BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਦਿੱਤਾ ਗਿਆ ਜੰਕ ਫੂਡ ਨਾ ਖਾਣ ਦਾ ਸੰਦੇਸ਼

ਸੰਜੇ ਕਰਾਟੇ ਸਕੂਲ ਵਿੱਚ ਸੀਟੀ  ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ ਵੱਲੋਂ ਵਿਦਿਆਰਥੀਆਂ ਨੂੰ ਜੰਕ ਫੂਡ ਦੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਕਰਵਾਇਆ ਗਿਆ ਸੈਮੀਨਾਰ
ਜਲੰਧਰ 10 ਜੂਨ (ਜਸਵਿੰਦਰ ਆਜ਼ਾਦ)- ਇਹ ਸੱਚ ਹੈ ਕਿ ਬੱਚੇ ਦਾਲ-ਸਬਜ਼ੀ ਨੂੰ ਦੇਖ ਕੇ ਉਸ ਨੂੰ ਨਾ ਖਾਣ ਲਈ ਕਈ ਬਹਾਨੇ ਬਨਾਉਂਦੇ ਹਨ ਪਰ ਜੰਕ ਫੂਦ ਦਾ ਨਾਮ ਸੁਣਦਿਆਂ ਹੀ ਉਨਾਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਜੰਕ ਫੂਡ ਬੱਚਿਆਂ ਦੇ ਸਰੀਰਕ ਤੇ ਦਿਮਾਗੀ ਵਿਕਾਸ 'ਤੇ ਕਿੰਨਾ ਮਾੜਾ ਅਸਰ ਪਾਉਂਦਾ ਹੈ, ਇਹ ਦੱਸਣ ਲਈ ਹੀ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਜੰਕ ਫੂਡ ਦੇ ਪ੍ਰਭਾਵਾਂ ਅਤੇ ਉਹਨਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਉਣ ਲਈ  ਵੀਰਵਾਰ ਨੂੰ ਸੰਜੇ ਕਰਾਟੇ ਸਕੂਲ ਵਿੱਚ ਸੈਮੀਨਾਰ ਆਯੋਜਿਤ ਕਰਵਾਇਆ ਗਿਆ।
ਸਿਹਤ ਦੇ ਮੁੱਦੇ 'ਤੇ ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ ਡਾਇਰੈਕਟਰ ਡਾ. ਰੋਹਿਤ ਸਰੀਨ ਅਧੀਨ ਆਯੋਜਿਤ ਕਰਵਾਏ ਗਏ ਇਸ ਸੈਮੀਨਾਰ ਵਿੱਚ ਬੱਚਿਆਂ ਨੂੰ  ਪੋਸ਼ਟਿਕ ਖੁਰਾਕ ਖਾਣ ਅਤੇ ਜੰਕ ਫੂਡ ਨਾ ਖਾਣ ਦੀ ਸਲਾਹ ਦਿੱਤੀ ਗਈ। ਉਹਨਾਂ ਕਿਹਾ ਕਿ ਸਿਹਤਮੰਦ ਭੋਜਨ ਖਾਣਾ ਹਸਪਤਾਲ ਜਾਣ ਨਾਲੋਂ ਕਿਤੇ ਜ਼ਿਆਦਾ ਚੰਗਾ ਹੈ।
ਉਹਨਾਂ ਦੱਸਿਆ ਕਿ ਬੱਚਿਆਂ ਦੀ ਵਧਦੀ ਉਮਰ 'ਚ ਉਨਾਂ ਦੇ ਸਰੀਰ ਵਿਚ ਟਿਸ਼ੂਆਂ ਤੇ ਮਾਸਪੇਸ਼ੀਆਂ ਦਾ ਵਿਕਾਸ ਤਾਂ ਹੁੰਦਾ ਹੀ ਹੈ, ਨਾਲ ਹੀ ਸਿਹਤਮੰਦ  ਸਰੀਰ ਦੀ ਨੀਂਹ ਰੱਖਣ ਵਾਲੇ ਹਾਰਮੋਨਜ਼ ਦੀ ਸਰਗਰਮੀ ਵੀ ਵਧ ਜਾਂਦੀ ਹੈ ਇਸ ਲਈ ਬੱਚਿਆਂ  ਨੂੰ ਸੰਤੁਲਿਤ ਭੋਜਨ ਤੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਉਨਾਂ ਨੂੰ ਜੰਕ ਫੂਡ ਨੂੰ ਕੋਰੀ ਨਾਂਹ ਕਰਕੇ ਕੈਲਸ਼ੀਅਮ ਤੇ ਵਿਟਾਮਿਨ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਉਹਨਾਂ ਦੇ ਸਵਾਲਾਂ ਦਾ ਬੜੇ ਹੀ ਸੁਚੱਜੇ ਢੰਗ ਨਾਲ ਜੁਆਬ ਦਿੱਤਾ ਗਿਆ। ਵਿਦਿਆਰਥੀਆਂ ਨੇ ਆਪਣੀ ਸਿਹਤ ਦੀ ਸੰਭਾਲ ਲਈ ਰੋਜ਼ਾਨਾ ਕਸਰਤ ਅਤੇ ਸਿਹਤਮੰਦ ਖੁਰਾਕ ਖਾਣ ਦਾ ਵਾਅਦਾ ਕੀਤਾ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਹਿਤਮੰਦ ਰਹਿਣ ਦਾ ਸੰਦੇਸ਼ ਦੇਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਵਿਦਿਆਰਥੀ ਹੀ  ਸਾਡੇ ਦੇਸ਼ ਦਾ ਭਵਿੱਖ ਹਨ, ਜੇਕਰ ਇਹ ਸਿਹਤਮੰਦ ਹੋਣਗੇ ਤਾਂ ਸਾਡਾ ਦੇਸ਼ ਵਿੱਚ ਖੁਸ਼ਹਾਲੀ ਦਾ ਰਸਤਾ ਆਪਣਾ ਆਪ ਹੀ ਬਣਦਾ ਜਾਵੇਗਾ।

No comments: