BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡੂ ਸਿੰਘਾ ਵਿੱਚ ਪੀਰ ਗੈਬ ਗਾਜੀ ਦਰਬਾਰ ਤੇ ਸੰਗਤਾਂ ਦੀਆਂ ਲੱਗੀਆਂ ਭਾਰੀ ਰੋਣਕਾਂ

ਜੋੜ ਮੇਲੇ ਦੇ ਪਹਿਲੇ ਦਿਨ ਸੈਕੜੇ ਸੰਗਤਾਂ ਦਰਬਾਰ ਤੇ ਹੋਈਆਂ ਨਤਮਸਤਕ
 
ਆਦਮਪੁਰ ਜੰਡੂ ਸਿੰਘਾ 30 ਜੂਨ (ਅਮਰਜੀਤ ਸਿੰਘ)- ਦਰਗਾਹ ਬਾਬਾ ਪੀਰ ਗੈਬ ਗਾਜੀ ਪਿੰਡ ਜੰਡੂ ਸਿੰਘਾ ਜਲੰਧਰ ਦੇ ਮਕੱਦਸ ਦਰਬਾਰ ਤੇ ਸਲਾਨਾਂ ਜੋੜ ਮੇਲੇ ਦੇ ਪਹਿਲੇ ਦਿਨ ਅੱਜ ਸੈਕੜੇ ਸੰਗਤਾਂ ਦਰਬਾਰ ਤੇ ਨਤਮਸਤਕ ਹੋਈਆਂ, ਅਤੇ ਪੀਰਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੇ ਸਬੰਧ ਵਿੱਚ ਪਹਿਲਾ ਮਹਿਫਿਲ ਏ ਕਵਾਲੀ ਦਾ ਸਮਾਗਮ, ਉਪਰੰਤ ਨਕਲਾਂ ਦਾ ਪ੍ਰੋਗਰਾਮ ਕਰਵਾਇਆ ਗਿਆ। ਦੁਪਿਹਰ 2 ਵਜੇ ਕਰਵਾਏ ਗਏ ਸਭਿਆਤਾਰਕ ਪ੍ਰੋਗਰਾਮ ਵਿੱਚ ਮਾਨ ਸਾਬ, ਬੂਟਾ ਜੰਡੂ ਸਿੰਘੀਆ, ਵਿੱਕੀ ਸਾਰੰਗ, ਨੇ ਸੰਗਤਾਂ ਨੂੰ ਫੱਕਰਾਂ ਦੀ ਮਹਿਮਾਂ ਗਾ ਕੇ ਨਿਹਾਲ ਕੀਤਾ। ਇਸ ਮੋਕੇ ਤੇ ਪੀਰ ਬਾਬਾ ਗੈਬ ਗਾਜੀ ਜੰਡੂ ਸਿੰਘਾ ਰਜਿ. ਕਮੇਟੀ ਦੇ ਪ੍ਰਧਾਨ ਜੰਗਬਹਾਦੁਰ ਸਿੰਘ ਸੰਘਾ, ਜਸਵਿੰਦਰ ਸਿੰਘ ਸੰਘਾ, ਅਮਰਜੀਤ ਸਿੰਘ ਸਹੋਤਾ, ਸਾਬਕਾ ਸਰਪੰਚ ਕਾਂਸੀ ਰਾਮ ਕਲੇਰ, ਪਰਮਜੀਤ ਸਿੰਘ ਲਾਲਾ, ਨਰਿੰਦਰਪਾਲ ਮੀਤ, ਕਮਲਜੀਤ ਸਿੰਘ ਸੰਘਾ, ਪੰਚ ਵਿਪੁੱਨ ਪੰਡਿਤ, ਪੰਚ ਮਨਜੀਤ ਸਿੰਘ, ਕੁਲਦੀਪ ਸਿੰਘ ਸਹੋਤਾ, ਨਵ ਪੱਤੜ, ਤਜਿੰਦਰ ਸਿੰਘ, ਉਕਾਰ ਸਿੰਘ, ਸਾਬਕਾ ਪੰਚ ਜਸਵੀਰ ਰਾਏ ਕੋਲ, ਜਸਵੀਰ ਸਿੰਘ ਮੱਲੀ, ਮਾ. ਬਲਦੇਵ ਸਿੰਘ, ਮੰਗਤ ਅਲੀ, ਸੁਰਿੰਦਰ ਕੁਮਾਰ, ਅਤੇ ਹੋਰ ਸੇਵਾਦਾਰ ਹਾਜਰ ਸਨ।

No comments: