BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਸ. ਸੁਰਿੰਦਰ ਸਿੰਘ ਢੋਟ ਦਾ ਵਿਸ਼ੇਸ਼ ਸਨਮਾਨ

ਸ. ਸੁਰਿੰਦਰ ਸਿੰਘ ਢੋਟ ਦੀ ਵਿਸ਼ੇਸ਼ ਸਨਮਾਨ ਕਰਦੇ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 1 ਜੂਨ (ਅਮਰਜੀਤ ਸਿੰਘ)- ਪੀ.ਏ.ਯੂ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਏ, ਇੱਕ ਵਿਸ਼ੇਸ਼ ਸਨਮਾਨ ਸਮਾਗਮ ਦੋਰਾਨ ਵਿਸ਼ੇਸ਼ ਤੋਰ ਤੇ ਪੁੱਜੇ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਰਾਧਾ ਮੋਹਨ ਸਿੰਘ ਵਲੋਂ ਖੇਤੀਬਾੜੀ ਵਿੱਚ ਆਪਣਾ ਖੂਨ ਪਸੀਨਾਂ ਵਹਾ ਕੇ ਵਿਸ਼ੇਸ਼ ਨਾਂਅ ਬਣਾਉਣ ਵਾਲੇ ਢੋਟ ਫਾਰਮ ਦੇ ਸ. ਸੁਰਿੰਦਰ ਸਿੰਘ ਢੋਟ ਕਪੂਰਥਲਾ ਦਾ ਪ੍ਰਸੰਸਾਂ ਪੱਤਰ ਦੇ ਕੇ ਵਿਸ਼ੇਸ਼ ਸਨਮਾਨ ਕੀਤਾ। ਸ. ਸੁਰਿੰਦਰ ਸਿੰਘ ਨੇ ਦਸਿਆ ਕਿ ਇਸ ਮੋਕੇ ਤੇ ਉਨਾਂ ਦੀ ਹੋਸਲਾ ਅਫਜਾਈ ਕਰਨ ਲਈ ਵਾਈਸ ਚਾਸਲਰ ਸ. ਬਲਦੇਵ ਸਿੰਘ (ਪੰਜਾਬ ਐਗਰੀਕਲਚਰ ਯੂਨੀਵਰਸਿਟੀ), ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਸਹਿਯੋਗੀ ਡਾਇਰੈਕਟਰ ਡਾ.ਮਨੋਜ ਸ਼ਰਮਾਂ, ਅਤੇ ਗੋਬਿੰਦਰ ਸਿੰਘ ਵੀ ਹਾਜਰ ਸਨ। ਸ. ਸੁਰਿੰਦਰ ਸਿੰਘ ਢੋਟ ਨੇ ਦਸਿਆ ਕਿ 2011 ਵਿੱਚ ਉਨਾਂ ਨੂੰ ਪ੍ਰਵਾਸੀ ਭਾਰਤੀ ਐਵਾਰਡ ਦਾ ਵੀ ਸਨਮਾਨ ਮਿਲਿਆ ਹੈ। ਉਨਾਂ ਕਿਹਾ ਕਿ ਇਹ ਪੁਰਸਕਾਰ ਉਨਾਂ ਨੂੰ ਖੇਤੀਬਾੜੀ ਵਿੱਚ ਕਣਕ, ਝੋਨੇ ਨੂੰ ਪਹਿਲ ਨਾ ਦਿੰਦੇ ਹੋਏ, ਖਰਬੂਜਾ, ਮੱਕੀ, ਸੂਰਜਮੁੱਖੀ, ਆਲੂ, ਮੂੰਗੀ, ਆਦਿ ਸਹਾਇਕ ਧੰਦੇ ਅਪਨਾਉਣ ਅਤੇ ਇਸ ਵਿੱਚ ਚੰਗੀ ਖੇਤੀ ਕਰਨ ਵਾਸਤੇ ਮਿਲਿਆ ਹੈ। ਜਿਸਦੀ ਕਪੂਰਥਲਾ ਦੇ ਇਲਾਕੇ ਵਿੱਚ ਢੋਟ ਫਾਰਮ ਵੱਲੋਂ ਪਹਿਲ ਕੀਤੀ ਗਈ ਸੀ। ਉਨਾਂ ਕਿਹਾ ਕਿ ਇਹ ਸਹਾਇਕ ਧੰਦਿਆਂ ਦੀ ਖੇਤੀ ਨੂੰ ਇਸੇ ਤਰਾਂ ਜਾਰੀ ਰੱਖਣਗੇ, ਉਨਾਂ ਚੀਫ ਐਗਰੀਕਲਚਰ ਕਪੂਰਥਲਾ ਦਾ ਇਹ ਸਨਮਾਨ ਮਿਲਣ ਤੇ ਵਿਸੇਸ਼ ਧੰਨਵਾਦ ਕੀਤਾ ਹੈ।

No comments: