾ, ਲੱਕੀ ਦੁਸਾਂਝ ਨੇ ਦਿੱਤੀ।

No comments: