BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

...ਤੇ ਇੰਝ ਮਨਾਈ ਕ੍ਰਿਸਮਸ: ਸਕਾਈ ਸਿਟੀ ਦੇ ਇਕ ਕਾਮੇ ਨੇ 45000 ਡਾਲਰ ਦੇ ਚਿਪਸ ਹੀ ਚੁਰਾ ਲਏ

ਆਕਲੈਂਡ-28 ਜੂਨ (ਹਰਜਿੰਦਰ ਸਿੰਘ ਬਸਿਆਲਾ)-ਸਕਾਈ ਸਿਟੀ ਦੇ ਇਕ ਕਾਮੇ ਨੇ ਪਿਛਲੇ ਸਾਲ ਆਪਣੇ ਮਾਲਕ ਦੇ ਲਗਪਗ 45000 ਡਾਲਰ ਦੇ ਚਿਪਸ ਹੀ ਤਰੀਕੇ ਨਾਲ ਚੁਰਾ ਲਏ। 34 ਸਾਲਾ ਚੰਦਰਾ ਕੋਮਾਟੀ ਰੈਡੀ ਇਸ ਦਾ ਅੱਜ ਦੋਸ਼ੀ ਪਾਇਆ ਗਿਆ ਹੈ। ਇਸਦੇ ਨਾਲ ਇਕ ਹੋਰ ਕਾਮਾ ਵੀ ਸ਼ਾਮਿਲ ਸੀ ਜਿਸ ਨੂੰ 220 ਘੰਟੇ ਦੀ ਕਮਿਊਨਿਟੀ ਸਜ਼ਾ ਲਗਾਈ ਗਈ ਹੈ ਜਦ ਕਿ ਰੈਡੀ ਨੂੰ ਅਗਸਤ ਮਹੀਨੇ ਸਜ਼ਾ ਸੁਣਾਈ ਜਾਵੇਗੀ। ਮਾਊਂਟ ਰੌਸਕਿਲ ਵਾਸੀ ਰੈਡੀ ਦੀ ਸੁਣਵਾਈ ਅੱਜ ਜ਼ਿਲਾ ਅਦਾਲਤ ਆਕਲੈਂਡ ਵਿਖੇ ਹੋਈ। ਸਕਾਈ ਸਿਟੀ ਤੋਂ ਭਾਵੇਂ ਉਸਨੂੰ ਉਸੇ ਵੇਲੇ ਮੁਅਤਲ ਕਰ ਦਿੱਤਾ ਗਿਆ ਸੀ, ਪਰ ਅਦਾਲਤੀ ਕਾਰਵਾਈ ਜਾਰੀ ਸੀ। ਇਹ ਸਕਾਈ ਸਿਟੀ ਟੋਕਨਾਂ ਦੇ ਰਾਹੀਂ ਚਿਪਸ ਖਿਸਕਾਉਂਦੇ ਸਨ ਅਤੇ ਫਿਰ ਆਪਸ ਵਿਚ ਪੈਸੇ ਵੰਡਦੇ ਸਨ। ਇਕ ਹੋਰ 24 ਸਾਲਾ ਵਿਅਕਤੀ ਵੀ ਇਸ ਦੇ ਵਿਚ ਸ਼ਾਮਿਲ ਹੈ ਜਿਸ ਨੇ 40000 ਡਾਲਰ ਦੇ ਚਿਪਸਾ ਦਾ ਆਦਾਨ ਪ੍ਰਦਾਨ ਕੀਤਾ ਉਸਦੀ ਪੇਸ਼ੀ ਅਗਲੇ ਮਹੀਨੇ ਹੈ। ਪਿਛਲੇ ਸਾਲ ਕ੍ਰਿਸਮਸ ਦੇ ਤਿਉਹਾਰ ਮੌਕੇ ਇਹ ਕਾਰਾ ਸ਼ੁਰੂ ਹੋਇਆ ਸੀ। ਉਸ ਰਾਤ 990 ਡਾਲਰ ਦੇ ਇਕ ਨੂੰ ਅਤੇ 1485 ਡਾਲਰ ਦੇ ਹੋਰ ਵੱਖਰੇ ਚਿਪਸ ਖਿਸਕਾਏ ਗਏ ਸਨ। ਅਗਲੇ ਤਿੰਨ ਹਫਤਿਆਂ ਦੇ ਵਿਚ ਇਹ ਚਿਪਸ ਲਗਾਤਾਰ ਬਾਹਰ ਨਿਕਲਦੇ ਰਹੇ ਅਤੇ ਇਨਾਂ ਨੂੰ ਇਕ ਖਾਸ ਬੰਦਾ ਹੀ ਖ੍ਰੀਦਦਾ ਸੀ।

No comments: