BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂਹਰਸਹਾਏ ਦੇ ਪਿੰਡ ਚੱਕ ਮਹੰਤਾਂ ਵਾਲਾ ਵਿਖੇ ਜ਼ਿਲੇ ਦੇ 8ਵੇਂ ਹੁਨਰ ਵਿਕਾਸ ਕੇਂਦਰ ਦੀ ਸ਼ੁਰੂਆਤ

  • ਜ਼ਿਲਾ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਨੂੰ ਸਵੈ ਰੁਜ਼ਗਾਰ ਲਈ ਸਿੱਖਿਅਤ ਕਰਨ ਲਈ ਇਕ ਹੋਰ ਹੰਭਲਾ
  • ਸ.ਵਰਦੇਵ ਸਿੰਘ ਮਾਨ ਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਕੇਂਦਰ ਦਾ ਉਦਘਾਟਨ
  • ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਟ੍ਰੇਨਿੰਗ ਉਪਰੰਤ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੀ ਸਲਾਹ
  • ਆਪਣਾ ਰੁਜ਼ਗਾਰ ਸ਼ੁਰੂ ਕਰਕੇ ਨੌਜਵਾਨ ਕਮਾ ਸਕਦੇ ਹਨ 10 ਤੋ 20 ਹਜਾਰ ਰੁਪਏ ਮਹੀਨਾ-ਖਰਬੰਦਾ
ਗੁਰੂਹਰਸਹਾਏ (ਫਿਰੋਜ਼ਪੁਰ) 9 ਜੂਨ 2016 (ਮਨਦੀਪ ਸੋਢੀ)- ਜ਼ਿਲਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਬੇਰੁਜ਼ਗਾਰ ਲੜਕੇ/ਲੜਕੀਆਂ, ਘਰੇਲੂ ਔਰਤਾਂ ਨੂੰ ਹੁਨਰ ਵਿਕਾਸ ਕੇਂਦਰਾਂ ਵਿਚ ਕਿੱਤਾਮੁੱਖੀ ਸਿਖਲਾਈ ਦੇ ਕੇ ਉਨਾਂ ਨੂੰ ਸਵੈ ਰੁਜ਼ਗਾਰ ਲਈ ਸਿੱਖਿਅਤ ਕਰਕੇ ਰੁਜ਼ਗਾਰ ਸ਼ੁਰੂ ਕਰਵਾਉਣ ਦੀ ਚਲਾਈ ਜਾ ਰਹੀ ਮੁਹਿੰਮ ਨੂੰ ਅੱਗੇ ਤੋਰਦਿਆਂ ਗੁਰੂਹਰਸਹਾਏ ਸਬ ਡਵੀਜ਼ਨ ਦੇ ਪਿੰਡ ਚੱਕ ਮਹੰਤਾ ਵਾਲਾ ਵਿਖੇ ਜ਼ਿਲੇ ਦੇ 8ਵੇਂ ਹੁਨਰ ਵਿਕਾਸ ਕੇਂਦਰ (ਸਿਖਲਾਈ ਕੇਂਦਰ) ਦੀ ਸ਼ੁਰੂਆਤ ਕੀਤੀ ਗਈ; ਜਿਸ ਦਾ ਉਦਘਾਟਨ ਹਲਕਾ ਇੰਚਾਰਜ ਸz.ਵਰਦੇਵ ਸਿੰਘ ਮਾਨ ਅਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।
ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਇਸ ਮੌਕੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਸz.ਪ੍ਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਬੇਰੁਜ਼ਗਾਰ ਨੌਜਵਾਨਾਂ, ਘਰੇਲੂ ਔਰਤਾਂ ਆਦਿ ਨੂੰ ਕਿੱਤਾਮੁੱਖੀ ਸਿਖਲਾਈ ਦੇ ਕੇ ਉਨਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਵਿਚ ਵੱਡੀ ਮਦਦ ਕੀਤੀ ਜਾ ਰਹੀ ਹੈ ਤੇ ਜ਼ਿਲੇ ਵਿਚ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ (ਬੀ.ਏ.ਡੀ.ਪੀ) ਅਧੀਨ ਅੱਜ ਪਿੰਡ ਚੱਕ ਮਹੰਤਾ ਵਾਲਾ ਵਿਖੇ 8ਵੇਂ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਕੀਤਾ ਗਿਆ ਹੈ। ਇਸ ਸੈਂਟਰ ਵਿਚ ਨੌਜਵਾਨਾਂ/ਲੜਕੀਆਂ, ਔਰਤਾਂ ਨੂੰ ਏ.ਸੀ ਰਿਪੇਅਰ, ਫ਼ਰਿਜ ਰਿਪੇਅਰ, ਇਲੈਕਟ੍ਰੀਸ਼ਨ, ਫੈਸ਼ਨ ਡਜਾਈਨ, ਸਕੂਲ ਬੈਗ ਆਦਿ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਸਿੱਖਿਆਰਥੀ ਟ੍ਰੇਨਿੰਗ ਉਪਰੰਤ ਆਪਣਾ ਕੰਮ ਸ਼ੁਰੂ ਕਰਕੇ ਪ੍ਰਤੀ ਮਹੀਨਾ 10 ਤੋ 20 ਹਜਾਰ ਰੁਪਏ ਕਮਾ ਸਕਦਾ ਹੈ।
ਗੁਰੂਹਰਸਹਾਏ ਦੇ ਹਲਕਾ ਇੰਚਾਰਜ ਸ.ਵਰਦੇਵ ਸਿੰਘ ਮਾਨ ਨੇ ਜ਼ਿਲਾ ਪ੍ਰਸ਼ਾਸਨ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਬੇਰੁਜ਼ਗਾਰ ਨੌਜਵਾਨਾਂ/ਘਰੇਲੂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਉਪਰਾਲੇ ਦਾ ਵੱਧ ਤੋ ਵੱਧ ਲਾਹਾ ਲੈਣ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਸਿੱਖਿਆਰਥੀਆਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਬੈਕ ਕਰਜ਼ੇ, ਸਬਸਿਡੀ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ.ਵਨੀਤ ਕੁਮਾਰ, ਸ.ਪਰਮਜੀਤ ਸਿੰਘ ਐਸ.ਡੀ.ਐਮ, ਸ.ਹਰਜਿੰਦਰ ਸਿੰਘ ਗੁਰੂਹਰਸਹਾਏ ਚੇਅਰਮੈਨ, ਸ.ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਐਸ.ਜੀ.ਪੀ.ਸੀ, ਸ.ਅਮਰੀਕ ਚੰਦ, ਸ.ਜਗਦੀਸ਼ ਕੁਮਾਰ, ਸ.ਨਿਸ਼ਾਨ ਸਿੰਘ, ਸ.ਜੋਗਿੰਦਰ ਸਿੰਘ, ਸ੍ਰੀ.ਇਕਬਾਲ ਚੰਦ ਜੀਵਾਂ ਅਰਾਈਂ, ਸਤਪਾਲ ਤੇ ਸ.ਸੁਖਚੈਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।

No comments: