BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਉਤੇ ਆਮ ਆਦਮੀ ਪਾਰਟੀ ਨਿਊਜੀਲੈਂਡ ਵਿੰਗ ਵੱਲੋਂ ਵੀ 'ਕਿੱਕ-ਨਸ਼ਾ' ਮੁਹਿੰਮ ਦੀ ਸ਼ੁਰੂਆਤ

ਨਸ਼ਾ ਵਿਰੋਧੀ ਮੁਹਿੰਮ 'ਕਿੱਕ ਨਸ਼ਾ' ਦਾ ਆਕਲੈਂਡ ਦੇ ਵਿਚ ਆਗਾਜ਼ ਕਰਦੇ ਹੋਏ ਆਪ ਵਲੰਟੀਅਰਜ਼।
ਆਕਲੈਂਡ-27 ਜੂਨ (ਹਰਜਿੰਦਰ ਸਿੰਘ ਬਸਿਆਲਾ)-26 ਜੂਨ ਨੂੰ ਪੂਰੇ ਵਿਸ਼ਵ ਭਰ ਵਿਚ 'ਅੰਤਰਰਾਸ਼ਟਰੀ ਨਸ਼ਾ-ਵਿਰੋਧੀ' ਦਿਵਸ ਮਨਾਇਆ ਗਿਆ। ਪੰਜਾਬ ਦੇ ਵਿਚ ਨਸ਼ਿਆਂ ਦੇ ਵਧੇ ਹੋਏ ਰੁਝਾਨ ਨੂੰ ਰੋਕਣ ਦੇ ਲਈ ਆਮ ਆਦਮੀ ਪਾਰਟੀ ਵੱਲੋਂ 'ਕਿੱਕ ਨਸ਼ਾ' ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਦੇ ਤਹਿਤ ਨਿਊਜ਼ੀਲੈਂਡ ਵਿੰਗ ਵੱਲੋਂ ਆਕਲੈਂਡ ਸਿਟੀ ਸੈਂਟਰ ਦੇ 'ਏਓਟੀਆ ਸੁਕੇਅਰ' ਜਨਤਕ ਥਾਂ ਉਤੇ ਵਲੰਟੀਅਰਜ਼ ਨੇ ਇਕੱਠੇ ਹੋ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਨਸ਼ਿਆਂ ਦੇ ਵਿਰੋਧ ਵਿਚ ਜਾਗੂਰਿਕ ਕਰਨਾ ਸੀ। ਇਸ ਮੌਕੇ ਭਾਵੇਂ ਭਾਰੀ ਮੀਂਹ ਪੈ ਰਿਹਾ ਸੀ, ਪਰ ਇਸਦੇ ਬਾਵਜੂਦ ਵਲੰਟੀਅਰਜ਼ ਦੇ ਵਿਚ ਉਤਸ਼ਾਹ ਸੀ ਅਤੇ ਇਕ ਨੁੱਕੜ ਨਾਟਕ ਵੀ ਖੇਡਿਆ ਗਿਆ। ਨਸ਼ਿਆਂ ਦੇ ਵਿਰੋਧ ਵਿਚ ਨਾਅਰੇ ਲਿਖੇ ਹੋਏ ਪੋਸਟਰ ਵੀ ਤਿਆਰ ਕੀਤੇ ਗਏ ਸਨ। ਮੌਸਮ ਖਰਾਬ ਦੇ ਚਲਦਿਆਂ ਲੋਕਾਂ ਦਾ ਆਉਣ-ਜਾਣਾ ਜਾਰੀ ਰਿਹਾ। ਇਕੱਤਰ ਲੋਕਾਂ ਨੂੰ ਕਨਵੀਨਰ ਸ੍ਰੀ ਰਾਜੀਵ ਬਾਜਵਾ ਅਤੇ ਸਕੱਤਰ ਸ੍ਰੀਮਤੀ ਖੁਸ਼ਮੀਤ ਕੌਰ ਸਿੱਧੂ ਹੋਰਾਂ ਸੰਬੋਧਨ ਕੀਤਾ। ਫਾਊਂਡਰ ਵਲੰਟੀਅਰ ਸ. ਖੜਗ ਸਿੰਘ ਹੋਰਾਂ ਵੀ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕੀਤੇ।  ਪ੍ਰਬੰਧਕਾਂ ਵੱਲੋਂ ਉਨਾਂ ਸਾਰੇ ਵਲੰਟੀਅਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨਾਂ ਨੇ ਇਸ ਸਾਰੀ ਮੁਹਿੰਮ ਨੂੰ ਸਫਲ ਕਰਨ ਦੇ ਵਿਚ ਆਪਣਾ ਯੋਗਦਾਨ ਪਾਇਆ। ਸ. ਜਸਮੀਤ ਸਿੰਘ ਬਾਜਵਾ, ਮਡੈਮ ਜਯੋਤੀ ਵਿਰਕ, ਸ. ਲਖਵਿੰਦਰ ਸਿੰਘ ਨੰਦਾ, ਅਮਨ ਸਿੰਘ, ਮਨਿੰਦਰ ਰੰਧਾਵਾ ਅਤੇ ਗਿਰੀਸ਼ ਮੇਲਰ ਹੋਰਾਂ ਇਸ ਸਾਰੇ ਪ੍ਰੋਗਰਾਮ ਦੇ ਵਿਚ ਸਿਟੀ ਕੌਂਸਿਲ ਅਤੇ ਸਬੰਧਿਤ ਅਦਾਰਿਆਂ ਦੇ ਨਾਲ ਤਾਲਮੇਲ ਕਰਕੇ ਖਾਸ ਯੋਗਦਾਨ ਪਾਇਆ। ਨਸ਼ਿਆਂ ਨੂੰ ਆਪਣੇ ਜੀਵਨ ਦੇ ਵਿਚੋਂ ਬਾਹਰ  ਕੱਢਣ ਦਾ ਸੁਨੇਹਾ ਦਿੰਦੀ ਇਕ ਵੀਡੀਓ ਜਿਸਦਾ ਨਿਰਮਾਣ ਸ੍ਰੀ ਰਾਜੀਵ ਬਾਜਵਾ ਨੇ ਕੀਤਾ ਸੀ, ਨੂੰ ਵੀ ਇਸ ਮੌਕੇ ਲਾਂਚ ਕੀਤਾ ਗਿਆ।

No comments: