BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਪ ਦੀ ਪੰਜਾਬ ਅੰਦਰ ਝੁੱਲੀ ਹਨੇਰੀ ਅੱਗੇ ਨਹੀ ਟਿਕ ਸਕਣਗੇ ਅਕਾਲੀ ਕਾਂਗਰਸੀ-ਮੇਜਰ ਰਾਜਬੀਰ ਸਿੰਘ ਅਜਨਾਲਾ

ਅਜਨਾਲਾ 19 ਜੂਨ (ਕੁਲਬੀਰ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਦੇ ਲੀਡਰ ਮੇਜਰ ਰਾਜਬੀਰ ਸਿੰਘ ਅਜਨਾਲਾ ਵੱਲੋਂ ਅੱਜ ਸਥਾਨਕ ਸ਼ਹਿਰ ਅੰਦਰ ਪਾਰਟੀ ਦੀ ਮਜਬੂਤੀ ਲਈ ਲੋਕਾਂ ਨੂੰ ਆਮ  ਆਦਮੀ ਪਾਰਟੀ ਦੇ ਏਜੰਡੇ ਬਾਰੇ ਲੋਕਾਂ ਨੂੰ ਵੱਕ ਵੱਖ ਮੀਟਿੰਗਾਂ ਦੌਰਾਨ ਜਾਣੂ ਕਰਵਾਇਆ ਅਤੇ ਮੇਜਰ ਰਾਜਬੀਰ ਸਿੰਘ ਅਜਨਾਲਾ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਦੋਂ ਤੋਂ ਦੇਸ਼ ਆਜਾਦ ਹੋਇਆ ਹੈ ਉਦੋਂ ਤੋਂ ਲੈਕੇ ਹੁਣ ਤੱਕ ਲੋਕਾਂ ਨੂੰ ਲੁੱਟਣ ਤੇ ਕੁੱਟਣ ਤੋਂ ਬਗੈਰ ਸਮੇਂ ਸਮੇਂ ਦੀਆਂ ਹਕੂਮਤ ਸਰਕਾਰਾਂ ਨੇ ਲੋਕਾਂ ਲਈ ਕੁਝ ਨਹੀਂ ਕੀਤਾ ਅੱਜ ਪੰਜਾਬ ਦੇ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਲੋਕ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਤੰਗ ਆਕੇ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਮੁਲਾਜਮ ਆਪਣੇ ਹੱਕਾਂ ਲਈ ਮੁਜਾਹਰੇ ਅਤੇ ਧਰਨੇ ਦੇ ਰਹੇ ਹਨ ਤੇ ਮੌਜੂਦਾ ਸਰਕਾਰ ੳੋਨ੍ਹਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਨੂੰ ਨਿੱਤ ਲਾਠੀਚਾਰਜ ਕਰਕੇ ਛੱਲੀਆਂ ਵਾਂਗ ਕੁੱਟਿਆ ਜਾਂਦਾ ਹੈ ਅਤੇ ਨਾਲ ਹੀ ਨੰਨ੍ਹੀਆਂ ਛਾਵਾਂ ਦੀ ਵੀ ਪੱਤ ਰੋਲੀ ਜਾ ਰਹੀ  ਹੈ ਅਤੇ ਲੋਕਾਂ ਨੂੰ ਰੁਜਗਾਰ ਦੇਣ ਦੀ ਬਜਾਏ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਰੋੜਿਆ ਜਾ ਰਿਹਾ ਤਾਂ ਜੋ ਪੰਜਾਬ ਦੇ ਨੌਜਵਾਨ ਸਾਡੇ ਕੋਲੋਂ ਆਪਣੀਆਂ ਹੱਕੀ ਮੰਗਾਂ ਮੰਗਣਯੋਗ ਨਾ ਰਹਿਣ। ਅੱਜ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਹਨੇਰੀ ਚਲ ਰਹੀ ਹੈ ਇਸਦੇ ਅੱਗੇ ਅਕਾਲੀ ਅਤੇ ਕਾਂਗਰਸੀ ਟਿਕ ਨਹੀਂ ਸਕਣਗੇ। ਇਸ ਮੌਕੇ ਟਿੰਕੂ ਰੰਧਾਵਾ , ਅਮਰਜੀਤ ਸਿੰਘ ਸ਼ੇਖੋਂ , ਗੁਰਬਚਨ ਸਿੰਘ ਸਾਬਕਾ ਸਰਪੰਚ , ਜਤਿੰਦਰ ਕੁਮਾਰ ਮੰਨਣ , ਡਾ ਕੁਲਬੀਰ ਸਿੰਘ ,ਪਰਮਜੀਤ ਸਿੰਘ ਸਾਬਕਾ ਸਰਪੰਚ , ਨਾਜਰ ਸਿੰਘ ਆਦਿ ਆਗੂ ਹਾਜਰ ਸਨ।

No comments: