BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੇਰਾ ਚਹੇੜੂ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 488ਵਾਂ ਜੋਤੀ ਜੋਤ ਸਮਾਏ ਦਿਵਸ ਅਤੇ ਸ਼ੰਗਰਾਂਦ ਦਾ ਦਿਹਾੜਾ ਮਨਾਇਆ

ਦੇਸ਼ਾਂ ਵਿਦੇਸ਼ਾਂ ਵਿੱਚੋਂ ਡੇਰਾ ਚਹੈੜੂ ਵਿਖੇ ਨਤਮਸਤਕ ਹੋਇਆਂ ਭਾਰੀ ਗਿਣਤੀ ਵਿੱਚ ਸੰਗਤਾਂ
ਸੰਤ ਬਾਬਾ ਕ੍ਰਿਸ਼ਨ ਨਾਥ ਜੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਦੇ ਤੇ ਹਾਜਰ ਸੰਗਤਾਂ।
ਜੰਡੂ ਸਿੰਘਾ/ਪਤਾਰਾ 14 ਜੂਨ (ਅਮਰਜੀਤ ਸਿੰਘ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਨਾਨਕ ਨਗਰੀ ਜੀ.ਟੀ. ਰੋਡ ਚਹੈੜੂ ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 488ਵਾਂ ਜੋਤੀ ਜੋਤ ਸਮਾਏ ਦਿਵਸ ਅਤੇ ਹਾੜ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦੀ ਵਿਸੇਸ਼ ਰਹਿਨੁਮਾਈ ਹੇਠ ਬਹੁਤ ਪਿਆਰ ਸਤਿਕਾਰ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਵਿਸ਼ਾਲ ਪੰਡਾਲ ਸਜਾਏ ਗਏ, ਜਿਸ ਵਿੱਚ ਰਾਗੀ ਭਾਈ ਕੁਲਵਿੰਦਰਪਾਲ ਮਹਿਮੀ ਅਤੇ ਸਾਥੀ ਦਕੋਹੇ ਵਾਲੇ, ਸੰਤ ਮੋਹਨ ਦਾਸ ਨੂਰਪੁਰ, ਮਹੰਤ ਅਵਤਾਰ ਦਾਸ ਚਹੈੜੂ, ਪਰਮਜੀਤ ਪੰਮਾਂ, ਗਾਇਕ ਮਨਜੀਤ ਜਾਚਕ, ਬਾਬਾ ਸੰਤੋਖ ਸਿੰਘ, ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਬੀਤੀ 9 ਜੂਨ ਨੂੰ ਸੰਤ ਬਾਬਾ ਫੂਲ ਨਾਥ ਜੀ ਦੇ ਸਲਾਨਾਂ ਜੋੜ ਮੇਲੇ ਦੇ ਸਮਾਗਮਾਂ ਵਿੱਚ ਵਿਸੇਸ਼ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੋਕੇ ਤੇ ਮਹਾਪੁਰਸ਼ਾਂ ਵੱਲੋਂ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਸਬੰਧੀ ਵਿਸ਼ੇਸ਼ ਚਾਨਣਾਂ ਪਾ ਕੇ ਨਿਹਾਲ ਕੀਤਾ, ਅਤੇ ਸੰਗਤਾਂ ਨੂੰ ਆਪਸ ਵਿੱਚ ਰੱਲਮਿੱਲ ਕੇ ਰਹਿੰਦੇ ਹੋਏ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਮਹਾਪੁਰਸਾਂ ਨੇ ਦਸਿਆ ਕਿ 28 ਜੂਨ ਨੂੰ ਪਿੰਡ ਜੈਤੇਵਾਲੀ ਵਿੱਖੇ ਸੰਤ ਬਾਬਾ ਫੂਲ ਨਾਥ ਜੀ ਦੇ ਸਲਾਨਾਂ ਜੋੜ ਮੇਲੇ ਦੇ ਸਮਾਗਮ ਸੰਗਤਾਂ ਵੱਲੋਂ ਕੁਟੀਆਂ ਵਿੱਖੇ ਮਨਾਏ ਜਾ ਰਹੇ ਹਨ, ਉਨਾਂ ਸਮੂਹ ਸੰਗਤਾਂ ਨੂੰ ਇਨਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁਜਣ ਦੀ ਅਪੀਲ ਕੀਤੀ ਹੈ। ਇਸ ਮੋਕੇ ਤੇ ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੋਕੇ ਤੇ ਸੰਤ ਬਾਬਾ ਫੂਲ ਨਾਥ ਪਬਲਿਕ ਚੈਰੀਟੇਬਲ ਟਰੱਸਟ ਰਜਿ. ਇੰਡੀਆਂ ਯੂਰਪ ਯੂ.ਕੇ, ਸੰਤ ਬਾਬਾ ਬ੍ਰਹਮ ਨਾਥ ਜੀ ਸੇਵਾ ਐਜੂਕੇਸ਼ਨ ਸੋਸਾਇਟੀ ਰਜਿ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਮੈਨੇਜਮੈਂਟ ਕਮੇਟੀ ਜੈਤੇਵਾਲੀ ਦੀਆਂ ਸਮੂਹ ਸੰਗਤਾਂ ਅਤੇ ਸੇਵਾਦਾਰ ਹਾਜਰ ਸਨ।

No comments: