BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਕੰਗਣੀਵਾਲ ਵਿੱਚ ਪੇਂਟ ਫੈਕਟਰੀ ਨੂੰ ਭਿਆਨਕ ਅੱਗ ਲੱਗੀ

  • ਲੱਖਾਂ ਦੀ ਪੇਟ ਅਤੇ ਥਿੰਨਰ ਸੜ ਕੇ ਹੋਇਆ ਸਵਾਹ, 35 ਤੋਂ 40 ਫੁੱਟ ਉੱਚੀਆਂ ਅੱਗ ਦੀਆਂ ਲੱਪਟਾਂ ਤੇ 1.30 ਘੰਟੇ ਬਾਅਦ ਪਾਇਆ ਜਾ ਸਕਿਆ ਕਾਬੂ
  • ਲੱਗੀ ਅੱਗ ਦੇਖਣ ਲਈ ਲੋਕਾਂ ਦਾ ਲੱਗਾ ਮੇਲਾ
ਪੇਂਟ ਕੰਪਨੀ ਕੰਗਣੀਵਾਲ ਵਿੱਚ ਲੱਗੀ ਅੱਗ ਤੇ ਕਾਬੂ ਪਾਉਦੇ ਪਾਇਰ ਬ੍ਰਿਗੇਡ ਦੇ ਕਰਮਚਾਰੀ, ਅਤੇ ਮੋਕੇ ਤੇ ਪੁੱਜੇ, ਡੀਐਸਪੀ ਨਵੀਨ ਕੁਮਾਰ, ਐਸ.ਐਚ.ਉ ਪਤਾਰਾ ਤਰਸੇਮ ਲਾਲ, ਅਤੇ ਸੁਨੀਲ ਜੋਤੀ ਸੋਕਾਂ ਤੋਂ ਜਾਣਕਾਰੀ ਹਾਸਲ ਕਰਦੇ ਹੋਏ।
ਆਦਮਪੁਰ ਜੰਡੂ ਸਿੰਘਾ 11 ਜੂਨ (ਅਮਰਜੀਤ ਸਿੰਘ)- ਅੱਜ ਕਰੀਬ ਸ਼ਾਮ 7 ਵਜੇ ਜਲੰਧਰ ਦੇ ਪਿੰਡ ਕੰਗਣੀਵਾਲ ਵਿੱਚ (ਟੀ ਪੁਆਇੰਟ ਤੋਂ ਲੱਧੇਵਾਲੀ ਯੂਨੀਵਰਸਿਟੀ ਰੋਡ) ਇੱਕ ਪੇਂਟ ਅਤੇ ਥਿੰਨਰ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਪੇਂਟ ਅਤੇ ਹੋਰ ਕਈ ਤਰਾਂ ਦੇ ਕੈਮੀਕਲ ਸੜ ਕੇ ਸੁਆਹ ਹੋ ਗਏ। ਜਿਸ ਨਾਲ ਫੈਕਟਰੀ ਮਾਲਕਾ ਦਾ ਭਾਰੀ ਨੁਕਸਾਨ ਹੋ ਗਿਆ। ਮੋਕੇ ਤੇ ਪੁੱਜੀਆ 8 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਰੀਬ ਘੰਟੇ ਬਾਅਦ ਅੱਗ ਤੇ ਕਾਬੂ ਪਾਇਆ। ਅੱਗ ਇੰਨੀ ਕੂੰ ਭਿਆਨਕ ਸੀ ਕਿ ਫੈਕਟਰੀ ਦੀਆਂ ਕੰਧਾਂ ਅਤੇ ਛੱਤਾਂ ਤੱਕ ਜਮੀਨ ਤੇ ਡਿੱਗ ਪਈਆਂ। ਸੈਮਪਲਾਸਟ ਪੇਂਟ ਕੰਪਨੀ ਲਿਮਿਟਿਡ ਦੇ ਮਾਲਕ ਰਾਜਨ ਪੁੱਤਰ ਵਰੁੱਨ ਕੁਮਾਰ ਵਾਸੀ ਵਿਕਾਸਪੁਰੀ ਟਾਂਡਾ ਰੋਡ ਨੇ ਦਸਿਆ ਕਿ ਉਹ ਫੈਕਟਰੀ ਨੂੰ ਜਿੰਦਰੇ ਲਗਾ ਕੇ ਆਪਣੇ ਘਰ ਕਰੀਬ ਸ਼ਾਮ ਨੂੰ ਚਲੇ ਗਏ ਸਨ। ਉਨਾਂ ਨੂੰ ਕਿਸੇ ਵਿਆਕਤੀ ਤੋਂ ਪਤਾ ਚਲਿਆ ਕਿ ਉਨਾਂ ਦੀ ਫੈਕਟਰੀ ਵਿੱਚੋਂ ਧੂੰਆਂ ਨਿੱਕਲ ਰਿਹਾ ਹੈ। ਰਾਜਨ ਨੇ ਦਸਿਆ ਕਿ ਜਦ ਉਹ ਫੈਕਟਕੀ ਵਿੱਚ ਪੁੱਜੇ ਤਾਂ ਪੈਕਟਰੀ ਵਿੱਚ ਅੱਗ ਲੱਗ ਚੁੱਕੀ ਸੀ, ਜੋ ਕਿ ਹਨੇਰੀ ਨਾਲੋਂ ਨਾਲੋਂ ਚੱਲਣ ਕਾਰਨ ਕੁਝ ਸਕਿੰਟਾਂ ਵਿੱਚ ਹੀ ਫੈਲ ਕੇ ਸਾਰੇ ਪੇਟ ਅਤੇ ਥਿੰਨਰ ਨੂੰ ਪੈ ਗਈ, ਅਤੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਰਾਜਨ ਨੇ ਦਸਿਆ ਕਿ ਉਨਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਅਤੇ 100 ਨੰਬਰ ਤੇ ਜਾਣਕਾਰੀ ਦਿਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਰੀਬ 30 ਮਿੰਨਟ ਲੇਟ ਪੁੱਜੀਆਂ ਜਦ ਤੱਕ ਅੱਗ ਬਹੁਤ ਤੇਜੀ ਨਾਲ ਫੈਲ ਚੁੱਕੀ ਸੀ। ਮੋਕੇ ਤੇ ਡੀਐਸਪੀ ਨਵੀਨ ਕੁਮਾਰ, ਥਾਨਾ ਪਤਾਰਾ ਐਸ.ਐਚ.ਉ ਤਰਸੇਮ ਲਾਲ, ਥਾਨਾ ਆਦਮਪੁਰ ਇੰਚਾਰਜ ਪਰਵਿੰਦਰ ਸਿੰਘ, ਏ.ਐਸ.ਆਈ ਕਸ਼ਮੀਰ ਸਿੰਘ, ਅਤੇ ਏ.ਐਸ.ਆਈ ਨਰਿੰਦਰ ਰੱਲ ਪੁਲਿਸ ਮੁਲਾਜਮਾਂ ਸਮੇਤ ਪੁੱਜੇ, ਅਤੇ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਖਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਅਤੇ ਨੁਕਸਾਨ ਬਾਰੇ ਪਤਾ ਨਹੀਂ ਚੱਲ ਪਾਇਆ।
ਮੇਅਰ ਸੁਨੀਲ ਜੋਤੀ ਨੇ ਨਿਭਾਇਆ ਵਿਸੇਸ਼ ਰੋਲ- ਅੱਗ ਵਾਲੀ ਫੈਕਟਰੀ ਵਿੱਚ ਮੇਅਰ ਸੁਨੀਲ ਜੋਤੀ ਜਲੰਧਰ ਵੀ ਪੁੱਜੇ, ਜਿਨਾਂ ਨੇ ਪਾਣੀ ਵਾਲੀਆਂ ਗੱਡੀਆਂ ਮੰਗਵਾਉਣ ਲਈ ਹੋਰ ਪਹਿਲ ਕੀਤੀ, ਅਤੇ ਖੁੱਦ ਆਪ ਵੀ ਫੈਕਟਰੀ ਮਾਲਕਾਂ ਦੇ ਨਾਲ ਅੱਗ ਬਝਾਉਣ ਵਿੱਚ ਉਨਾਂ ਦੀ ਮੱਦਦ ਕੀਤੀ।

No comments: