BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਸ਼ਿਆਂ ਵਿਰੁੱਧ ਲਹਿਰ ਉਸਾਰੀ ਜਾਵੇ-ਬੱਬੀ ਬਾਦਲ

ਸ਼ਹੀਦ ਭਗਤ ਸਿੰਘ ਟਾਈਗਰ ਕਲੱਬ ਮੋਹਾਲੀ ਵੱਲੋਂ "ਬੱਬੀ ਬਾਦਲ" ਦਾ ਸਨਮਾਨ
ਸ਼ਹੀਦ ਭਗਤ ਸਿੰਘ ਟਾਈਗਰ ਕਲੱਬ ਦੇ ਮੈਂਬਰ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਦਾ ਸਨਮਾਨ ਕਰਦੇ ਹੋਏ।
ਚੰਡੀਗੜ੍ਹ 30 ਜੂਨ (ਬਲਜੀਤ ਰਾਏ)- ਸਮਾਜ ਵਿੱਚ ਨਿੱਤ ਦਿਨ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਲੋਕ ਲਹਿਰ ਉਸਾਰਨਾ ਬਹੁਤ ਹੀ ਅਹਿਮ ਮੁੱਦਾ ਬਣ ਚੁੱਕਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇੇ ਸੀਨੀਅਰ ਮੀਤ ਪ੍ਰਧਾਨ ਤੇ  ਮੁੱਖ ਸੇਵਾਦਾਰ  ਸz. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ  ਸ਼ਹੀਦ ਭਗਤ ਸਿੰਘ ਟਾਈਗਰ ਕਲੱਬ   ਮੋਹਾਲੀ ਵੱਲੋਂ ਉਹਨਾਂ ਦਾ ਸਨਮਾਨ ਕਰਨ ਲਈ ਰੱਖੇ ਗਏ ਸਮਾਗਮ ਦੌਰਾਨ ਕੀਤਾ। ਉਹਨਾਂ ਕਿਹਾ ਕਿ ਅੱਜ ਸਰਕਾਰ ਦੇ ਨਾਲਨਾਲ ਸਾਰੀਆਂ ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਅਤੇ ਹੋਰ ਸੰਗਠਨਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਅਹਿਮ ਮੁੱਦੇ ਤੇ ਇੱਕਮੁੱਠ ਹੋ ਕੇ ਸਮਾਜ ਵਿੱਚ ਫੈਲ ਰਹੇ ਭਿਆਨਕ ਨਸ਼ਿਆਂ ਦੇ ਜਾਲ ਨੂੰ ਜੜ੍ਹ ਤੋਂ ਪੁੱਟਣ ਲਈ ਗੰਭੀਰਤਾ ਨਾਲ ਹੰਭਲਾ ਮਾਰਨਾ ਚਾਹੀਦਾ ਹੈ।  ਕਲੱਬ ਦੇ ਪ੍ਰਧਾਨ ਰੰਿਜੰਦਰ ਸਿੰਘ ਨੇ ਕਿਹਾ ਕਿ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਸਮਾਜਿਕ ਖੇਤਰ  ਵਿੱਚ ਕੀਤੇ ਜਾ ਰਹੇ ਕਾਰਜਾ ਕਰਕੇ ਉਹਨਾ  ਦਾ ਸਨਮਾਨ ਕੀਤਾ ਗਿਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਰਜਿੰਦਰ ਸਿੰਘ, ਰੋਹਿਤ ਮੋਹਾਲੀ, ਪੁਸਪਿੰਦਰ, ਅਭੀਸ਼ੇਕ ਸ਼ਰਮਾਂ, ਬੱਬੂ, ਬਿਕਰਮਜੀਤ ਸਿੰਘ ਵਿਜੈ ਕੁਮਾਰ, ਚਾਂਦ ਸ਼ਰਮਾ, ਮੁਨੀਸ਼ ਸ਼ਰਮਾਂ, ਸੋਮ ਪ੍ਰਕਾਸ਼ ਪ੍ਰਧਾਨ ਚਾਂਦੀਪੁਰ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਬਲਦੇਵ ਸਿੰਘ ਢਿੱਲੋਂ, ਸੁੱਖੀ ਬੱਲੋਮਾਜਰਾ, ਗੁਰਚਰਨ ਸਿੰਘ, ਪਰਵਿੰਦਰ ਸਿੰਘ, ਬੰਤ ਸਿੰਘ, ਧਰਮ ਸਿੰਘ ਆਦਿ ਪਤਵੰਤੇ ਹਾਜ਼ਰ ਸਨ।

No comments: