BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿਹਤ ਮਹਿਕਮੇ ਵੱਲੋਂ 2000 ਲੀਟਰ ਤੋਂ ਵੱਧ ਨਕਲੀ ਦੁੱਧ ਜ਼ਬਤ

ਹੁਸ਼ਿਆਰਪੁਰ, 13 ਜੂਨ (ਜਸਵਿੰਦਰ ਆਜ਼ਾਦ)- ਇਕ ਪਾਸੇ ਤਾਂ ਨਸ਼ਾ ਅਖੋਤੀ ਤੋਰ ਤੇ ਪੰਜਾਬ ਵਿੱਚ ਨੋਜਵਾਨਾਂ ਦਾ ਵੈਰੀ ਬਣਿਆ ਹੋਇਆ ਹੈ, ਦੂਜੇ ਪਾਸੇ ਦੁੱਧ ਵਰਗੀ ਵੱਡਮੁਲੀ ਦਾਤ ਵੀ ਹੁਣ ਸਿਹਤ ਲਈ ਜ਼ਹਿਰ ਸਾਬਿਤ ਹੋ ਸਕਦੀ ਹੈ ਕਿਉਂਕਿ ਵੱਡੀ ਮਾਤਰਾ ਵਿੱਚ ਬਜ਼ਾਰ ਵਿੱਚ ਨਕਲੀ ਦੁਧ ਵੇਚਕੇ ਦੋਧੀ ਜ਼ਹਿਰ ਨਾਲ ਲੋਕਾਂ ਦੀ ਸਿਹਤ ਨੂੰ ਦਾਅ ਤੇ ਲਾ ਰਹੇ ਹਨ। ਅੱਜ ਇਸ ਸਬੰਧੀ ਵੱਡਾ ਖੁਲਾਸਾ ਉਦੋਂ ਹੋਇਆ ਜਦੋਂ ਸਿਹਤ ਮਹਿਕਮੇ ਦੇ ਡੈਜੀਗਨੇਟਿਡ ਅਫਸਰ ਫੂਡ ਸੇਫਟੀ ਡਾ. ਸੇਵਾ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗੁਜਰਾਂ ਦੇ ਡੇਰੇ ਤੇ ਛਾਪਾ ਮਾਰਕੇ 2000 ਹਜ਼ਾਰ ਲੀਟਰ ਤੋ ਵੱਧ ਨਕਲੀ ਦੁੱਧ ਜ਼ਬਤ ਕੀਤਾ। ਇਸਦੇ ਨਾਲ ਹੀ ਇਸ ਨੂੰ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਕੈਮੀਕਲਸ ਵਾਲਾ ਸਾਜੋ ਸਮਾਨ ਵੀ ਬਰਾਮਦ ਕੀਤਾ ਗਿਆ। ਫੜੇ ਗਏ ਦੁੱਧ ਦੇ ਸੈਂਪਲ ਲੈਬੋਟਰੀ ਪਾਸ ਅਗੇਤਰੀ ਜਾਂਚ ਲਈ ਭੇਜ ਦਿੱਤੇ ਗਏ ਹਨ। ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੰਜੀਵ ਬਬੂਟਾ ਇਸ ਨੂੰ ਇਕ ਵੱਡੀ ਕਾਮਯਾਬੀ ਦੇ ਤੋਰ ਤੇ ਦੇਖ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਹੁਣ ਸੈਪਲ ਭਰੇ ਜਾਣ ਦੇ ਬਾਵਜੂਦ ਵੀ ਕਾਨੂੰਨੀ ਤੌਰ ਤੇ ਪ੍ਰਬਦਾਨਾਂ ਦੀ ਅਣਹੋਂਦ ਦੇ ਚਲਦਿਆਂ  ਇਹ ਸਾਰਾ ਦੁੱਧ ਬਜ਼ਾਰ ਵਿੱਚ ਜਾ ਕਿ ਵਿਕਣਾ ਹੈ। ਸਿਹਤ ਮਹਿਕਮੇ ਕੋਲ ਅਜਿਹੇ ਕੋਈ ਇਖਤਿਆਰ ਨਹੀ ਹਨ ਜਿਸ ਨਾਲ ਇਸ ਮਿਲਾਵਟੀ ਦੁੱਧ ਦੀ ਵਿਕਰੀ ਨੂੰ ਰੋਕਿਆ ਜਾ ਸਕੇ। ਸਵਾਲ ਇਹ ਖੜਾ ਹੁੰਦਾ ਹੈ ਕਿ ਕੈਮੀਕਲ ਦੀਆਂ ਜ਼ਰਿਹਾਂ ਨਾਲ ਬਣਿਆ ਦੁੱਧ ਬਜਾਰ ਵਿੱਚ ਵਿਕਣਾ ਤੇ ਇਸਤੇਮਾਲ ਹੋਣਾ ਹੈ। ਜੇਕਰ ਸੈਂਪਲ ਫੇਲ ਪਾਏ ਜਾਂਦੇ ਹਨ ਤੇ ਅਜਿਹੇ ਦੁੱਧ ਨੂੰ ਵਰਤਣ ਵਾਲੇ ਉਪਭੋਕਤਾ ਦੀ ਸਿਹਤ ਨਾਲ ਖਿਲਵਾੜ ਦਾ ਜਿੰਮੇਵਾਰ ਕੋਣ ਹੋਵੇਗਾ? ਤੇ ਇਸਦੀ ਭਰਪਾਈ ਕੋਣ ਤੇ ਕਿਵੇਂ ਕਰੇਗਾ, ਇਸ ਸਵਾਲ ਦਾ ਜਵਾਬ ਆਖ਼ਰ ਕਿਸ ਕੋਲ ਹੈ?
ਮਹਿਕਮਾ ਸਿਹਤ ਦੇ ਡੇਜ਼ੀਗਨੇਟੇਡ ਅਫਸਰ ਫੂਡ ਐਂਡ ਸੇਫਟੀ ਡਾ. ਸੇਵਾ ਸਿੰਘ ਵੱਲੋਂ ਟੀਮ ਸਹਿਤ ਅੱਜ ਟਾਂਡਾ ਬਲਾਕ ਦੇ ਪਿੰਡ ਹਰਸੀ ਵਿਖੇ ਗੁਜ਼ਰਾਂ ਦੇ ਡੇਰੇ ਤੇ ਛਾਪੇਮਾਰੀ ਦੌਰਾਨ ਨਕਲੀ ਦੁੱਧ ਤਿਆਰ ਕਰਨ ਲਈ ਰੱਖਿਆ ਗਿਆ ਮਿਲਾਵਟੀ ਸਮਾਨ ਅਤੇ ਹੋਰ ਕੈਮੀਕਲਸ ਆਦਿ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ ਦੁੱਧ ਵਿਕਰੇਤਾਵਾਂ ਦੇ ਸੈਂਪਲ ਵੀ ਭਰੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸੇਵਾ ਸਿੰਘ ਨੇ ਦੱਸਿਆ ਕਿ ਸੂਤਰਾਂ ਤੋਂ ਮਿਲੀ ਖ਼ਬਰ ਦੇ ਆਧਾਰ ਤੇ ਛਾਪੇਮਾਰੀ ਦੌਰਾਨ ਅਜਿਹਾ ਸਮਾਨ ਪ੍ਰਾਪਤ ਹੋਇਆ ਹੈ ਜਿਸ ਨੂੰ ਨਕਲੀ ਦੁੱਧ ਬਣਾਉਣ ਲਈ ਵਰਤਿਆ ਜਾਣਾ ਸੀ। ਜ਼ਬਤ ਕੀਤੇ ਗਏ ਸਮਾਨ ਨੂੰ ਲੈਬੋਟਰੀ ਵਿਖੇ ਅਗੇਤਰੀ ਜਾਂਚ ਲਈ ਭੇਜਿਆ ਗਿਆ ਹੈ ਤੇ ਨਤੀਜ਼ੇ ਆਉਣ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਸੇਵਾ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਦੁੱਧ ਨਾਲ ਮਨੁੱਖੀ ਸਰੀਰ ਦੇ ਵੱਖ-ਵੱਖ ਅੰਗਾਂ ਤੇ ਹਾਨੀਕਾਰਕ ਅਸਰ ਹੋਣ ਦੇ ਨਾਲ ਹੀ ਕਿਡਨੀਆਂ ਖਰਾਬ ਹੋਣ ਦਾ ਖਤਰਾ ਵੀ ਹੋ ਸਕਦਾ ਹੈ। ਛਾਪੇਮਾਰੀ ਦੌਰਾਨ ਦੁੱਧ ਵਿਕਰੇਤਾਵਾਂ ਦੇ ਕੁਝ ਸੈਂਪਲ ਵੀ ਭਰੇ ਗਏ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਮਿਲਾਵਟੀ ਚੀਜ਼ਾਂ ਤੋਂ ਪਰਹੇਜ਼ ਕਰਨ। ਨਾਲ ਹੀ ਉਨ੍ਹਾਂ ਮਿਲਾਵਟ ਖੋਰਾਂ ਨੂੰ ਚਿਤਾਵਨੀ ਦਿੱਤੀ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਨੂੰ ਬਖਸ਼ਿਆਂ ਨਹੀਂ ਜਾਵੇਗਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਫੂਡ ਇੰਸਪੈਕਟਰ ਰਮਨ ਵਿਰਦੀ, ਰਜਿੰਦਰ ਪਾਲ ਸਿੰਘ, ਨਸੀਬ ਅਤੇ ਨਰੇਸ਼ ਆਦਿ ਹਾਜ਼ਰ ਸਨ।

No comments: