BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਮਰਦੀਪ ਕਾਲਜ ਵਿੱਚ ਕਲਾ ਪ੍ਰਦਰਸ਼ਨੀ

ਕਲਾ ਪ੍ਰਦਸ਼ਰਨੀ ਦਾ ਨਿਰੀਖਣ ਕਰਦੇ ਹੋਏ ਡਾਇਰੈਕਟਰ ਲਾਈਫਲੋਂਗ ਵਿਭਾਗ ਪ੍ਰੋ. ਗੁਰਪ੍ਰੀਤ ਕੌਰ,ਸ.ਗੁਰਚਰਨ   ਸਿੰਘ ਸ਼ੇਰਗਿੱਲ ਅਤੇ ਹੋਰ।
ਜਲੰਧਰ 1 ਜੂਨ (ਜਸਵਿੰਦਰ ਆਜ਼ਾਦ)- ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿੱਚ ਚੱਲ ਰਹੇ ਡਰੈਸ ਡਿਜ਼ਾਇਨਿੰਗ ਕਟਿੰਗ ਐਂਡ ਟੇਲਰਿੰਗ ਦਾ ਕੋਰਸ ਕਰ ਰਹੀਆਂ ਸਿਖਿਆਰਥਣਾਂ ਨੇ ਤਿਆਰ ਕੀਤੀਆਂ ਵੱਖ ਵੱਖ ਆਈਟਮਾਂ ਦੀ  ਕਲਾ ਪ੍ਰਦਰਸ਼ਨੀ  ਮਿਤੀ 30.05.2016 ਨੂੰ ਲਗਾਈ ਗਈ ।ਇਸ ਵਿਚ ਛੋਟੇ ਬੱਚਿਆ ਦੇ ਸੂਟ,ਨਾਈਟ ਵੀਅਰਸ,ਪਾਰਟੀ ਵੀਅਰਸ,ਕਢਾਈ ਵਾਲੇ ਸੂਟ,ਪ੍ਰਿੰਟਿੰਗ,ਟਾਈ ਐਂਡ ਡਾਈ, ਕੁੜਤੇ ਪਜ਼ਾਮੇ,ਕੁਸ਼ਨ ਅਤੇ ਡੈਕੋਰੇਸ਼ਨ ਲਈ ਬਣੀਆ ਵਸਤੂਆ ਵੀ ਸ਼ਾਮਲ ਸਨ।ਇਸ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਬਾਨੀ ਸ: ਗੁਰਚਰਨ ਸਿੰਘ ਸ਼ੇਰਗਿੱਲ ਨੇ ਕੀਤਾ। ਇਸ ਸਮੇਂ ਕਾਲਜ ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਨੇ ਜਿੱਥੇ ਸਿੱਖਿਆਰਥਣਾਂ ਦੇ ਕੀਤੇ ਇਸ ਰਚਨਾਤਮਕ ਕੰਮ ਦੀ ਸ਼ਲਾਘਾ ਕੀਤੀ। ਉੱਥੇ ਉਨ੍ਹਾਂ ਨੂੰ ਤਾਕੀਦ ਵੀ ਕੀਤੀ ਕਿ ਉਹ ਆਪਣੀ ਇਸ ਸਿਖਲਾਈ ਦਾ ਜੀਵਨ ਉੱਪਜੀਵਕਾ ਵਿਚ ਲਾਭ ਉਠਾਉਣ।ਉਹ ਇਸ ਨਾਲ ਵੱਡੀਆਂ ਉੱਦਮੀ ਵੀ ਬਣ ਸਕਦੀਆਂ ਹਨ। ਕਾਲਜ ਪ੍ਰਿੰਸੀਪਲ ਡਾ.ਗੁਰਜੰਟ ਸਿੰਘ ਨੇ ਪ੍ਰੋ. ਗੁਰਪ੍ਰੀਤ ਕੌਰ, ਡਾਇਰੈਕਟਰ ਲਾਈਫ ਲੋਂਗ ਲਰਨਿੰਗ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਅਤੇ ਆਏ ਹੋਰ ਪੱਤਵੰਤੇ ਸੱਜਣਾ ਨੂੰ ਜੀ ਆਇਆ ਕਿਹਾ।ਉਨ੍ਹਾਂ ਕਿਹਾ ਕਿ ਪ੍ਰੋ.ਗੁਰਪ੍ਰੀਤ ਕੌਰ, ਹੋਰਾਂ ਦਾ ਇਸ ਕੋਰਸ ਨੂੰ ਚਲਾਉਣ ਵਿਚ ਵੱਡਮੁੱਲਾ ਯੋਗਦਾਨ ਹੈ।ਉਨ੍ਹਾਂ ਨੇ ਇਸ ਸਮੇਂ ਬੋਲਦਿਆ ਦੱਸਿਆ ਕਿ ਇਹ ਕੋਰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇੇ ਮਾਣਯੋਗ ਵਾਈਸ ਚਾਂਸਲਰ ਸਾਹਿਬ ਵਲੋਂ ਇਸ ਮਕਸਦ ਨਾਲ ਚਲਾਇਆ ਜਾ ਰਿਹਾ ਹੈ ਕਿ ਪਿੰਡਾਂ ਦੀਆਂ ਜੋ ਵਿਦਿਆਰਥਣਾਂ ਕਿਸੇ ਪਰਿਵਾਰਕ ਆਰਥਿਕ ਤੰਗੀ ਕਾਰਨ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕਦੀਆਂ ਉਹ ਆਪਣੇ ਜੀਵਨ ਵਿਚ ਆਰਥਿਕ ਤੌਰ ਤੇ ਸੁਤੰਤਰ ਹੋ ਸਕਣ।ਵਿਦਿਆਰਥਣਾਂ ਦੀ ਕਲਾਕਾਰੀ ਦਾ  ਮੈਡਮ ਤੇਜਪਾਲ ਕੌਰ  ਅਤੇ ਮੈਡਮ ਪਰਮਜੀਤ ਕੌਰ, ਲਾਈਫਲੋਂਗ ਲਰਨਿੰਗ ਵਿਭਾਗ ਨੇ ਨਿਰੀਖਣ ਕੀਤਾ। ਇਨ੍ਹਾਂ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਵਲੋਂ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਜਿਸਦਾ  ਨੌਕਰੀ ਕਰਨ ਵਿਚ ਵੀ ਵਿਸ਼ੇਸ ਲਾਭ ਹੁੰਦਾ ਹੈ।ਪ੍ਰੋ. ਗੁਰਪ੍ਰੀਤ ਕੌਰ ਨੇ ਕੋਰਸ ਇੰਸਟਰਕਟਰ ਸ੍ਰੀਮਤੀ ਸਤਪਾਲ ਕੌਰ, ਇੰਚਾਰਜ਼ ਡਾ.ਚਰਨਜੀਤ ਕੌਰ ਅਤੇ ਸਿੱਖਿਆਰਥਣਾਂ ਦੇ ਇਸ ਮਿਹਨਤ ਅਤੇ ਲਗਨ ਨਾਲ ਕੀਤੇ ਜਾ ਰਹੇ ਕਾਰਜ ਤੇ ਤਸੱਲੀ ਪ੍ਰਗਟ ਕੀਤੀ। ਇਸ ਸਮੇਂ ਬਾਨੀ ਚੈੱਅਰਮੈਨ ਕਾਲਜ ਸ.ਗੁਰਚਰਨ ਸਿੰਘ ਸ਼ੇਰਗਿੱਲ, ਸ.ਸੁਰਿੰਦਰ ਸਿੰਘ ਢੀਂਡਸਾ,ਪ੍ਰੋ ਸ਼ਮਸ਼ਾਦ ਅਲੀ, ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਅਤੇ ਹੋਰ ਸਟਾਫ ਮੈਬਰ ਵੀ ਹਾਜ਼ਰ ਹੋਏ। ਅੰਤ ਵਿਚ ਕਾਲਜ ਪ੍ਰਿੰਸੀਪਲ, ਸ.ਗੁਰਚਰਨ ਸਿੰਘ ਸ਼ੇਰਗਿੱਲ ਅਤੇ ਸ.ਸੁਰਿੰਦਰ ਸਿੰਘ ਢੀਂਡਸਾ ਵਲੋਂ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

No comments: