BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਦੀ ਸਰਕਾਰ ਵਲੋਂ 2 ਸਾਲ ਦੇ ਕਾਰਜਕਾਲ ਦੌਰਾਨ ਕੀਤੇ ਅਥਾਹ ਵਿਕਾਸ ਸਬੰਧੀ ਹੁਸ਼ਿਆਰਪੁਰ ਵਿੱਚ ਵਿਸ਼ੇਸ਼ ਸਮਾਗਮ

  • ਕੇਂਦਰ ਸਰਕਾਰ ਨੇ ਬੰਦ ਪਏ ਰਾਸ਼ਟਰੀ ਮਾਰਗਾਂ ਨੂੰ ਮੁੜ ਚਾਲੂ ਕਰਵਾਇਆ-ਪਾਰਿਕਰ
  • ਦੇਸ਼ ਅੰਦਰ ਕੋਇਲੇ ਦੀ ਕੋਈ ਘਾਟ ਨਹੀਂ-ਰੱਖਿਆ ਮੰਤਰੀ
  • ਵਾਰ ਮੈਮੋਰੀਅਲ ਸਮਾਰਕ ਕੀਤੀ ਲੋਕ ਅਰਪਣ
ਹੁਸ਼ਿਆਰਪੁਰ, 14 ਜੂਨ (ਤਰਸੇਮ ਦੀਵਾਨਾ)- ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਰਿਕਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਬੰਦ ਪਏ ਰਾਸ਼ਟਰੀ ਮਾਰਗਾਂ ਨੂੰ ਮੁੜ ਚਾਲੂ ਕਰਵਾ ਦਿੱਤਾ ਹੈ, ਤਾਂ ਜੋ ਦੇਸ਼ ਦੀ ਆਵਾਜਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਹ ਹੁਸ਼ਿਆਰਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 2 ਸਾਲ ਦੇ ਕਾਰਜਕਾਲ ਦੌਰਾਨ ਕੀਤੇ ਅਥਾਹ ਵਿਕਾਸ ਸਬੰਧੀ ਕਰਵਾਏ ਵਿਸ਼ੇਸ਼ ਸਮਾਗਮ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਉਨਾਂ ਦੇ ਨਾਲ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਪ੍ਰਧਾਨ ਪੰਜਾਬ ਵਿਜੇ ਸਾਂਪਲਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸ੍ਰੀ ਪਾਰਿਕਰ ਨੇ ਜਿਥੇ 2 ਸਾਲ ਦੀਆਂ ਕੇਂਦਰ ਸਰਕਾਰ ਦੀਆਂ ਉਪਲਬੱਧੀਆਂ ਦਾ ਜ਼ਿਕਰ ਕੀਤਾ, ਉਥੇ  ਜ਼ਿਲੇ ਵਿੱਚ ਬਣੇ ਵਾਰ ਮੈਮੋਰੀਅਲ ਸਮਾਰਕ ਦਾ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇ ਕੇ ਲੋਕ ਅਰਪਣ ਵੀ ਕੀਤਾ। ਰੱਖਿਆ ਮੰਤਰੀ ਨੇ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੀ ਸ਼ਾਖ ਨੂੰ 10 ਗੁਣਾ ਪੂਰੀ ਦੁਨੀਆਂ ਵਿੱਚ ਵਧਾ ਕੇ ਭਾਰਤ ਨੂੰ ਉਨਤ ਰਾਸ਼ਟਰ ਦੀ ਸ਼ੇ੍ਰਣੀ ਵਿੱਚ ਖੜਾ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨਾਂ ਕਿਹਾ ਕਿ ਅਮਰੀਕਾ, ਕੈਨੇਡਾ, ਅਸਟੇ੍ਰਲੀਆ ਅਤੇ ਬਾਕੀ ਦੇਸ਼ਾਂ ਵਿੱਚ ਵੀ ਨਰਿੰਦਰ ਮੋਦੀ ਅਤੇ ਐਨ ਡੀ ਏ ਸਰਕਾਰ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਨਾਂ ਕਿਹਾ ਕਿ ਸੂਚਨਾ ਤਕਨੋਲਜੀ ਦੇ ਖੇਤਰ ਵਿੱਚ ਭਾਰਤ ਨੇ ਬੇਮਿਸਾਲ ਤਰੱਕੀ ਹਾਸਲ ਕੀਤੀ ਹੈ, ਇਸ ਦੇ ਨਾਲ ਸੁਪਰ ਪਾਵਰ ਬਣਾਉਣ ਵਿੱਚ ਐਨ ਡੀ ਏ ਸਰਕਾਰ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨਾਂ ਪਿਛਲੇ 2 ਸਾਲ ਦੌਰਾਨ  ਐਨ ਡੀ ਏ ਸਰਕਾਰ ਵਲੋਂ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪਹਿਲਾਂ ਦੇਸ਼ ਅੰਦਰ ਬਿਜਲੀ ਦੀ ਕਾਫੀ ਕਮੀ ਸੀ ਪਰ ਹੁਣ ਰਾਜਾਂ ਵਿੱਚ ਸਰਪਲੱਸ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੜਕਾਂ 'ਤੇ ਕਈ ਰਾਸ਼ਟਰੀ ਰਾਜ ਮਾਰਗਾਂ ਦਾ ਕੰਮ ਬੰਦ ਪਿਆ ਸੀ, ਜਿਸ ਨੂੰ ਦੁੁਬਾਰਾ ਚਾਲੂ  ਕੀਤਾ ਗਿਆ ਹੈ। ਉਨਾਂ ਕਿਹਾ ਕਿ ਯੂ ਪੀ ਏ ਸਰਕਾਰ ਨੇ ਕੋਇਲਾ ਘੁਟਾਲਾ ਕਰਕੇ ਦੇਸ਼ ਨੂੰ ਆਰਥਿਕ ਤੌਰ 'ਤੇ ਭਾਰੀ ਨੁਕਸਾਨ ਪਹੁੰਚਾਇਆ ਜਦ ਕਿ ਐਨ ਡੀ ਏ ਸਰਕਾਰ ਨੇ ਪਾਰਦਰਸ਼ੀ ਢੰਗ ਨਾਲ ਇਸ ਦੇ ਲਾਇਸੰਸ ਜਾਰੀ ਕੀਤੇ ਹਨ। ਉਨਾਂ ਕਿਹਾ ਕਿ ਹੁਣ ਦੇਸ਼ ਅੰਦਰ ਕੋਇਲੇ ਦੀ ਕੋਈ ਘਾਟ ਨਹੀਂ ਹੈ। ਉਨਾਂ ਕਿਹਾ ਕਿ ਜਨ ਧੰਨ ਯੋਜਨਾ ਤਹਿਤ 21.7 ਕਰੋੜ ਖਾਤੇ ਖੋਲ ਕੇ ਇਸ ਯੋਜਨਾ ਨਾਲ ਜੋੜਿਆ ਗਿਆ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਇੱਕ ਕਰੋੜ 13 ਲੱਖ ਲੋਕਾਂ ਨੇ ਗੈਸ ਦੀ ਸਬਸਿਡੀ ਛੱਡੀ, ਜਿਸ ਨਾਲ ਲੋੜਵੰਦਾਂ ਨੂੰ ਫਾਇਦਾ ਹੋਇਆ। ਇਸ ਤੋਂ ਪਹਿਲਾਂ ਮਨੋਹਰ ਪਾਰਿਕਰ ਨੇ ਕਰੀਬ 18 ਲੱਖ ਰੁਪਏ ਦੀ ਲਾਗਤ ਵਾਲੇ ਵਾਰ ਮੈਮੋਰੀਅਲ ਸਮਾਰਕ ਦਾ ਲੋਕ ਅਰਪਣ ਕਰਨ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ। ਉਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ 567 ਸ਼ਹੀਦ ਅਤੇ 465 ਬਹਾਦਰੀ ਪੁਰਸਕਾਰ ਵਿਜੇਤਾ ਹੁਸ਼ਿਆਰਪੁਰ ਜਿਲੇ ਨਾਲ ਸਬੰਧਤ ਹਨ। ਉਨਾਂ ਕਿਹਾ ਕਿ ਉਸਾਰੀ ਗਈ ਇਹ ਜੰਗੀ ਯਾਦਗਾਰ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗੀ। ਇਸ ਮੌਕੇ 'ਤੇ ਸਕੱਤਰ ਆਲ ਇੰਡੀਆ ਭਾਜਪਾ ਆਰ ਪੀ ਸਿੰਘ, ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਤੀਕਸ਼ਨ ਸੂਦ, ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਚੇਅਰਮੈਨ ਇਨਫੋਟੈਕ ਅਤੇ ਪ੍ਰੋਗਰਾਮ ਇੰਚਾਰਜ ਮਨਜੀਤ ਸਿੰਘ ਰਾਏ, ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼, ਬੀਬੀ ਸੁਖਜੀਤ ਕੌਰ ਸਾਹੀ ਅਤੇ ਸੋਮ ਪ੍ਰਕਾਸ਼, ਸਾਬਕਾ ਮੰਤਰੀ ਅਰੁਨੇਸ਼ ਸ਼ਾਕਰ, ਹਲਕਾ ਵਿਧਾਇਕ ਅਤੇ ਜ਼ਿਲਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਜ਼ਿਲਾ ਪ੍ਰਧਾਨ ਭਾਜਪਾ ਡਾ. ਰਮਨ ਘਈ, ਡਿਪਟੀ ਕਮਿਸ਼ਨਰ ਅਨਿੰਦਿਤਾ ਮਿਤਰਾ, ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ, ਸਾਬਕਾ ਐਮ ਪੀ ਕਮਲ ਚੌਧਰੀ, ਚੇਅਰਮੈਨ ਜਿਲਾ ਯੋਜਨਾ ਕਮੇਟੀ ਜਵਾਹਰ ਲਾਲ ਖੁਰਾਨਾ, ਮੇਅਰ ਸ਼ਿਵ ਸੂਦ ਅਤੇ ਜ਼ਿਲਾ ਸੈਨਿਕ ਭਲਾਈ ਅਫ਼ਸਰ ਮੇਜਰ (ਰਿਟਾ:) ਯਸ਼ਪਾਲ ਸਿੰਘ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।

No comments: