BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਤ ਬਾਬਾ ਫੂਲ ਨਾਥ ਜੀ ਚਹੇੜੂ 9 ਜੂਨ ਲਈ ਵਿਸ਼ੇਸ਼

ਸਲਾਨਾ ਇਤਿਹਾਸਿਕ ਜੋੜ ਮੇਲਾ
ਆਦਮਪੁਰ ਜੰਡੂ ਸਿੰਘਾ 3 ਜੂਨ (ਅਮਰਜੀਤ ਸਿੰਘ)- ਭਗਤੀ ਅਤੇ ਸ਼ਕਤੀ ਦਾ ਪ੍ਰਤੀਕ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਿਹੇੜੂ ਜਿਲਾਂ ਕਪੂਰਥਲਾ ਪੰਜਾਬ, ਜਲੰਧਰ-ਫਗਵਾੜਾ ਜਰਨੈਲੀ ਸੜਕ ਤੇ ਸਥਿਤ ਹੈ। ਡੇਰੇ ਦੇ ਬਾਨੀ, ਨਾਮ ਦੇ ਰਸੀਏ ਸ਼ਾਂਤੀ ਦੇ ਪੁੰਜ, ਸੰਤ ਬਾਬਾ ਫੂਲ ਨਾਥ ਜੀ ਜਿਨਾਂ ਦਾ ਜਨਮ 1886 ਈਸਵੀ ਨੂੰ ਸਤਿਕਾਰਯੋਗ ਮਾਤਾ ਜੁਆਲੀ ਜੀ ਅਤੇ ਪਿਤਾ ਆਦਰਯੋਗ ਮੰਗੂ ਰਾਮ ਜੀ ਦੇ ਗ੍ਰਹਿ ਪਿੰਡ ਉੱਪਲ ਜਗੀਰ ਨੇੜੇ ਨੂਰਮਹਿਲ ਵਿਖੇ ਹੋਇਆ। ਬਚਪਨ ਤੋ ਹੀ ਆਪ ਜੀ ਨੇ ਸਾਧੂ ਸੰਤਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਮਾਨਵਤਾ ਦੇ ਭਲੇ ਵਾਸਤੇ ਪਿੰਡ-ਪਿੰਡ ਜਾ ਕੇ ਸੰਗਤਾਂ ਨਾਲ ਧਾਰਮਿਕ ਵਿਚਾਰ ਵਟਾਂਦਰਾ ਕਰਦੇ ਕਾਫੀ ਸਮਾਂ ਆਪ ਜੀ ਚੱਕ ਨੰ. 63 ਅਤੇ ਚੱਕ ਨੰ. 96 ਮੁਲਤਾਨ ਪਾਕਿਸਤਾਨ ਤੋਂ ਹੁੰਦੇ ਹੋਏ ਪੰਜਾਬ ਆ ਗਏ, ਅਤੇ ਆਪ ਜੀ ਨੇ ਜਿਲਾਂ ਜਲੰਧਰ ਦੇ ਪਿੰਡ ਰਹੀਮਪੁਰ ਨੇੜੇ ਕਰਤਾਰਪੁਰ ਵਿਖੇ ਆਪਣੇ ਹੱਥੀ ਇਕ ਡੇਰੇ ਦੀ ਸਥਾਪਨਾ ਕੀਤੀ, ਅਤੇ ਇਸ ਡੇਰੇ ਦੀ ਵਾਗਡੋਰ ਸੰਤ ਬਦਰੀ ਨਾਥ ਜੀ ਨੂੰ ਸੌਂਪ ਕੇ ਮਹਾਰਾਜ ਜੀ ਪਿੰਡ ਜੈਤੇਵਾਲੀ ਜਿਲਾਂ ਜਲੰਧਰ ਵਿਖੇ ਆ ਗਏ ਕਾਫੀ ਸਮਾਂ ਆਪ ਜੀ ਨੇ ਸੰਗਤਾਂ ਨੂੰ ਨਾਮ ਦੇ ਰੰਗ ਵਿੱਚ ਰੰਗਿਆ, ਅੱਜ ਇਸ ਅਸਥਾਨ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਬਾਖੂਬੀ ਸੇਵਾਵਾਂ ਨਿੱਭਾ ਰਿਹਾ ਹੈ  ਬਹੁਤ ਘੱਟ ਖਰਚੇ ਤੇ ਗਰੀਬ ਸਮਾਜ ਦੇ ਬੱਚਿਆ ਨੂੰ ਉਚੇਰੀ ਸਿੱਖਿਆ ਦਿੱਤੀ ਜਾ ਰਹੀ ਹੈ  ਸੰਤ ਬਾਬਾ ਫੂਲ ਨਾਥ ਮਹਾਰਾਜ ਜੀ ਨੇ 1954 ਨੂੰ ਚਿਹੇੜੂ ਵਿਖੇ ਡੇਰਾ ਲਾ ਲਿਆ ਜੋ ਵੀ ਆਪ ਜੀ ਪਾਸ ਆਇਆ ਉਸ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ  ਆਖੀਰ 12-08-1957 ਨੂੰ ਆਪਣੇ ਪੂਰਨ ਸੇਵਕ ਸੰਤ ਬ੍ਰਹਮ ਨਾਥ ਜੀ ਨੂੰ ਡੇਰੇ ਦੀਆਂ ਜਿੰਮੇਵਾਰੀਆਂ ਸੰਭਾਲ ਕੇ ਆਪ ਜੀ ਜੋਤੀ-ਜੋਤ ਸਮਾਂ ਗਏ, ਆਪ ਜੀ ਵਲਂੋ ਸ਼ੁਰੂ ਕੀਤਾ ਗਿਆ, 9 ਜੂਨ ਦਾ ਸਲਾਨਾ ਜੋੜ ਮੇਲਾ ਜੋ ਕਿ ਹਰ ਸਾਲ ਬਹੁਤ ਹੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾਂਦਾ ਹੈ  ਭਾਰਤ ਦੀਆਂ ਵੱਖ-ਵੱਖ ਸਟੇਟਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਿਦੇਸ਼ ਤੋ ਵੀ ਸੰਗਤਾਂ ਇਸ ਮੇਲੇ ਵਿੱਚ ਹਾਜਰੀ ਭਰਦੀਆਂ ਹਨ। ਇਸ ਮੇਲੇ ਵਿੱਚ ਲੱਖਾਂ ਲੋਕ ਸ਼ਾਮਲ ਹੋ ਕੇ ਸੰਤਾਂ ਵਲੋ ਦਰਸਾਏ ਮਾਰਗ ਤੇ ਚੱਲਣ ਦਾ ਸੰਕਲਪ ਲੈਂਦੇ ਹਨ। ਇਸ ਵਾਰ ਵੀ ਡੇਰੇ ਦੇ ਮਜੂਦਾ ਗੱਦੀ ਨਸ਼ੀਨ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਯੋਗ ਅਗਵਾਈ ਹੇਠ ਮਿਤੀ 08, 09 ਜੂਨ 2016 ਦਿਨ ਬੁਧਵਾਰ ਅਤੇ ਵੀਰਵਾਰ ਨੂੰ ਇਹ ਇਤਿਹਾਸਿਕ ਜੋੜ ਮੇਲਾ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ  08 ਜੂਨ ਦਿਨ ਬੁੱਧਵਾਰ ਨੂੰ ਡੇਰੇ ਵਿਖੇ ਹਰਿ ਦੇ ਨਵੇ ਨਿਸ਼ਾਨ ਸਾਹਿਬ ਲਹਿਰਾਏ ਜਾਂਣਗੇ  09 ਜੂਨ ਦਿਨ ਵੀਰਵਾਰ ਲੜੀਵਾਰ ਚੱਲ ਰਹੇ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਜਾਣਗੇ, ਉਪਰੰਤ ਕੀਰਤਨੀ ਜਥੇ ਭਾਈ ਮੰਗਤ ਰਾਮ ਮਹਿਮੀ ਅਤੇ ਸਾਥੀ ਦਕੋਹੇ ਵਾਲੇ, ਬੀਬਾ ਗਿੰਨੀ ਮਾਹੀ ਅਤੇ ਵਿਸ਼ਵ ਪ੍ਰਸਿੱਧ ਗਾਇਕ ਕੰਠ ਕਲੇਰ ਜੀ ਸਤਿਗੁਰਾਂ ਦੀ ਮਹਿਮਾਂ ਦਾ ਜਸ ਸੰਗਤਾਂ ਨੂੰ ਸਰਵਣ ਕਰਾਉਣਗੇ  ਗੁਰੂ ਕੇ ਲੰਗਰ, ਚਾਹ ਪਕੌੜਿਆਂ ਦੇ ਲੰਗਰ ਅਤੇ ਠੰਡੇ ਮਿਠੇ ਜਲ ਦੀਆਂ ਛਬੀਲਾਂ ਦੇ ਵਿਸੇਸ਼ ਪ੍ਰਬੰਧ ਹੋਣਗੇ  ਸਭ ਸੰਗਤਾਂ ਨੂੰ ਬੇਨਤੀ ਹੈ ਕਿ ਮਿਤੀ 08-09 ਜੂਨ ਨੂੰ ਹੁੰਮ-ਹੁੰਮਾ ਕੇ ਡੇਰੇ ਵਿਖੇ ਪਹੁੰਚ ਕੇ ਗੁਰੂ ਜਸ ਸਰਵਣ ਕਰੋ, ਅਤੇ ਰੌਣਕਾਂ ਨੂੰ ਵਧਾਉ।

No comments: