BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਰਤ ਸਰਕਾਰ ਵਲੋਂ ਆਮਦਨ ਘੋਸ਼ਣਾ ਸਕੀਮ -2016 ਸ਼ੁਰੂ

ਬਠਿੰਡਾ, 25 ਜੂਨ (ਬਿਊਰੋ)- ਭਾਰਤ ਸਰਕਾਰ  ਵਲੋਂ ਆਮਦਨ ਘੋਸ਼ਣਾ ਯੋਜਨਾ-2016 ਆਰੰਭੀ ਹੈ ਜਿਸ ਤਹਿਤ ਉਨ੍ਹਾਂ ਵਿਅਕਤੀਆਂ ਨੂੰ ਇਕ ਹੋਰ ਮੌਕਾ ਦਿਤਾ ਗਿਆ ਹੈ ਜਿਨ੍ਹਾਂ ਨੇ ਪਹਿਲਾ ਆਪਣੀ ਪੂਰੀ ਆਮਦਨ ਐਲਾਨ ਨਹੀ ਸੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਉਨ੍ਹਾਂ ਲੋਕਾਂ ਨੂੰ ਇਕ ਮੌਕਾ ਪ੍ਰਦਾਨ ਕਰਨਾ ਹੈ ਜਿਹੜੇ ਪਹਿਲਾਂ ਆਪਣੀ ਪੂਰੀ ਆਮਦਨ ਐਲਾਨ ਨਹੀ ਕਰ ਸਕੇ ਅਤੇ ਹੁਣ ਉਨ੍ਹਾਂ ਨੂੰ ਇਸ ਸਕੀਮ ਤਹਿਤ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਅਪਣੀ ਅਣ-ਐਲਾਨੀ ਆਮਦਨ ਦਾ ਐਲਾਨ ਕਰਕੇ ਉਸਦਾ ਬਣਦਾ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦਸਿਆ ਕਿ ਇਹ ਸਕੀਮ 30 ਸਤੰਬਰ, 2016 ਤੱਕ ਲਾਗੂ ਹੈ। ਬਠਿੰਡਾ, ਮਾਨਸਾ, ਅਬੋਹਰ,  ਮੁਕਤਸਰ, ਫਰੀਦਕੋਟ ਤੇ ਫਿਰੋਜਪੁਰ ਦਫਤਰਾਂ ਲਈ ਨੋਡਲ ਅਫਸਰ ਨਿਯੁਕਤ ਕਰ ਦਿੱਤੇ ਗਏ ਹਨ। ਉਨ੍ਹਾਂ ਦਸਿਆ ਕਿ ਬਿਣੇ-ਪੱਤਰ ਅਤੇ ਹੋਰ ਸਬੰਧਤ ਦਸਤਾਵੇਜ ਆਮਦਨ ਕਰ ਦਫਤਰ, ਬਠਿੰਡਾ ਦੇ ਸੁਵਿਧਾ ਕੇਂਦਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।

No comments: