BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਤੱਲਣ ਦੇ 65ਵੇਂ ਜੋੜ ਮੇਲੇ ਤੇ ਸੰਗਤਾਂ ਦੀਆਂ ਭਾਰੀਆਂ ਰੋਣਕਾਂ ਲੱਗੀਆਂ

ਮੰਤਰੀ ਵਿਜੈ ਸਾਪਲਾਂ, ਅਤੇ ਡੀ.ਸੀ ਜਲੰਧਰ ਕਮਲ ਕਿਸ਼ੋਰ ਯਾਦਵ, ਦਾ ਸਨਮਾਨ ਕਰਦੇ ਰਸੀਵਰ ਕਰਨਦੀਪ ਸਿੰਘ ਭੁੱਲਰ, ਸਦਰ ਕਾਨੂੰਗੋ ਭੁਪਿੰਦਰ ਸਿੰਘ, ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 18 ਜੂਨ (ਅਮਰਜੀਤ ਸਿੰਘ)- ਪਿੰਡ ਤੱਲਣ ਜਲੰਧਰ ਵਿੱਚ ਮੋਜੂਦ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਜੀ ਵਿਖੇ ਕਰਵਾਏ ਜਾ ਰਹੇ, 65ਵੇਂ ਸਲਾਨਾਂ ਜੋੜ ਮੇਲੇ ਦੇ ਦੂਸਰੇ ਦਿਨ ਦੇ ਸਮਾਗਮਾਂ ਦੋਰਾਨ ਅੱਜ ਸੰਗਤਾਂ ਦੀਆਂ ਭਾਰੀ ਰੋਣਕਾਂ ਲੱਗੀਆਂ। ਮੇਲੇ ਦੇ ਸਬੰਧ ਵਿੱਚ ਸਜੀਆਂ ਦੁਕਾਨਾਂ ਦੇਖਣਯੋਗ ਸਨ। ਜਿਕਰਯੋਗ ਹੈ ਕਿ ਗੁਰੂ ਘਰ ਵਿੱਚ ਇਸ ਜੋੜ ਮੇਲੇ ਦੇ ਸਮਾਗਮਾਂ ਸਬੰਧੀ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹਨ। ਜਿਸਦੇ ਸਬੰਧ ਵਿੱਚ ਅੱਜ ਰਾਤ ਵੇਲੇ ਵਿਸ਼ਾਲ ਕੀਰਤਨ ਦਰਬਾਰ ਕਰਵਾਏ ਗਏ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ, ਭਾਈ ਰਣਧੀਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ, ਭਾਈ ਮਨਿੰਦਰ ਸਿੰਘ ਸ਼੍ਰੀ ਨਗਰ ਵਾਲੇ ਸੰਗਤਾਂ ਨੂੰ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਗੁਰੂ ਚਰਨਾਂ ਨਾਲ ਜੋੜਿਆ। ਸਟੇਜ ਸਕੱਤਰ ਦੀ ਭੂਮਕਿਾ ਦੂਰਦਰਸ਼ਨ ਦੇ ਸਾਬਕਾ ਨਿਊਜ ਰੀਡਰ ਤੀਰਥ ਸਿੰਘ ਢਿੱਲੋਂ ਨੇ ਨਿਭਾਈ। ਸਮਾਗਮਾਂ ਦੋਰਾਨ ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੋਕੇ ਤੇ ਰਸੀਵਰ ਕਰਨਦੀਪ ਸਿੰਘ ਭੁੱਲਰ, ਸਦਰ ਕਾਨੂੰਗੋ ਭੁਪਿੰਦਰ ਸਿੰਘ, ਪਟਵਾਰੀ ਪਰਮਜੀਤ ਸਿੰਘ, ਮੈਨੇਜਰ ਬਲਵੀਰ ਸਿੰਘ, ਮੈਨੇਜਰ ਹਰਦੇਵ ਸਿੰਘ, ਭਾਈ ਮਨਜੀਤ ਸਿੰਘ, ਪ੍ਰੀਤਮ ਸਿੰਘ ਅਤੇ ਹੋਰ ਸੇਵਾਦਾਰ ਹਾਜਰ ਸਨ।

No comments: