BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੂ.ਕੇ ਵਿੱਚ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦਾ 65ਵਾਂ ਸ਼ਹੀਦੀ ਜੋੜ ਤੇ ਸੰਗਤਾਂ ਦੀਆਂ ਭਾਰੀ ਰੋਣਕਾਂ ਲੱਗੀਆਂ-ਸੋਨੂੰ ਜੱਸੀ

ਸਮਾਗਮ ਸਬੰਧੀ ਜਾਣਕਾਰੀ ਦਿੰਦੀਆਂ ਯੂ.ਕੇ ਦੀਆਂ ਸੰਗਤਾਂ।
ਜੰਡੂ ਸਿੰਘਾ/ਪਤਾਰਾ 29 ਜੂਨ (ਅਮਰਜੀਤ ਸਿੰਘ ਜੀਤ)- ਜਲੰਧਰ ਦੇ ਪਿੰਡ ਤੱਲਣ ਦੀਆਂ ਇੰਗਲੈਂਡ ਵਿੱਚ ਵਸਦੀਆਂ ਸੰਗਤਾਂ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਹੈਵਲਕ ਰੋਡ ਸਾਉਥਹਾਲ (ਲੰਡਨ) ਵਿਖੇ ਧੰਨ ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦਾ 65ਵਾਂ ਸਲਾਨਾਂ ਜੋੜ ਮੇਲਾ ਗੁਰੂ ਘਰ ਵਿੱਚ ਬਹੁਤ ਹੀ ਪਿਆਰ ਸਤਿਕਾਰ ਨਾਲ ਮਨਾਇਆ, ਅਤੇ ਸੰਗਤਾਂ ਦੀ ਸੇਵਾ ਕੀਤੀ। ਉੱਘੇ ਸਮਾਜ ਸੇਵਕ ਅਤੇ ਪਿੰਡ ਤੱਲਣ ਦੇ ਸਾਬਕਾ ਸਰਪੰਚ ਹੰਸ ਰਾਜ ਜੱਸੀ ਦੇ ਯੂ.ਕੇ ਵਿੱਚ ਰਹਿੰਦੇ ਬੇਟੇ ਸੋਨੂੰ ਜੱਸੀ ਨੇ ਦਸਿਆ ਕਿ ਇੱਥੇ ਯੂ.ਕੇ ਵਿੱਚ ਮਨਾਏ ਗਏ, ਸ਼ਹੀਦੀ ਜੋੜ ਮੇਲੇ ਮੋਕੇ ਸੰਗਤਾਂ ਦਾ ਭਾਰੀ ਇੱਕਠ ਦੇਖਣਯੋਗ ਸੀ, ਅਤੇ ਸੰਗਤਾਂ ਗੁਰੂ ਘਰ ਵਿਖੇ ਭਾਰੀ ਗਿਣਤੀ ਵਿੱਚ ਨਤਮਸਤਕ ਹੋਣ ਵਾਸਤੇ ਪੁੱਜੀਆਂ। ਉਨਾਂ ਦਸਿਆ ਕਿ ਜੋੜ ਮੇਲੇ ਦੇ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਬੇਅੰਤ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਰਸਭਿੰਨਾਂ ਕੀਰਤਨ ਕਰਕੇ ਨਿਹਾਲ ਕੀਤਾ ਗਿਆ। ਇਸ ਮੋਕੇ ਤੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਾਤਏ ਗਏ। ਇਸ ਮੋਕੇ ਤੇ ਸੇਵਾ ਨਿਭਾਉਣ ਵਾਲਿਆਂ ਵਿੱਚ ਸੋਨੂੰ ਜੱਸੀ, ਗੋਪੀ ਬੈਸ, ਕੁਲਦੀਪ ਚਾਹਲ, ਗੁਰਸ਼ਰਨ ਸਿੰਘ, ਲਹਿੰਬਰ ਸਿੰਘ, ਕੁਲਦੀਪ ਸਿੰਘ ਬੈਸ, ਮਨਜੀਤ ਸਿੰਘ ਬੈਸ, ਗੁਰਜੀਤ ਸਿੰਘ ਬੈਸ, ਮਨਦੀਪ ਸਿੰਘ, ਮਹਿੰਦਰ ਸਿੰਘ, ਤਰਸੇਮ ਸਿੰਘ ਬਰਾੜ, ਸੰਜੀਵ ਜੱਸੀ, ਦੀਪਕ ਜੱਸੀ, ਬਗੀਚਾ ਸਿੰਘ ਰੰਧਾਵਾ, ਯਸ਼, ਸੁਨੀਲ ਚਾਹਲ, ਜੀਤਾ ਬੈਸ, ਸੁਰਜੀਤ ਸਿੰਘ, ਕੁਲਜੀਤ ਸਿੰਘ, ਬੀਬੀ ਨਸ਼ੱਤਰ ਕੋਰ, ਕਿਰਨ, ਕਮਲਜੀਤ ਚਾਹਲ, ਅਮਰਜੀਤ ਸਿੰਘ, ਮਹਿੰਦਰ ਸਿੰਘ, ਬਲਜੀਤ ਸਿੰਘ ਜੋਹਲ, ਲਖਵੀਰ ਸਿੰਘ ਜੋਹਲ, ਡੀ.ਸੀ.ਜੋਹਲ, ਸ਼ੇਰਾ ਬੈਸ, ਸੀਰਾ ਬੈਸ, ਜੀਤਾ ਬੈਸ, ਸ਼ੇਰਾ ਬੈਸ, ਗੋਪੀ ਬੈਸ, ਅਮਰਜੀਤ ਜੱਸੀ ਸੋਨੂੰ, ਬਿੱਟੀ ਜੋਹਲ, ਹਰਵਿੰਦਰ ਸਿੰਘ, ਰਣਜੀਤ ਕੋਰ, ਸਰਬਜੀਤ ਸਿੰਘ, ਹਰਪ੍ਰੀਤ ਕੋਰ, ਅਤੇ ਹੋਰ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

No comments: