BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

32 ਸਾਲ ਦੀਆਂ ਸੇਵਾਵਾਂ ਤੋਂ ਬਾਅਦ ਐਚ.ਐਮ.ਵੀ ਦੇ ਕੁਲਵੰਤ ਸਿੰਘ ਹੋਏ ਸੇਵਾ ਮੁਕਤ

ਜਲੰਧਰ 1 ਜੂਨ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ ਵਿਖੇ ਸ਼੍ਰੀ ਕੁਲਵੰਤ ਸਿੰਘ, ਲੇਖਾ ਅਧਿਕਾਰੀ ਨੂੰ ਸੇਵਾ ਮੁਕਤੀ ਦੇ ਮੌਕੇ 'ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।  ਜਿਸ ਵਿੱਚ ਪ੍ਰਿੰਸੀਪਲ ਡਾ. ਅਜੇ ਸਰੀਨ ਵਲੋਂ ਸ਼੍ਰੀ ਕੁਲਵੰਤ ਸਿੰਘ ਜੀ ਦੁਆਰਾ ਕਾਲਜ ਨੂੰ 32 ਸਾਲ ਦਿੱਤੀਆਂ ਸੇਵਾਵਾਂ ਦੀ ਖੂਬ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹਨਾਂ ਦਾ ਸਾਰੇ ਮੈਂਬਰਾਂ ਦੇ ਪ੍ਰਤਿ ਪਿਆਰ ਅੱਜ ਸੈਂਕੜੇ ਮੈਂਬਰਾਂ ਦੀ ਮੌਜੂਦਗੀ ਦੱਸ ਰਹੀ ਹੈ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਆਪਣੇ ਸਟਾਫ ਨਾਲ ਕਿੰਨੇ ਗਹਿਰੇ ਸਬੰਧ ਹਨ। ਉਹਨਾਂ ਦੱਸਿਆ ਕਿ ਕੁਲਵੰਤ ਸਿੰਘ ਇਕ ਅਨੁਸ਼ਾਸਿਤ ਵਿਅਕਤੀ ਹਨ ਅਤੇ ਉਹਨਾਂ ਅਨੁਸ਼ਾਸਨ ਦੀ ਮਿਸਾਲ ਕਾਲਜ ਦੇ ਕਰਮਚਾਰੀਆਂ ਨੂੰ ਵੀ ਦਿੱਤੀ ਹੈ। ਉਹਨਾਂ ਵਲੋਂ ਕਾਲਜ ਦੇ ਹਿਤ ਵਿੱਚ ਕੀਤੇ ਗਏ ਕਾਰਜ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਦੀ ਆਗਾਮੀ ਜ਼ਿੰਦਗੀ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇਮਪਲਾਈਜ ਯੂਨਿਅਨ ਪੰਜਾਬ ਏਡਿਡ ਅਤੇ ਅਨਏਡਿਡ ਦੇ ਪ੍ਰਧਾਨ ਸ਼੍ਰੀ ਮਦਨ ਲਾਲ ਖੁੱਲਰ ਨੇ ਸ਼੍ਰੀ ਕੁਲਵੰਤ ਸਿੰਘ ਵਲੋਂ ਯੁਨਿਅਨ ਵਿੱਚ ਦਿੱਤੀਆਂ ਸੇਵਾਵਾਂ ਦੀ ਖੂਬ ਪ੍ਰਸ਼ੰਸਾ ਕੀਤੀ।  ਉਹਨਾਂ ਦੇ ਨਾਲ ਪਦਾਧਿਕਾਰੀ ਸ਼੍ਰੀ ਰਾਜੀਵ ਭਸੀਨ, ਭੂਪਿੰਦਰ ਠਾਕੁਰ, ਸੁਨੀਲ ਕੁਮਾਰ, ਡੀਏਵੀ ਕਾਲਜ ਕੋਆਰਡੀਨੇਟਿੰਗ ਕਮੇਟੀ ਪੰਜਾਬ ਦੇ ਕਨਵੀਨਰ ਜਗਦੀਪ ਸਿੰਘ ਵੀ ਮੌਜੂਦ ਸਨ। ਉਹਨਾਂ ਨਾਲ ਬਿਤਾਏ ਹੋਏ ਪਲਾਂ ਨੂੰ ਸ਼੍ਰੀ ਰਮਨ ਬਹਿਲ, ਪੰਕਜ ਜਯੋਤਿ, ਲਖਵਿੰਦਰ ਸਿੰਘ, ਰਵਿ ਮੈਨੀ ਨੇ ਸਾਂਝਾ ਕੀਤਾ। ਪ੍ਰਿੰਸੀਪਲ ਡਾ. ਸ਼੍ਰੀਮਤੀ ਅਜੇ ਸਰੀਨ ਵਲੋਂ ਉਹਨਾਂ ਨੂੰ ਯਾਦ ਚਿੰਨ੍ਹ ਅਤੇ ਦੁਸ਼ਾਲਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ: ਸ਼੍ਰੀਮਤੀ ਸੁਦਰਸ਼ਨਾ, ਸ਼੍ਰੀ ਬਲਬੀਰ ਸਿੰਘ, ਮੋਨਾ, ਨਿਸ਼ਾ, ਪ੍ਰਭਜੀਤ ਨੂੰ ਵੀ ਸਨਮਾਨਤ ਕੀਤਾ ਗਿਆ। ਮੰਚ ਦਾ ਸੰਚਾਲਨ ਸ਼੍ਰੀਮਤੀ ਸੀਮਾ ਜੋਸ਼ੀ ਨੇ ਕੀਤਾ। ਇਸ ਮੌਕੇ ਤੇ ਟੀਚਿੰਗ ਸਟਾਫ ਦੇ ਸਚਿਵ ਪੋ. ਕੁਲਜੀਤ ਕੌਰ, ਸਟਾਫ ਸਹਿ ਸਚਿਵ ਸ਼੍ਰੀਮਤੀ ਦੀਪਸ਼ਿਖਾ, ਸ਼੍ਰੀਮਤੀ ਰਮਨੀਤਾ ਸੈਨੀ ਸ਼ਾਰਦਾ, ਡਾ. ਰਾਜੀਵ ਕੁਮਾਰ ਸਹਿਤ ਸਾਰਾ ਨਾਨ ਟੀਚਿੰਗ ਸਟਾਫ ਮੌਜੂਦ ਸੀ।

No comments: