BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਦਮਿਕ ਸ਼ੈਸ਼ਨ 2015-16 ਵਿੱਚ ਪਲੇਸਮੈਂਟ ਲਈ ਚੋਟੀ ਦੀਆਂ ਕੰਪਨੀਆਂ ਪੁੱਜੀਆਂ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼

  • ਇੰਜੀਨੀਅਰਿੰਗ, ਫਾਰਮੇਸੀ, ਡਿਪਲੋਮਾ, ਆਈ.ਟੀ, ਐਗਰੀਕਲਚਰ, ਆਰਕੀਟੈਕਚਰ, ਮੈਨੇਜਮੈਂਟ ਸਹਿਤ ਖੇਤਰਾਂ ਵਿੱਚ 934 ਤੋਂ ਵੱਧ ਵਿਦਿਆਰਥੀਆਂ ਨੂੰ ਮਿਲਿਆ ਨੌਕਰੀਆਂ।
  • ਸ਼ਾਰਟ ਲਿਸਟ ਵਿਦਿਆਰਥੀਆਂ ਨੂੰ ਕੰਪਨੀਆਂ ਵਲੋਂ 1.80 ਤੋਂ 6.06 ਲੱਖ ਦੇ ਸਲਾਨਾ ਪੈਕੇਜ ਮਿਲੇ।
  • ਵਿਸ਼ਵ ਪ੍ਰਸਿੱਧ ਕੰਪਨਿਆਂ ਵਿੱਚ ਸ਼ਾਮਿਲ ਟੀਸੀਐਸ, ਆਈਗੇਟ, ਏਔਨ ਐਨ.ਆਈ.ਆਈ.ਟੀ, ਐਚਸੀਐਲ ਟੈਕਨਾਲੋਜੀ, ਐਲ ਐਂਡ ਟੀ ਕੰਸਟਰਕਸ਼ਨਜ਼, ਐਕਸਿਜ਼ ਬੈਂਕ, ਐਚ ਡੀ ਐਫ ਸੀ ਬੈਂਕ, ਕੌਲੈਬੇਰਾ ਟੈਕਨਾਲੋਜੀਜ਼ ਪ੍ਰਾਈਵੇਟ ਲਿਮਿਟਡ ਆਦਿ ਹੋਆਂ ਸ਼ਾਮਿਲ।
ਜਲੰਧਰ 28 ਜੂਨ (ਜਸਵਿੰਦਰ ਆਜ਼ਾਦ)- ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਲੋਂ ਅਕਾਦਮਿਕ ਸ਼ੈਸ਼ਨ 2015-16 ਵਿੱਚ ਪਲੇਸਮੈਂਟ ਡਰਾਇਵ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇੰਜੀਨੀਅਰਿੰਗ, ਫਾਰਮੇਸੀ, ਡਿਪਲੋਮਾ, ਆਈ.ਟੀ, ਐਗਰੀਕਲਚਰ, ਆਰਕੀਟੈਕਚਰ, ਮੈਨੇਜਮੈਂਟ ਖੇਤਰ ਦੇ 1365 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨਾਂ ਵਿੱਚੋਂ 934 ਵਿਦਿਆਰਥੀਆਂ ਨੂੰ ਕੰਪਨਿਆਂ ਵਲੋਂ 1.80 ਤੋਂ 5.46 ਲੱਖ ਦੇ ਸਲਾਨਾ ਪੈਕੇਜ 'ਤੇ ਨਿਯੂਕਤ ਕੀਤਾ ਗਿਆ।
ਇਨਾਂ ਪਲੇਸਮੇਂਟ ਡਰਾਇਵ ਵਿੱਚ ਵਿਸ਼ਵ ਪ੍ਰਸਿੱਧ ਕੰਪਨਿਆਂ- ਟੀਸੀਐਸ, ਆਈਗੇਟ, ਏਔਨ ਐਨ.ਆਈ.ਆਈ.ਟੀ, ਐਚਸੀਐਲ ਟੈਕਨਾਲੋਜੀ, ਐਲ ਐਂਡ ਟੀ ਕੰਸਟਰਕਸ਼ਨਜ਼, ਐਕਸਿਜ਼ ਬੈਂਕ, ਐਚ ਡੀ ਐਫ ਸੀ ਬੈਂਕ, ਕੌਲੈਬੇਰਾ ਟੈਕਨਾਲੋਜੀਜ਼ ਪ੍ਰਾਈਵੇਟ ਲਿਮਿਟਡ ਆਦਿ ਸ਼ਾਮਿਲ ਹੋਇਆਂ। ਕੰਪਨੀ ਅਧਿਰਾਕਿਆਂ ਵਲੋਂ ਐਪਟੀਟਯੂਡ ਟੈਸਟ, ਲਿਖਿਤ ਟੈਸਟ, ਗਰੁੱਪ ਡਿਸਕਸ਼ਨ, ਟੈਕਨੀਕਲ ਟੈਸਟ, ਪਰਸਨਲ ਇੰਟਰਵਿਊ ਆਦਿ ਨੇ ਅਨੁਸਾਰ ਵਿਦਿਆਰਥੀਆਂ ਦਾ ਚੌਣ ਕੀਤਾ ਗਿਆ।
ਚੁਣੇ ਗਏ ਵਿਦਿਆਰਥੀਆਂ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੀ ਕੰਪਨੀ ਵਿੱਚ ਨੌਕਰੀ ਹਾਸਲ ਕਰਨ ਨਾਲ ਸਾਡਾ ਇੱਕ ਬਹੁਤ ਵੱਡਾ ਸੁਪਨਾ ਪੂਰਾ ਹੋ ਗਿਆ ਹੈ। ਹੁਣ ਅਸੀਂ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਕੰਪਨੀ ਅਧਿਕਾਰੀਆਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ।
ਸੀਟੀ ਇੰਸਟੀਚਿਊਸ਼ਨਜ਼ ਦੇ ਡਾਇਰੈਕਟਰ ਕੈਂਪਸ ਡਾ. ਪੀ. ਐਸ. ਬੇਦੀ ਨੇ ਕਿਹਾ ਕਿ ਸਾਡਾ ਮੰਤਵ ਆਪਣੇ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਾਪਤ ਕਰਨ ਦੇ ਮੌਕੇ ਦੇਣ ਤੋ ਪਹਿਲਾ ਇੰਡਸਟਰੀ ਵਿੱਚ ਕੰਮ ਕਰਨ ਲਈ ਤਿਆਰ ਕਰਨਾ ਵੀ ਹੈ। ਇਸਦੇ ਲਈ ਸਾਡੇ ਕੈਂਪਸ ਵਿੱਚ ਐਂਟਰਪ੍ਰਿਨਿਯੂਰਸ਼ਿਪ ਡਿਵੇਲਪਮੇਂਟ ਸੈਲ ਦਾ ਵੀ ਨਿਰਮਾਣ ਕੀਤਾ ਗਿਆ ਹੈ। ਜਿੱਥੇ ਵਿਦਿਆਰਥੀਆਂ ਨੂੰ ਨਿੱਜੀ ਕੰਪਨਿਆਂ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇੱਥੇ ਵਿਦਿਆਰਥੀਆਂ ਨੂੰ ਹਰ ਕੰਮ ਦੀ ਸਮਝ ਅਤੇ ਉਸ ਦਾ ਜਾਣਕਾਰ ਬਨਾਉਣ ਵੱਲ ਧਿਆਨ ਦਿੱਤਾ ਜਾਂਦਾ ਹੈ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਇਸ ਪਲੇਸਮੇਂਟ ਪ੍ਰੋਸੈਸ ਵਿੱਚ ਹਿੱਸਾ ਲੈ ਕੇ ਨਾਂ ਸਿਰਫ਼ ਵਿਦਿਆਰਥੀਆਂ ਦਾ ਆਤਮਵਿਸ਼ਵਾਸ ਵਧੱਦਾ ਹੈ ਬਲਕਿ ਕੰਪਨੀ ਅਧਿਕਾਰਿਆਂ ਨੂੰ ਆਪਣੀ ਜ਼ਰੂਰਤ ਅਨੁਸਾਰ ਕਰਮਚਾਰੀ ਚੁਨਣ ਦਾ ਮੌਕਾ ਵੀ ਪ੍ਰਾਪਤ ਹੁੰਦਾ ਹੈ। ਆਪਣੀ ਕਾਰਪੋਰੇਟ ਸਾਮਾਜਿਕ ਜਿੰਮੇਵਾਰੀ ਦੇ ਤਹਿਤ ਅਸੀਂ ਇਹਨਾਂ ਪਲੇਸਮੇਂਟ ਡਰਾਇਵ ਵਿੱਚ ਹੋਰ ਕਾਲਜਾਂ ਅਤੇ ਯੂਨਿਵਰਸਿਟੀ ਤੋਂ ਵੀ ਵਿਦਿਆਰਥੀਆਂ ਨੂੰ ਸ਼ਾਮਿਲ ਹੋਣ ਲਈ ਸੱਦਾ ਦਿੰਦੇ ਹਾਂ। ਜਿਸ ਨਾਲ ਹਰ ਮਿਹਨਤੀ ਵਿਦਿਆਰਥੀ ਆਪਣੀ ਕਲਾ ਅਨੁਸਾਰ ਨੌਕਰੀ ਪ੍ਰਾਪਤ ਕਰ ਸਕੇ।

No comments: