BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਸਰਕਾਰ ਦਲਿਤ ਭਲਾਈ ਸਕੀਮਾਂ ਤੁਰੰਤ ਲਾਗੂ ਕਰੇ-ਬੇਗਮਪੁਰਾ ਟਾਇਗਰ ਫੋਰਸ

ਵਿਆਨਾ ਕਾਂਡ ਸਮੇਂ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ
ਹੁਸ਼ਿਆਰਪੁਰ 30 ਜੂਨ (ਤਰਸੇਮ ਦੀਵਾਨਾ)- ਬੇਗਮਪੁਰਾ ਟਾਗਿਰ ਫੋਰਸ ਵਲੋਂ ਕੌਮੀ ਪ੍ਰਧਾਨ ਅਸ਼ੋਕ ਸੱਲਣ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਅਤੇ ਵਿਜੇ ਸਾਂਪਲਾ ਦਾ ਸਾਂਝੇ ਤੌਰ ਤੇ ਗਊਸ਼ਾਲਾ ਬਜਾਰ ਭੰਗੀ ਪੁਲ ਤੇ ਪੁਤਲਾ ਫੂਕਿਆ ਗਿਆ। ਇਸ ਮੌਕੇ ਪਹੁੰਚੇ ਬੇਗਮਪੁਰਾ ਟਾਇਗਰ ਫੋਰਸ ਦੇ ਆਗੂਆਂ ਨੇ ਰੋਸ ਜਤਾਉਦਿਆ ਕਿਹਾ ਕਿ ਕੇਂਦਰ ਸਰਕਾਰ ਵਲੋਂ ਦਲਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕੁਲੇਸ਼ਨ ਸਕੀਮ ਤਹਿਤ ਜੋ ਫੰਡ ਭੇਜਿਆ ਜਾ ਰਿਹਾ ਹੈ ਉਹ ਵਿਦਿਆਰਥੀਆਂ ਤੱਕ ਨਹੀਂ ਪਹੁੰਚ ਰਿਹਾ। ਸਰਕਾਰਾਂ ਦੇ ਦਲਿਤ ਭਲਾਈ ਦੇ ਦਾਅਵੇ ਖੋਖਲੇ ਹੋ ਰਹੇ ਹਨ। ਸਰਕਾਰਾਂ ਵਿੱਚ ਬੈਠੇ ਦਲਿਤ ਮੰਤਰੀ ਭਾਵੇਂ ਉਹ ਵਿਜੇ ਸਾਂਪਲਾ ਹੈ ਜਾਂ ਸੋਹਣ ਸਿੰਘ ਠੰਡਲ ਇਹਨਾਂ ਸਕੀਮਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸਰਕਾਰਾਂ ਵਲੋਂ ਦਲਿਤ ਭਲਾਈ ਲਈ ਜਾਰੀ ਕੀਤੀ ਰਾਸ਼ੀ ਸਰਕਾਰੀ ਖਜਾਨੇ ਵਿੱਚ ਤਾਂ ਜਾਰੀ ਕੀਤੀ ਜਾਂਦੀ ਹੈ ਪਰ ਉਸਨੂੰ ਰਸਤੇ ਵਿੱਚ ਹੀ ਦਮ ਤੋੜਨਾ ਪੈ ਜਾਂਦਾ ਹੈ। ਕੋਈ ਵੀ ਦਲਿਤ ਲੀਡਰ ਵਿਧਾਨ ਸਭਾ, ਲੋਕ ਸਭਾ ਵਿੱਚ ਬੈਠ ਕੇ ਇਸ ਦਾ ਵਿਰੋਧ ਨਹੀਂ ਕਰਦੇ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਤ ੇਪੰਜਾਬ ਸਰਕਾਰ ਵਲੋਂ ਜੋ ਵੀ ਰਾਸ਼ੀ ਜਾਰੀ ਕੀਤੀ ਗਈ ਹੈ ਉਸ ਨੂੰ ਤੁਰੰਤ ਲਾਗੂ ਕੀਤਾ ਜਾਵੇ। ਭਾਵੇਂ ਉਹ ਕਿਸੇ ਵੀ ਸਕੀਮ ਤਹਿਤ ਹੋਵੇ। ਉਹਨਾਂ ਮੰਗ ਕੀਤੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਦੀਆਂ ਫੀਸਾਂ ਸੰਬੰਧੀ ਸਾਰੇ ਕਾਲਜਾਂ ਨੂੰ ਸਖਤੀ ਨਾਲ ਆਦੇਸ਼ ਜਾਰੀ ਕੀਤੇ ਜਾਣ। ਤਾਂ ਜੋ ਕੋਈ ਵੀ ਕਾਲਜ ਵਿਦਿਆਰਥੀਆਂ ਪਾਸੋਂ ਫੀਸ ਵਸੂਲ ਨਾ ਕਰ ਸਕੇ। ਬੇਗਮਪੁਰਾ ਟਾਇਗਰ ਫੋਰਸ ਤਦ ਤੱਕ ਵਿਰੋਧ ਕਰਦੀ ਰਹੇਗੀ ਜਦ ਤੱਕ ਇਹਨਾਂ ਸਕੀਮਾਂ ਦਾ ਦਲਿਤਾਂ ਨੂੰ ਫਾਇਦਾ ਨਹੀਂ ਮਿਲ ਜਾਂਦਾ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਆਨਾਂ ਕਾਂਡ ਸਮੇਂ ਆਗੂਆਂ ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ। ਉਹਨਾਂ ਨੇ ਕੱਲ ਆਦਮਵਾਲ ਵਿਖੇ ਪੁਤਲਾ ਫੂਕਦੇ ਪੰਜਾਬ ਪ੍ਰਧਾਨ ਤਾਰਾ ਚੰਦ ਤੇ ਕੀਤੇ ਜਾਨਲੇਵਾ ਹਮਲੇ ਦੇ ਦੋਸ਼ੀਆਂ ਤੇ ਧਾਰ 307 ਲਗਾ ਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਤਰਸੇਮ ਦੀਵਾਨਾ ਚੇਅਰਮੈਨ, ਉੱਪ ਚੇਅਰਮੈਨ ਬਿੱਲਾ ਦਿਓਵਾਲ, ਪੱਪੀ ਭਗਤ ਨਗਰ, ਰਾਕੇਸ਼ ਕੁਮਾਰ ਭੁੱਟੋ, ਸੋਮ ਦੇਵ ਸੰਧੀ, ਅਮਰਜੀਤ ਸੰਧੀ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ, ਦੇਵ ਰਾਜ, ਦੇਸ ਰਾਜ ਲੁਧਿਆਣਾ, ਧਰਮ ਪਾਲ ਸਾਹਨੇਵਾਲ, ਰਵੀ ਹਰਖੋਵਾਲ, ਚੰਨੀ ਕਲੇਰ, ਪ੍ਰਿੰਸ ਭੂੰਗਾ, ਸਾਜਨ ਭੂੰਗਾ, ਮਾਣਾ ਲੁਧਿਆਣਾ, ਕ੍ਰਿਸ਼ਨ ਲਾਲ, ਬਲਵੀਰ ਰਾਮ ਸਾਹਰੀ, ਸੁਖਦੇਵ ਚੱਕ ਗੁਜਰਾਂ, ਗੁਰਨਾਮ, ਸੁਖਵਿੰਦਰ, ਪਰਮਿੰਦਰ, ਬਾਲੀ, ਪੰਮਾ, ਰਵੀ, ਜੁਗਿੰਦਰ ਸਿੰਘ, ਭਗਵਾਨ ਸਿੰਘ, ਗੁਰਜੀਤ ਸਿੰਘ, ਰੇਸ਼ਮ ਬਜਵਾੜਾ, ਮਨਦੀਪ, ਮਨੀਸ਼ ਕੁਮਾਰ, ਪ੍ਰਦੀਪ ਸਿੰਘ, ਰੋਸ਼ਨ ਲਾਲ ਰੋਸ਼ੀ ਆਦਿ ਹਾਜਰ ਸਨ।

No comments: