BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਨੇ ਸ਼ੁਰੂ ਕੀਤਾ ਇੰਟੀਰੀਅਰ ਡਿਜ਼ਾਈਨਿੰਗ ਦਾ ਨਵਾਂ ਕੌਰਸ

ਬੈਚਲਰਜ਼ ਆਫ ਡਿਜ਼ਾਈਨਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਚਾਰ ਸਾਲਾ ਕੋਰਸ ਹੈ
ਜਲੰਧਰ 23 ਜੂਨ (ਜਸਵਿੰਦਰ ਆਜ਼ਾਦ)- ਸਾਨੂੰ ਅਸਲੀਅਤ ਨੂੰ ਪੇਸ਼ ਕਰਨ ਲਈ ਆਪਣੇ ਆਪ ਨੂੰ ਸੀਮਿਤ ਨਹੀਂ ਕਰਨਾ ਚਾਹੀਦਾ, ਸਗੋਂ ਇਸ ਲਗਾਤਾਰ ਫੈਲਾਓ ਲਈ ਸੰਭਵ ਯਤਨ ਕਰਨੇ ਚਾਹੀਦੇ ਹਨ। ਇਸ ਕਥਨ ਨੂੰ ਸੱਚ ਕਰਦਿਆਂ, ਵਿਦਿਆਰਥੀਆਂ ਵਿੱਚ ਡਿਜ਼ਾਈਨਿੰਗ ਦੇ ਵੱਧਦੇ ਉਤਸ਼ਾਹ ਅਤੇ ਇਸ ਖੇਤਰ ਵਿੱਚ ਨੌਕਰੀ ਦੀ ਉੁਪਲੱਬਤਾ ਨੂੰ ਦੇਖ ਕੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਨੇ ਆਪਣੇ ਸ਼ਾਹਪੁਰ ਕੈਂਪਸ ਵਿੱਚ ਬੈਚਲਰਜ਼ ਆਫ਼ ਡਿਜ਼ਾਈਨਿੰਗ ਦਾ ਕੌਰਸ ਸਟਾਰਟ ਕੀਤਾ ਹੈ। ਬੈਚਲਰਜ਼ ਆਫ ਡਿਜ਼ਾਈਨਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਚਾਰ ਸਾਲਾ ਕੋਰਸ ਹੈ ਜੋ ਕਿ ਉੱਚ ਕਿਸਮ ਦੀ ਫੈਸ਼ਨ ਸਬੰਧੀ ਸਿੱਖਿਆ ਮੁਹੱਈਆ ਕਰਵਾਉਂਦਾ ਹੈ। ਇਹ ਡਿਜ਼ਾਈਨਿੰਗ ਮੁਹਾਰਤ ਸੀਟੀ ਇੰਸਟੀਚਿਊਟ ਆਫ ਹਾਇਰ ਸਟਡੀਜ਼ ਦੁਆਰਾ ਸੀਟੀ ਗਰੁੱਪ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਣ ਜਾ ਰਹੀ ਹੈ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਡਾਇਰੈਕਟਰ ਕੈਂਪਸ ਡਾ. ਪੀ.ਐਸ. ਬੇਦੀ ਨੇ ਕਿਹਾ ਕਿ ਅਸੀਂ ਗਲੋਬਲ ਕਾਰਪੋਰੇਟ ਜਗਤ ਵਿੱਚ ਆਗੂ ਅਤੇ ਜੇਤੂ ਪੈਦਾ ਕਰਦੇ ਹਾਂ, ਇਹ ਸਿਰਫ ਇੱਥੇ ਹੀ ਖਤਮ ਨਹੀਂ ਹੁੰਦਾ, ਸਗੋਂ ਅਸੀਂ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਸਮਝ ਕੇ ਉਹਨਾਂ ਦੇ ਸੁਪਨੇ ਪੂਰੇ ਕਰਨ ਲਈ ਰਸਤੇ ਖੋਲਦੇ ਹਾਂ ਅਤੇ ਉੱਚ ਪੱਧਰੀ ਸਿੱਖਿਆ ਮੁਹੱਈਆ ਕਰਵਾਉਂਦੇ ਹਾਂ। ਉਹਨਾਂ ਦੱਸਿਆ ਕਿ ਅਸੀਂ ਆਪਣੀ ਸਿੱਖਿਆ ਦਾ ਪੱਧਰ ਹੋਰ ਉਪਰ ਚੁੱਕਣ ਲਈ ਡਲਿਵਰੀ ਸਿਸਟਮ, ਡਿਜ਼ਾਈਨਿੰਗ ਦੁਆਰਾ ਲਗਾਤਾਰ ਕੋਸ਼ਿਸਾਂ ਕਰ ਰਹੇ ਹਾਂ। ਉਹਨਾਂ ਅਨੁਸਾਰ ਇਹ ਕੋਰਸ ਨਾ ਕੇਵਲ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਆ ਪ੍ਰਦਾਨ ਕਰੇਗਾ ਸਗੋਂ ਨੌਕਰੀ ਦੇ ਮਾਮਲੇ ਵਿੱਚ ਵੀ ਇਸ ਖੇਤਰ ਦੇ ਵਿਦਿਆਰਥੀਆਂ ਦੀ ਪੁਰ ਜ਼ੋਰ ਮੰਗ ਹੈ, ਜਿਸ ਲਈ ਇਹ ਕੋਰਸ ਕਰਕੇ ਨਕਰੀ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਇੱਧਰ ਉੱਧਰ ਭਟਕਣਾ ਨਹੀਂ ਪਵੇਗਾ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਨੌਕਰੀ ਦੇ ਨਜ਼ਰੀਏ ਨੂੰ ਉਜਾਗਰ ਕਰਦਿਆਂ ਕਿਹਾ ਕਿ ਭਾਰਤ ਵਿੱਚ, ਫੈਸ਼ਨ ਇੰਡਸਟਰੀ ਅਜੇ ਸ਼ੁਰੂ ਹੀ ਹੋਈ ਹੈ, ਜਿਸ ਕਰਕੇ ਇਹ ਪ੍ਰਤਿਭਾਸ਼ਾਲੀ ਅਤੇ ਮਿਹਨਤੀ ਲੋਕਾਂ ਲਈ ਕਾਫੀ ਮੌਕੇ ਪੇਸ਼ ਕਰਦੀ ਹੈ। ਡਿਜ਼ਾਈ ਗ੍ਰੈਜੁਏਟ ਲਈ ਭਵਿੱਖ ਕਾਫੀ ਚੰਗਾ ਹੈ, ਡਿਜ਼ਾਈਨਰ ਹਾਊਸਹੋਲਡ ਅਤੇ ਇੰਨਫਰਾਸਟਚਰ ਦੀ ਵੱਧ ਰਹੀ ਲਗਾਤਾਰ ਮੰਗ ਵਿਦਿਆਰਥੀਆਂ ਲਈ ਕਾਫੀ ਲਾਹੇਮੰਦ ਸਾਬਿਤ ਹੋਵੇਗੀ। ਉਹਨਾਂ ਅੱਗੇ ਕਿਹਾ ਕਿ ਇਸ ਕੋਰਸ ਤੋਂ ਬਾਅਦ ਵਿਦਿਆਰਥੀ ਜਿੱਥੇ ਆਪਣਾ ਕੰਮ ਖੋਲ ਸਕਦੇ ਹਨ ਉੱਥੇ ਹੀ  ਕਪੜਾ ਸਟੋਰ ਚੇਨਜ਼, ਟੈਕਸਟਾਈਲ ਮਿਲਜ਼, ਚਮੜਾ ਕੰਪਨੀ, ਬੁਟੀਕ, ਫੈਸ਼ਨ ਸ਼ੋਅ ਆਰਗੇਨਾਈਜ਼ਰ, ਜਿਊਵੇਲਰੀ ਹਾਊਸ ਅਤੇ ਮੀਡੀਆ ਹਾਊਸ ਵਿੱਚ ਵੀ ਇਸ ਦੀ ਪੁਰ ਜ਼ੋਰ ਮੰਗ ਚੱਲ ਰਹੀ ਹੈ।

No comments: