BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੱਬੀ ਬਾਦਲ ਨੇ ਸ੍ਰੋਮਣੀ ਅਕਾਲੀ ਦੱਲ ਨੂੰ ਮੁਹਾਲੀ ਵਿੱਚ ਮਜਬੁਤ ਕਰਨ ਲਈ ਨੋਜਵਾਨਾ ਦੇ ਨਾਲ ਕੀਤੀ ਮੀਟਿੰਗ

ਨੌਜਵਾਨ ਪੀੜ੍ਹੀ ਵੱਲੋ ਅਕਾਲੀ ਦੱਲ ਨੂੰ ਲਗਾਤਾਰ ਦਿੱਤਾ ਜਾ ਰਿਹਾ ਸਮਰਥਨ ਦੇ ਕਾਰਨ ਬੋਖਲਾਹਟ ਵਿੱਚ ਹਨ ਕਾਂਗਰਸ ਅਤੇ ਆਪ ਨੇਤਾ
ਹਰਸੁਖਇੰਦਰ ਸਿੰਘ ਬੱਬੀੋ ਬਾਦਲ ਮਿਹਨਤ ਕਰਨ ਵਾਲੇ ਨੋਜਵਾਨਾ ਦਾ ਸਨਮਾਨ ਕਰਦੇ ਹੋਏ
ਚੰਡੀਗੜ੍ਹ 12 ਜੂਨ  (ਬਲਜੀਤ ਰਾਏ)- ਸ੍ਰੋਮਣੀ ਅਕਾਲੀ ਦੱਲ ਵੱਲੋ ਪੰਜਾਬ ਦੇ ਲੋਕਾਂ ਅਤੇ ਨੋਜਵਾਨ ਪੀੜ੍ਹੀ  ਦੀ ਤਰੱਕੀ ਲਈ ਕੀਤੇ ਜਾ ਰਹੇ ਕੰਮਾਂ ਕਰਕੇ ਲਗਾਤਾਰ ਸ੍ਰੋਮਣੀ ਅਕਾਲੀ ਦਲ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਨਿੱਤ ਸੈਕੰੜਿਆਂ ਦੀ ਗਿਣਤੀ ਨਾਲ ਨੌਜਵਾਨ ਅਕਾਲੀ ਦਲ ਨਾਲ ਜੁੜ ਰਹੇ ਹਨ ਜਿਸ ਤੇ ਚਲਦਿਆਂ ਵਿਰੋਧੀ ਪਾਰਟੀਆਂ ਦੀ ਨੀਦ ਹਰਾਮ ਹੋ ਚੁੱਕੀ ਹੈ ਅਤੇ ਬੋਖਲਾਹਟ ਵਿੱਚ ਹਨ। ਇਹ ਸਬਦ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਕੋਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ  ਮੁਹਾਲੀ ਵਿੱਚ  ਸ੍ਰੋਮਣੀ ਅਕਾਲੀ  ਨੂੰ ਮਜਬੁਤ ਕਰਨ ਲਈ ਨੋਜਵਾਨਾ ਦੇ ਨਾਲ ਕੀਤੀ  ਮੀਟਿੰਗ  ਦੌਰਾਨ  ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਆਖੇ ਬੱਬੀ ਬਾਦਲ ਨੇ ਕਿਹਾ ਕਿ ਅਗਲੀਆਂ ਚੌਣਾਂ ਵਿੱਚ ਨੌਜਵਾਨਾ ਦਾ ਅਹਿਮ ਯੋਗ ਦਾਨ ਹੋਵੇਗਾ ਅਤੇ ਅਕਾਲੀ ਦਲ ਦੀ ਜਿੱਤ ਦੀ ਹੈਟਰਿਕ ਦਾ ਸਿਹਰਾ ਨੋਜਵਾਨਾਂ ਨੂੰ ਮਿਲੇਗਾ। ਬੱਬੀ ਬਾਦਲ ਨੇ ਕਿਹਾ ਕਿ ਚੌਣਾਂ ਵਿੱਚ ਕਈ ਨੌਜਵਾਨ ਨੇਤਾਂ ਪਾਰਟੀ ਵਿੱਚ ਉਬਰ ਕੇ ਆਉਣਗੇ। ਜੋ ਅਕਾਲੀ ਦਲ ਬਾਦਲ ਦੀ ਜਿੱਤ ਨੂੰ ਸੂਨਿਸਚਤ ਬਣਾਉਣ ਵਿੱਚ ਕੜ੍ਹੀ ਮਿਹਨਤ ਕਰ ਰਹੇ ਹਨ।  ਉਨ੍ਹਾਂ ਨੇ ਕਿਹਾ ਕਿ ਇਹੀ ਨੌਜਵਾਨ ਸ੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਕਾਂਗਰਸ ਅਤੇ ਆਪ ਪਾਰਟੀ ਨੂੰ ਉਸ ਦੀ ਠੀਕ ਜਗ੍ਹਾ ਦਿਲੀ ਵਾਪਸੀ ਦਾ ਰਾਸਤਾ ਦਿਖਾਉਣਗੇ ਕਿਉਕਿ ਜਨਤਾ ਇਹਨਾਂ ਦੀ ਘਿਣੋਣੀਆਂ ਚਾਲਾਂ ਸਮਝ ਚੁੱਕੀ ਹੈ ਇਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ ਪੰਜਾਬ ਵਿੱਚ ਰਾਜ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 9 ਸਾਲਾਂ ਵਿੱਚ ਪੰਜਾਬ ਨੇ ਪੂਰੇ ਸੰਸਾਰ ਵਿੱਚ ਆਪਣੀ ਧਾਕ ਜਮਾਂ ਲਈ ਹੈ ਚਾਹੇ ਉਹ ਵਪਾਰ ਦੇ ਖੇਤਰ ਵਿੱਚ ਹੋਵੇ ਚਾਹੇ ਉਹ ਸੰਚਾਰ ਦੇ ਖੇਤਰ ਵਿਚ ਹੋਵੇ। ਬੱਬੀ ਬਾਦਲ ਨੇ ਕਿਹਾ ਕਿ ਉਹ ਜਲਦੀ ਹੀ ਵਿਰੋਧੀ ਪਾਰਟੀ ਆਪ ਅਤੇ ਕਾਂਗਰਸ ਦੀ ਪੰਜਾਬ ਵਿਰੋਧੀ ਨੀਤੀਆਂ ਤੋ ਲੋਕਾਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਤੇ ਹਰਸੁਖਇੰਦਰ ਸਿੰਘ ਬੱਬੀ  ਬਾਦਲ  ਵੱਲੋ  ਮਿਹਨਤ ਕਰਨ ਵਾਲੇ ਨੋਜਵਾਨਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਉਨਾਂ ਨਾਲ  ਜਗਬੀਰ , ਜਸਰਾਜ ਸਿੰਘ ਸੋਨੂੰ,  ਰਣਜੀਤ ਸਿੰਘ ਬਰਾੜ,  ਬਲਦੇਵ ਸਿੰਘ , ਸੁਖਮੰਤਰ ਸਿੰਘ ਸਰਪੰਚ, ਜਗਤਾਰ ਸਿੰਘ ਘੜੂੰਆਂ, ਗੁਰਮੀਤ ਸਿੰਘ, ਡਾ: ਕੁਲਵੰਤ ਸਿੰਘ, ਜਸਪਾਲ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ ਸਰਪੰਚ, ਗੁਰਪੀਤ ਸਿੰਘ ਸਾਬਕਾ ਸਰਪੰਚ, ਸਵਿੰਦਰ ਸਿੰਘ ਛਿੰਦੀ, ਹਰਜੀਤ ਸਿੰਘ ਜਿੱਤੀ, ਮੁਖਤਿਆਰ ਸਿੰਘ, ਨਰਿੰਦਰ ਸਿੰਘ, ਕਰਮਜੀਤ ਸਿੰਘ, ਗੁਰਪਾਲ ਸਿੰਘ, ਸੁਰਿੰਦਰ ਸਿੰਘ ਧੰਦੋਤਾ, ਬਲਦੇਵ ਸਿੰਘ ਢਿਲੋ, ਗੁਰਜਿੰਦਰ ਸਿੰਘ, ਹਰਜੋਤ ਸਿੰਘ, ਆਦਿ ਹਾਜਰ ਸਨ।

No comments: