BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਰਮਚਾਰੀ ਤਾਲਮੇਲ ਕਮੇਟੀ ਵੱਲੋ ਮੰਗਾ ਲਾਗੂ ਕਰਾਉਣ ਦੇ ਸਬੰਧ ਵਿੱਚ ਸੰਘਰਸ਼ ਲਗਾਤਾਰ 172ਵੇ ਦਿਨ ਵਿਚ ਦਾਖਲ

ਜਲੰਧਰ 30 ਜੂਨ (ਦਲਵੀਰ ਸਿੰਘ)- ਮਿਤੀ 30 ਜੂਨ ਨੂੰ ਕਰਮਚਾਰੀ ਤਾਲਮੇਲ ਕਮੇਟੀ ਵੱਲੋ ਨਗਰ ਨਿਗਮ ਜਲੰਧਰ ਵੱਲੋ ਮੰਨੀਆ ਹੋਈਆ ਮੰਗਾ ਲਾਗੂ ਕਰਾਉਣ ਦੇ ਸਬੰਧ ਵਿੱਚ ਸੰਘਰਸ਼ ਲਗਾਤਾਰ 172 ਵੇ ਦਿਨ ਵਿਚ ਦਾਖਲ ਹੋ ਗਿਆ ਹੈ। ਅੱਜ ਸਵੇਰੇ ਤਾਲਮੇਲ ਕਮੇਟੀ ਦੇ ਸਾਥੀਆ ਵੱਲੋ ਨਿਗਮ ਸ਼ੋਪਿੰਗ ਕੰਪਲੈਕਸ ਤੋ ਮਾਰਚ ਸ਼ੁਰੂ ਕਰਕੇ ਸ਼੍ਰੀ ਲਵ ਕੁੱਛ ਤੇ ਪ੍ਰੇਸ਼ ਕਲਬ ਤੋ ਨਗਰ ਨਿਗਮ ਜਲੰਧਰ ਕਮਿਸ਼ਨਰ ਦਫਤਰ ਅੱਗੇ ਸ਼੍ਰੀ ਰਾਮ ਚੌਕ ਤੋ ਹੁੰਦੇ ਹੋਏ ਨਿਗਮ ਕਮਿਸ਼ਨਰ ਦੇ ਦਫਤਰ ਅੱਗੇ ਮੁਲਾਜਮਾ ਵਲੋ ਰੋਸ ਮਜਾਰਾ ਕੀਤਾ ਗਿਆ। ਸ਼੍ਰੀ ਰਾਮ ਸਮਜ, ਸ਼੍ਰੀ ਰਾਮ ਖਿਲਾਵਨ, ਸ਼੍ਰੀ ਸ਼ਿਵ ਬਾਲਕ, ਤਿਰਭਵਨ  ਨਾਥ, ਰਾਮ ਆਭਿਲਾਖ 5 ਕਰਮਚਾਰੀ ਧਰਨੇ ਬਿਠਾਏ ਗਏ ਇਸ ਰੋਸ ਮੁਜਰਾ ਵਿਚ ਸੈਂਕੜੇ ਮੁਲਾਜ਼ਮ ਸ਼ਮਾਲ ਹੋਏ ਜੋ ਕਿ ਮੰਗ ਕਰ ਰਹੇ ਸਨ 1. ਮੁਹਲਾ ਸੁਸਾਇਟੀਆ ਰਾਹੀ ਰੱਖੇ ਗਏ ਮਾਲੀ ਸਫਾਈ ਮਜ਼ਦੂਰਾਂ ਦੀ ਤਰਾਂ ਪੱਕੇ ਜਾਣ ਜਿਹੜੇ ਪੱਕੇ ਕੀਤੇ ਹਨ ਉਹਨਾਂ ਤਨਖਾਹ ਦਿੱਤੀ ਜਾਵੇ 2. ਮੈਡੀਕਲ ਕੈਸ਼ ਲੇਸ ਸਕੀਮ ਲਾਗੂ ਕੀਤੀ ਜਾਵੇ। 3. ਰਿਟਾਇਰਡ ਹੋਣ ਵਾਲੇ ਕਰਮਚਾਰੀ ਨੂੰ ਪੰਜਾਬ ਸਰਕਾਰ ਦੀ ਤਰਾ ਕੰਮਮਿਉਟ ਰਾਸ਼ੀ ਦਿੱਤੀ ਜਾਵੇ 4. ਜਿਹੜੇ ਕਰਮਚਾਰੀ ਨਗਰ ਨਿਗਮ ਦੇ ਕੰਮਾ ਲਈ ਮੋਟਰ ਸਾਈਕਲ ਜਾ ਸਕੂਟਰ ਇਸਤੇਮਾਲ ਕਰਦੇ ਹਨ ਉਹਨਾ ਨੂੰ ਜੇ. ਈ ਦੀ ਤਰਾ 30 ਲਿਟਰ ਪੈਟਰੋਲ ਦਿੱਤਾ ਜਾਵੇ 5. ਜਿਹੜੇ ਕਰਮਚਾਰੀ ਨਗਰ ਨਿਗਮ ਵਿਚ ਪੱਕੇ ਤੌਰ ਤੇ ਭਰਤੀ ਕੀਤੇ ਜਾਦੇ ਹਨ ਉਹਨਾ ਨੂੰ ਸਾਰੇ ਭੱਤਿਆ ਸਮੇਤ ਸਾਰੇ ਲਾਭ ਦਿੱਤੇ ਜਾਣ 6. ਦਰਜਾਂ 4 ਕਰਮਚਾਰੀਆ ਦੀ ਪੇ-ਗੇਰਡ 3100 ਕੀਤਾ ਜਾਵੇ। 7. ਸੀਨੀਅਰਤਾ ਦੇ ਅਨੁਸਾਰ ਟੈਕਨੀਸ਼ੀਅਨ ਵਿੱਚ 4 ਕਰਮਚਾਰੀਆ ਵਿੱਚੋ ਡਰਾਈਵਰ, ਫਿਟਰ ਜੋ ਵੀ ਤਰੱਕੀ ਬਣਦੀ ਹੈ ਦਿੱਤੀਆ ਜਾਣ। ਜਿਸ ਵਿੱਚ ਕਰਮਚਾਰੀਆ ਨੂੰ ਅਤੇ ਮੋਕੇ ਤੇ ਤਾਲਮੇਲ ਕਮੇਟੀ ਦੇ ਚੇਅਰਮੈਨ ਪਵਨ ਕੁਮਾਰ ਅਗਨੀਹੋਤਰੀ, ਪਰਮ ਪਾਲ ਡੁਮੇਲੀ, ਵਿਕਰਮ ਕਲਿਆਣ, ਸੋਮ ਨਾਥ ਮਹਿਤਪੁਰੀ, ਰਮੇਸ਼ ਰਾਮ ਮੰਡੀ, ਪੂਰਨ ਚੰਦ, ਪਰਦੀਪ ਕੁਮਾਰ, ਰਜਿੰਦਰ ਕੁਮਾਰ ਜੀ ਨੇ ਸੰਬੋਧਨ ਕੀਤਾ।

No comments: