BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜ਼ਿਲੇ ਵਿੱਚ ਉਸਾਰੀ ਕਾਮਿਆਂ ਦੇ ਬੱਚਿਆਂ ਨੂੰ 650 ਸਾਈਕਲ ਦਿੱਤੇ ਜਾਣਗੇ-ਸਹਾਇਕ ਕਮਿਸ਼ਨਰ ਕਿਰਤ

ਜਲੰਧਰ 10 ਜੂਨ (ਜਸਵਿੰਦਰ ਆਜ਼ਾਦ)- ਬਿਲਡਿੰਗ ਉਸਾਰੀ ਬੋਰਡ ਵਲੋਂ ਸਰਕਾਰੀ ਸਕੂਲਾਂ ਵਿਚ 9ਵੀਂ ਅਤੇ 12ਵੀਂ ਜਮਾਤ ਵਿਚ ਪੜਦੇ ਕਿਰਤੀ ਕਾਮਿਆਂ ਦੇ ਬੱਚਿਆਂ ਨੂੰ 650 ਸਾਈਕਲ ਤਕਸੀਮ ਕੀਤੇ ਜਾਣਗੇ। ਇਹ ਜਾਣਕਾਰੀ ਸਹਾਇਕ ਕਮਿਸ਼ਨਰ ਕਿਰਤ ਵਿਭਾਗ ਸz.ਸੁਖਜਿੰਦਰ ਸਿੰਘ ਨੇ ਅੱਜ ਇਥੇ ਭਾਰਗੋ ਕੈਂਪ ਵਿਖੇ ਹਲਕਾ ਜਲੰਧਰ ਪੱਛਮੀ ਨਾਲ ਸਬੰਧਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਸਾਈਕਲ ਤਕਸੀਮ ਕਰਨ ਮੌਕੇ ਦਿੱਤੀ। ਇਸ ਮੌਕੇ 'ਤੇ ਉਨਾਂ ਦੇ ਨਾਲ ਸ੍ਰੀ ਚੂਨੀ ਲਾਲ ਭਗਤ ਕਿਰਤ ਮੰਤਰੀ ਪੰਜਾਬ ਦੇ ਨੁਮਾਇੰਦੇ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਸ੍ਰੀ ਮਹਿੰਦਰ ਭਗਤ ਤੇ ਹੋਰ ਆਗੂ ਹਾਜ਼ਰ ਸਨ। ਉਨਾਂ ਦੱਸਿਆ ਕਿ ਹੁਣ ਤੱਕ ਵਿਧਾਨਸਭਾ ਹਲਕਾ ਕਰਤਾਰਪੁਰ,ਆਦਮਪੁਰ ਆਦਿ ਹਲਕਿਆਂ ਵਿਚ ਸਾਈਕਲ ਤਕਸੀਮ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਹਲਕਿਆਂ ਵਿਚ ਅਗਲੇ ਕੁਝ ਦਿਨਾਂ ਵਿਚ ਸਾਈਕਲ ਤਕਸੀਮ ਕਰ ਦਿੱਤੇ ਜਾਣਗੇ।
ਉਨਾਂ ਦੱਸਿਆ ਕਿ ਜ਼ਿਲੇ ਵਿਚ 50 ਹਜ਼ਾਰ ਕਾਮਿਆਂ ਨੂੰ ਰਜਿਸਟਰਡ ਕੀਤਾ ਗਿਆ ਸੀ ਪਰ ਇਸ ਵੇਲੇ 16000 ਅਜਿਹੇ ਰਜਿਸਟਰਡ ਕਾਮੇ ਹਨ ਜਿਹੜੇ ਕਿ ਉਸਾਰੀ ਬੋਰਡ ਨਾਲ ਲਗਾਤਾਰ ਜੁੜੇ ਹੋਏ ਹਨ। ਉਨਾਂ ਕਿਹਾ ਕਿ ਬਿਲਡਿੰਗ ਉਸਾਰੀ ਬੋਰਡ ਵਲੋਂ 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਨੂੰ ਸਕੂਲਾਂ ਤੱਕ ਜਾਣ ਵਾਸਤੇ ਸਾਈਕਲ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਪਹਿਲੀ ਜਮਾਤ ਤੋਂ ਲੈ ਕੇ ਉੱਚ ਸਿੱਖਿਆ ਅਤੇ ਪ੍ਰੋਫੈਸ਼ਨਲ ਕੋਰਸਾਂ ਲਈ 4000 ਤੋਂ ਲੈ ਕੇ 70000 ਰੁਪਏ ਤੱਕ ਸਲਾਨਾ ਵਜ਼ੀਫਾ ਦਿੱਤਾ ਜਾਂਦਾ ਹੈ ਅਤੇ ਇਕ ਪਰਿਵਾਰ ਦੀਆਂ ਦੋ ਲੜਕੀਆਂ ਦੀ ਸ਼ਾਦੀ 'ਤੇ 31-31 ਹਜ਼ਾਰ ਰੁਪਏ ਦੀ ਸ਼ਗਨ ਸਕੀਮ ਵੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਉਸਾਰੀ ਕਾਮਿਆਂ ਦੀ ਦੁਰਘਟਨਾ ਵਿਚ ਮੌਤ ਹੋਣ ਤੇ 4 ਲੱਖ ਰੁਪਏ ਅਤੇ ਸਧਾਰਨ ਮੌਤ 'ਤੇ 3 ਲੱਖ ਰੁਪਏ ਦੇ ਬੀਮੇ ਦੀ ਅਦਾਇਗੀ ਕੀਤੀ ਜਾਂਦੀ ਹੈ। ਉਨਾਂ ਅਗੇ ਦੱਸਿਆ ਕਿ ਉਸਾਰੀ ਬੋਰਡ ਨਾਲ ਰਜਿਸਟਰਡ ਕਾਮਿਆਂ ਨੂੰ ਘੱਟ ਤੋ ਘੱਟ 2000 ਅਤੇ ਵੱਧ ਤੋਂ ਵੱਧ 25000 ਰੁਪਏ ਸਲਾਨਾ ਪੈਨਸ਼ਨ ਦਿੱਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਪਰਿਵਾਰ ਦੇ ਹਰ ਮੈਂਬਰ ਨੂੰ 50000 ਰੁਪਏ ਦਾ ਇਲਾਜ ਅਤੇ 5 ਲੱਖ ਤੱਕ ਬੀਮਾ ਸਕੀਮ ਅਧੀਨ ਕਵਰ ਕੀਤਾ ਗਿਆ ਹੈ।

No comments: