BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ ਸੀ ਹੁਸ਼ਿਆਰਪੁਰ ਨੇ ਵਰਲਡ ਬਲੱਡ ਡੋਨਰ ਡੇਅ 'ਤੇ ਕੀਤੀ ਖੂਨਦਾਨ ਕਰਨ ਦੀ ਅਪੀਲ

ਦੁਨੀਆ ਭਰ ਵਿੱਚ ਮਨਾਇਆ ਜਾਵੇਗਾ ਵਰਡਲ ਬਲੱਡ ਡੋਨਰ ਡੇਅ
 
ਹੁਸ਼ਿਆਰਪੁਰ, 13 ਜੂਨ (ਜਸਵਿੰਦਰ ਆਜ਼ਾਦ)- ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੁਨੀਆਂ ਭਰ ਵਿੱਚ ਅੱਜ 14 ਜੂਨ ਨੂੰ ਮਨਾਏ ਜਾਂਦੇ ਵਰਲਡ ਬਲੱਡ ਡੋਨਰ ਡੇਅ 'ਤੇ ਸਾਰੇ ਖੂਨਦਾਨੀਆਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ, ਇੰਟਰ ਨੈਸ਼ਨਲ ਫੈਡਰੇਸ਼ਨ ਆਫ਼ ਰੈਡ ਕਰਾਸ, ਇੰਟਰ ਨੈਸ਼ਨਲ ਸੁਸਾਇਟੀ ਆਫ਼ ਬਲੱਡ ਟਰਾਂਸਫਿਊਜ਼ਨ ਅਤੇ ਹੋਰ ਕਈ ਇੰਟਰ ਨੈਸ਼ਨਲ ਏਜੰਸੀਆਂ ਦੁਆਰਾ ਹਰ ਸਾਲ 14 ਜੂਨ ਨੂੰ ਵਰਲਡ ਡੋਨਰ ਡੇ ਮਨਾ ਕੇ ਦੁਨੀਆਂ ਨੂੰ ਖੂਨਦਾਨ ਕਰਨ ਲਈ ਇਕ ਸੁਨੇਹਾ ਦਿੱਤਾ ਜਾਂਦਾ ਹੈ।  ਉਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਨੁੱਖੀ ਖੂਨ ਦੀ ਬੇਹੱਦ ਲੋੜ ਹੈ, ਪਰ ਇਸ ਦੀ ਭਾਰੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਜੇ ਦੁਨੀਆਂ ਦੀ ਕੇਵਲ 2 ਪ੍ਰਤੀਸ਼ਤ ਨੌਜਵਾਨ ਪੀੜੀ ਖੂਨਦਾਨ ਕਰਨ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਵੇ, ਤਾਂ ਇਸ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ 5 ਕਰੋੜ ਯੂਨਿਟ ਬਲੱਡ ਚਾਹੀਦਾ ਹੈ, ਪਰ ਸਾਡੇ ਕੋਲ ਕੇਵਲ 80 ਲੱਖ ਯੂਨਿਟ ਖੂਨ ਹੀ ਮੁਹੱਈਆ ਹੈ। ਹਰ ਦੋ ਸੈਕੰਡ ਵਿੱਚ ਕਿਸੇ ਨਾ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਹੁੰਦੀ ਹੈ।
ਸ੍ਰੀਮਤੀ ਮਿਤਰਾ ਨੇ ਕਿਹਾ ਕਿ ਮਨੁੱਖੀ ਖੂਨ ਦਾ ਦੁਨੀਆਂ ਵਿੱਚ ਹੋਰ ਕੋਈ ਵਿਕਲਪ ਮੌਜੂਦ ਨਹੀਂ ਹੈ। ਖੂਨ ਦਾ ਨਿਰਮਾਣ ਪ੍ਰਯੋਗਸ਼ਾਲਾ ਜਾਂ ਫੈਕਟਰੀ ਵਿੱਚ ਨਹੀਂ ਕੀਤਾ ਜਾ ਸਕਦਾ। ਇੱਕ ਮਨੁੱਖ ਦੂਜੇ ਮਨੁੱਖ ਨੂੰ ਖੂਨ ਦੇ ਸਕਦਾ ਹੈ। ਖੂਨ ਨੂੰ ਜ਼ਿਆਦਾ ਸਮੇਂ ਤੱਕ ਸੰਭਾਲ ਕੇ ਨਹੀਂ ਰੱਖਿਆ ਜਾ ਸਕਦਾ। ਇਸ ਲਈ ਲੋਕਾਂ ਨੂੰ ਖੂਨਦਾਨ ਕਰਨ ਨੂੰ ਆਪਣੀ ਜੀਵਨਸ਼ੈਲੀ ਦਾ ਅੰਗ ਬਣਾਉਣਾ ਚਾਹੀਦਾ ਹੈ। ਸਾਡੇ ਦੁਆਰਾ ਕੀਤਾ ਗਿਆ ਖੂਨਦਾਨ ਹਰ ਇੱਕ ਉਸ ਮਨੁੱਖ ਨੂੰ ਨਵੀਂ ਜਿੰਦਗੀ ਦੇ ਸਕਦਾ ਹੈ, ਜਿਸ ਨੂੰ ਕਿਸੀ ਸੜਕ ਦੁਰਘਟਨਾ, ਓਪਰੇਸ਼ਨ ਅਤੇ ਬੱਚੇ ਦੇ ਜਨਮ ਸਮੇਂ ਖੂਨ ਦੀ ਲੋੜ ਪੈਂਦੀ ਹੈ। ਇਹ ਕਿਸੇ ਨੂੰ ਵੀ ਨਹੀਂ ਪਤਾ ਕਿ ਕਦੋਂ ਕਿਥੇ ਉਸ ਨੂੰ ਖੂਨ ਦੀ ਲੋੜ ਪੈ ਜਾਵੇ। ਉਨਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਖੂਨਦਾਨ ਕਰਨ ਨੂੰ ਆਪਣੇ ਜੀਵਨ ਦਾ ਇੱਕ ਅੰਗ ਬਣਾਈਏ ਅਤੇ ਮਾਹਿਰਾਂ ਦੀ ਸਲਾਹ ਅਨੁਸਾਰ ਖੂਨਦਾਨ ਕਰੀਏ।

No comments: