BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

2017 ਵਿਧਾਨ ਸਭਾ ਚੋਣਾਂ ਲਈ ਜਲੰਧਰ ਜਿਲੇ ਵਿਚ 1830 ਪੋਲਿੰਗ ਕੇਂਦਰ ਸਥਾਪਿਤ

ਆਮ ਲੋਕਾਂ ਵਿਚੋਂ ਤਿਆਰ ਕੀਤੇ ਜਾਣਗੇ ਬੂਥ ਲੈਵਲ ਅਵੈਰਨੈਸ ਗਰੁੱਪ
ਜਲੰਧਰ 28 ਜੂਨ (ਜਸਵਿੰਦਰ ਆਜ਼ਾਦ)- ਆਗਾਮੀ ਵਿਧਾਨ ਸਭਾ ਚੋਣਾਂ 2017 ਲਈ ਜਲੰਧਰ ਜਿਲੇ ਵਿਚ ਕੁੱਲ 1830 ਪੋਲਿੰਗ ਕੇਂਦਰ ਸਥਾਪਿਤ ਕੀਤੇ ਗਏ, ਜਿਸ ਵਿਚੋਂ ਸਭ ਤੋਂ ਵੱਧ 244 ਕੇਂਦਰ ਨਕੋਦਰ ਵਿਧਾਨ ਸਭਾ ਹਲਕੇ ਵਿਚ ਬਣਾਏ ਗਏ ਹਨ। ਅੱਜ ਇੱਥੇ ਵਿਧਾਨ ਸਭਾ ਚੋਣਾਂ ਸਬੰਧੀ ਐਸ.ਡੀ.ਐਮਜ਼ , ਚੋਣ ਤਹਿਸੀਲਦਾਰਾਂ ਤੇ ਹੋਰ ਉੱਚ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਚੋਣ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ  ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਿਸ ਪਿੱਛੋਂ ਇਹ ਤਜ਼ਵੀਜ਼ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਪ੍ਰਵਾਨਗੀ ਲਈ ਭੇਜੀ ਗਈ ਹੈ।
ਰੈਸ਼ਲੇਨਾਈਜੇਸ਼ਨ ਪਿੱਛੋਂ 26 ਹੋਰ ਪੋਲਿੰਗ ਕੇਂਦਰ ਬਣਾਏ ਗਏ ਹਨ, ਜਿਸ ਨਾਲ ਇਨਾਂ ਦੀ ਗਿਣਤੀ 1804 ਤੋਂ ਵਧਕੇ  1830 ਹੋ ਗਈ ਹੈ। ਇਸ ਵਿਚੋਂ ਫਿਲੌਰ ਵਿਚ 230, ਨਕੋਦਰ ਵਿਚ 244, ਸ਼ਾਹਕੋਟ ਵਿਚ 234, ਕਰਤਾਰਪੁਰ ਵਿਚ 217, ਜਲੰਧਰ ਪੱਛਮੀ ਵਿਚ 158, ਜਲੰਧਰ ਕੇਂਦਰੀ 158, ਜਲੰਧਰ ਉੱਤਰੀ 172, ਜਲੰਧਰ ਕੈਂਟ 204 ਅਤੇ ਆਦਮਪੁਰ ਵਿਖੇ 213 ਪੋਲਿੰਗ ਕੇਂਦਰ ਬਣਾਏ ਗਏ ਹਨ।
ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਗਰੂਕ  ਕਰਨ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਇਸ ਵਾਰ ਬੂਥ ਲੈਵਲ ਅਵੇਰਨੈਸ ਗਰੁੱਪ ਵੀ ਕਾਇਮ ਕਰਨ ਦੀ ਪ੍ਰਕ੍ਰਿਆ ਆਰੰਭੀ ਗਈ ਹੈ। ਇਹ ਗਰੁੱਪ ਹਰ ਪੋਲਿੰਗ ਕੇਂਦਰ 'ਤੇ ਸਥਾਪਿਤ ਕੀਤਾ ਜਾਵੇਗਾ ਤੇ ਇਸਦੇ ਮੈਂਬਰ ਆਮ ਲੋਕਾਂ ਵਿਚੋਂ, ਜੋ ਕਿ ਸਿਆਸੀ ਤੌਰ 'ਤੇ ਬਿਲਕੁਲ ਨਿਰਪੱਖ ਹੋਣਗੇ, ਬਣਾਏ ਜਾਣਗੇ।
ਇਨਾਂ ਗਰੁੱਪਾਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੋਟਰ ਸੂਚੀ ਵਿਚ ਰਜਿਸਟ੍ਰੇਸ਼ਨ ਸਬੰਧੀ ਸਮੱਗਰੀ (ਬੁਕਲੈਟ, ਪੋਸਟਰ, ਪੈਫਲੈਂਟ) ਯਕੀਨੀ ਬਣਾਏ ਜਾਣ ਦੇ ਨਾਲ-ਨਾਲ ਨੌਜਵਾਨਾਂ ਨੂੰ ਨੁੱਕੜ ਨਾਟਕਾਂ ਰਾਹੀਂ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਕੂਲਾਂ ਵਿਚ ਨਾਟਕ, ਕੁਇਜ਼ ਪ੍ਰੋਗਰਾਮਾਂ ਰਾਹੀਂ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਸੀਨੀਅਰ ਸਿਟੀਜ਼ਨਾਂ, ਸੇਵਾ ਮੁਕਤ ਅਧਿਕਾਰੀਆਂ, ਗੈਰ ਸਰਕਾਰੀ ਸੰਗਠਨਾਂ, ਐਨ.ਐਸ.ਐਸ. ਤੇ ਐਨ.ਸੀ.ਸੀ. ਕੈਡੇਟਾਂ ਦੀ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਵਲੋਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਗੁੰਮ ਹੋਏ, ਮਰ ਚੁੱਕੇ ਤੇ ਸ਼ਿਫਟ ਹੋਏ ਵੋਟਰਾਂ ਸਬੰਧੀ ਜਾਣਕਾਰੀ ਇਕੱਤਰ ਕਰਕੇ ਸੁਧਾਈ ਸਬੰਧੀ ਅੰਕੜੇ ਚੋਣ ਸਬੰਧੀ ਸਾਫਟਵੇਅਰ ਵਿਚ ਦਰਜ ਕੀਤੇ ਜਾਣ। ਮੀਟਿੰਗ ਦੌਰਾਨ ਐਸ.ਡੀ.ਐਮ. ਨਕੋਦਰ ਦਮਨਜੀਤ ਸਿੰਘ ਮਾਨ, ਐਸ.ਡੀ.ਐਮ. ਜਲੰਧਰ-1 ਡਾ. ਰਜਤ ਉਬਰਾਏ, ਐਸ.ਡੀ.ਐਮ. ਸ਼ਾਹਕੋਟ ਡਾ. ਸੰਜੀਵ ਸ਼ਰਮਾ, ਐਸ.ਡੀ.ਐਮ. ਫਿਲੌਰ ਸੁਭਾਸ਼ ਗੁਪਤਾ, ਡੀ.ਆਰ.ਓ. ਪਰਮਜੀਤ ਸਿੰਘ ਸਹੋਤਾ ਤੇ ਹੋਰ ਅਧਿਕਾਰੀ ਹਾਜ਼ਰ ਸਨ।

No comments: