BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਜਨਾਲਾ ਵਿਖੇ ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਤੋਂ ਅੱਕੇ ਲੋਕਾਂ ਨੇ ਪੁਲਿਸ ਖਿਲਾਫ ਲਾਇਆ ਮੋਰਚਾ

ਪੁਲਿਸ ਖਿਲਾਫ ਲੋਕਾਂ ਵਲੋਂ ਲਗਾਇਆ ਗਿਆ ਧਰਨਾ ਅਤੇ ਧਰਨੇ ਵਿੱਚ ਮੌਜੂਦ ਲੋਕ
ਅਜਨਾਲਾ 10 ਜੂਨ (ਬਿਊਰੋ)- ਅਜਨਾਲਾ ਹਲਕੇ ਦੇ ਅੰਦਰ ਪਿਛਲੇ ਦਿਨਾਂ ਤੋਂ ਹੋ ਰਹੀਆਂ ਲੁੱਟਾਂ ਖੋਹਾਂ ਤੋਂ ਅਤੇ ਤਿੰਨ ਦਿਨ ਪਹਿਲਾਂ ਹੋਈ ਦਰਗਾਹ ਪੀਰ ਬਾਬਾ ਪੱਕੇ ਸ਼ਾਹ ਵਿਖੇ ਚੋਰੀ ਅਤੇ ਭੰਨਤੋੜ ਅਤੇ ਦਰਗਾਹ ਦੇ ਸੇਵਾਦਾਰ ਨੂੰ ਸ਼ਰਾਰਤੀ ਅਨਸਰਾਂ ਵਲੋਂ ਸੱਟਾਂ ਲਗਾਉਣ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਵਾਹੀ ਕਰਨ ਕਾਰਨ ਅੱਜ ਅਜਨਾਲੇ ਦੇ ਲੋਕਾਂ ਨੇ ਅਜਨਾਲਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਅਜਨਾਲੇ ਦੇ ਬਾਈਪਾਸ ਉੱਤੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਅਤੇ ਜਿਨ੍ਹੀ ਦੇਰ ਤਕ ਘਟਨਾ ਦੇ ਦੋਸ਼ੀ ਪੁਲਿਸ ਵੱਲੋਂ ਫੜੇ ਨਹੀਂ ਜਾਂਦੇ ਉਨ੍ਹੀ ਦੇਰ ਤਕ ਇਹ ਧਰਨਾ ਜਾਰੀ ਰਹੇਗਾ।ਅਜਨਾਲੇ ਹਲਕੇ ਅੰਦਰ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਪੁਲਿਸ ਦੀ ਗਲੇ ਦੀ ਹੱਡੀ ਬਣੀਆਂ ਹਨ।ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਹੀ ਤੇ ਸਵਾਲੀਆ ਚਿੰਨ੍ਹ ਲਗਾ ਰਹੇ ਹਨ ।ਇਸ ਧਰਨੇ ਵਿੱਚ ਕਾਂਗਰਸ ਦੇ ਜਿਲਾ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ,ਵਾਲਮੀਕਿ ਸਭਾ ਪੰਜਾਬ ਦੇ ਚੇਅਰਮੈਨ ਜੋਗਿੰਦਰ ਸਿੰਘ ਅਟਵਾਲ, ਸੁਖਵਿੰਦਰ ਸਿੰਘ,ਗੁਰਪ੍ਰੀਤ ਸਿੰਘ , ਰਕੇਸ਼ ਕੁਮਾਰ ਸਾਈਂ , ਬਾਬਾ ਗੋਲਡੀ, ਬਾਬਾ ਘੁੱਕਾ , ਸੰਦੀਪ ਕੁਮਾਰ , ਸੱਖਾ ਨਿੱਜਰ ਆਦਿ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜੀ ਕੀਤੀ ਅਤੇ ਧਰਨੇ ਵਿੱਚ ਆਪਣਾ ਸਮਰਥਨ ਦਿੱਤਾ।

No comments: