BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤੀਜੀ ਵਾਰ ਸਰਕਾਰ ਬਣਾਉਣ ਵਿੱਚ ਪੰਜਾਬ ਦੇ ਅਨੁਸੂਚਿਤ ਜਾਤੀ ਲੋਕਾਂ ਦਾ ਹੋਵੇਗਾ ਵੱਡਾ ਯੋਗਦਾਨ -ਰਣੀਕੇ

ਜਲੰਧਰ, 8 ਜੂਨ (ਬਿਊਰੋ)- ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੌਣਾਂ ਵਿਚ ਤੀਜੀ ਵਾਰ ਸਰਕਾਰ ਬਣਾਉਣ ਵਿਚ ਪੰਜਾਬ ਦੇ ਅਨੁਸੂਚਿਤ ਜਾਤੀ ਲੋਕਾਂ ਦਾ ਵੱਡਾ ਯੋਗਦਾਨ ਹੋਵੇਗਾ। ਇਹ ਜਾਣਕਾਰੀ ਸ.ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀ ਵਿੰਗ ਪੰਜਾਬ ਦੇ ਪ੍ਰਧਾਨ ਨੇ ਅੱਜ ਇਥੇ ਜਲੰਧਰ ਜ਼ਿਲੇ ਨਾਲ ਸਬੰਧਿਤ ਅਨੁਸੂਚਿਤ ਜਾਤੀ ਵਿੰਗ ਦੇ ਆਗੂਆਂ ਦੀ ਮੀਟਿੰਗ  ਨੂੰ ਸੰਬੋਧਨ ਕਰਦਿਆਂ ਦਿਤੀ। ਉਨਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅਨੁਸੂਚਿਤ ਜਾਤੀ ਵਲੋ ਜ਼ਿਲਾ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਦੁਆਬਾ,ਮਾਝਾ ਅਤੇ ਮਾਲਵਾ ਜ਼ੋਨ ਦੇ ਆਗੂਆਂ ਦੀਆ ਮੀਟਿੰਗਾਂ 25 ਦਸੰਬਰ ਤੱਕ ਮੁੁਕੰਮਲ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ 25 ਦਸੰਬਰ ਤੋਂ ਬਾਅਦ ਇਕ ਪੰਜਾਬ ਪੱਧਰ ਦਾ ਸੈਮੀਨਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਇਆ ਜਾਵੇਗਾ,ਜਿਥੇ ਅਨੁਸੂਚਿਤ ਜਾਤੀ ਵਿੰਗ ਦੇ ਆਗੂਆਂ ਤੇ ਵਰਕਰਾਂ ਨੂੰ ਅਨੁਸੂਚਿਤ ਜਾਤੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿਤੀ ਜਾਵੇਗੀ।
ਉਨਾਂ ਕਿਹਾ ਕਿ ਦੂਸਰੇ ਪੜਾਅ ਵਿਚ ਸਰਕਲ, ਪਿੰਡ ਅਤੇ ਸਹਿਰਾਂ ਪੱਧਰੀ ਮੀਟਿੰਗਾਂ ਕਰਕੇ ਪਿੰਡ ਅਤੇ ਵਾਰਡ ਪੱਧਰ ਦੀਆਂ  ਅਨੁੂਚਿਤ ਜਾਤੀ ਵਿਗ ਦੀਆਂ ਇਕਾਈਆਂ ਦਾ ਗਠਨ ਕੀਤਾ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਪੰਜਾਬ ਇਕੋ-ਇਕ ਸੂਬਾ ਹੈ ਜਿਥੇ ਅਕਾਲੀ-ਭਾਜਪਾ ਸਰਕਾਰ ਨੇ ਜਿਥੇ ਸਾਰੇ ਵਰਗਾਂ ਦੀ ਭਲਾਈ ਵਾਸਤੇ ਸਕੀਮਾਂ ਬਣਾ ਕੇ ਲੋਕਾਂ ਦਾ ਜੀਵਨ ਪੱਧਰ ਉੱਚਾ ਕੀਤਾ ਹੈ ਓਥੇ ਅਨੁਸੂਚਿਤ ਜਾਤੀ ਦੀ ਭਲਾਈ ਲਈ ਸ਼ਗਨ ਸਕੀਮ, ਆਟਾ ਦਾਲ, ਬੁੜਾਪਾ ਅਤੇ ਵਿਧਵਾ ਪੈਨਸ਼ਨਾਂ ਦੇ ਨਾਲ-ਨਾਲ 200 ਯੂਨਿਟ ਮੁਫ਼ਤ ਬਿਜਲੀ ਅਤੇ ਬੱਚਿਆਂ ਦੀ ਪੜਾਈ ਲਈ ਵਜ਼ੀਫੇ-ਵਰਦੀਆਂ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਰਗੀਆਂ ਸਕੀਮਾਂ ਲਾਗੂ ਕੀਤੀਆਂ ਹਨ। ਉਨਾਂ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਕਿਸਾਨਾਂ ਨੂੰ 8 ਘੰਟੇ ਅਤੇ ਆਮ ਲੋਕਾਂ ਨੂੰ  24 ਘੰਟੇ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜਿੰਨਾਂ ਸੂਬੇ ਦਾ ਵਿਕਾਸ ਸਾਢੇ ਨੋ ਸਾਲਾਂ ਵਿਚ ਹੋਇਆ ਹੈ ਸ਼ਾਇਦ ਹੀ ਦੇਸ਼ ਦੇ ਕਿਸੇ ਹੋਰ ਸੂੁਬੇ ਵਿਚ ਇਨਾਂ ਵਿਕਾਸ ਹੋਇਆ ਹੋਵੇ। ਉਨਾਂ ਕਿਹਾ ਕਿ ਸ੍ਰੋਮਣੀ-ਅਕਾਲੀ ਦਲ ਦਾ ਅਨੁਸੂਚਿਤ ਜਾਤੀ ਵਿੰਗ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਕੰਮ ਕਰ ਰਿਹਾ ਹੈ। ਅਤੇ ਅਗਲੀ ਆਉਣ ਵਾਲੀ ਸਰਕਾਰ ਵੀ ਪੰਜਾਬ ਵਿਚ ਅਕਾਲੀ-ਭਾਜਪਾ ਦੀ ਹੀ ਹੋਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪਵਨ ਕੁਮਾਰ ਟਿਨੂੰ ਮੁੱਖ ਸੰਸਦੀ ਸਕੱਤਰ, ਸ.ਸਰਵਨ ਸਿੰਘ ਫ਼ਿਲੋਰ ਐੱਮ.ਐੱਲ.ਏ ,ਸ.ਦਰਸ਼ਨ ਸਿੰਘ ਕੋਟ ਕਰਾਲ ਖਾਂ ਪ੍ਰਧਾਨ ਦੁਆਬਾ ਵਿੰਗ ਐਸ.ਸੀ ,ਸ.ਤਰਸੇਮ ਸਿੰਘ ਜ਼ਿਲਾ ਪ੍ਰਧਾਨ ਦਿਹਾਤੀ ਵਿੰਗ, ਸ.ਪਰਮਜੀਤ ਸਿੰਘ ਰੋਰੂ ਜਿਲਾ ਪ੍ਰਧਾਨ ਸ਼ਹਿਰੀ, ਸ੍ਰੀ ਸ਼ੋਭਾ ਸੌਧੀ ਕੌਮੀ ਉਪ ਪ੍ਰਧਾਨ ਐਸ.ਸੀ ਵਿੰਗ, ਸ੍ਰੀ ਦੀਪਕ ਸੌਧੀ ਇੰਚਾਰਜ ਮੀਡੀਆ ਵਿੰਗ, ਸ.ਜਸਵਿੰਦਰ ਸਿੰਘ ਬਲ, ਸਾਬਕਾ ਜ਼ਿਲਾ ਪ੍ਰਧਾਨ ਸ.ਪਰਮਜੀਤ ਸਿੰਘ ਆਵਾਦਾਨ  ਅਤੇ ਹੋਰ ਪਤਵੰਤੇ ਹਾਜ਼ਰ ਸਨ।

No comments: